ETV Bharat / entertainment

ਆਰੀਅਨ ਖਾਨ ਡਰੱਗਜ਼ ਕੇਸ: NCB ਨੂੰ ਚਾਰਜਸ਼ੀਟ ਦਾਇਰ ਕਰਨ ਲਈ 60 ਦਿਨਾਂ ਦਾ ਸਮਾਂ

NCB ਨੂੰ ਆਰੀਅਨ ਖਾਨ ਕਰੂਜ਼ ਮਾਮਲੇ(ARYAN KHAN DRUGS CASE) 'ਚ ਚਾਰਜਸ਼ੀਟ ਦਾਇਰ ਕਰਨ ਲਈ ਦੋ ਮਹੀਨੇ ਹੋਰ ਮਿਲੇ ਹਨ। NCB ਨੇ 2 ਅਪ੍ਰੈਲ ਨੂੰ ਚਾਰਜਸ਼ੀਟ ਦਾਇਰ ਕਰਨੀ ਸੀ।

ਆਰੀਅਨ ਖਾਨ ਡਰੱਗਜ਼ ਕੇਸ: NCB ਨੂੰ ਚਾਰਜਸ਼ੀਟ ਦਾਇਰ ਕਰਨ ਲਈ 60 ਦਿਨਾਂ ਦਾ ਸਮਾਂ
ਆਰੀਅਨ ਖਾਨ ਡਰੱਗਜ਼ ਕੇਸ: NCB ਨੂੰ ਚਾਰਜਸ਼ੀਟ ਦਾਇਰ ਕਰਨ ਲਈ 60 ਦਿਨਾਂ ਦਾ ਸਮਾਂ
author img

By

Published : Apr 1, 2022, 9:42 AM IST

ਹੈਦਰਾਬਾਦ: ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੂੰ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਕਰੂਜ਼ ਡਰੱਗਜ਼ ਮਾਮਲੇ 'ਚ ਚਾਰਜਸ਼ੀਟ ਦਾਖਲ ਕਰਨ ਲਈ 60 ਦਿਨਾਂ ਦਾ ਹੋਰ ਸਮਾਂ ਮਿਲਿਆ ਹੈ। ਮੁੰਬਈ ਦੀ ਵਿਸ਼ੇਸ਼ ਐਨਡੀਪੀਐਸ (ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ) ਅਦਾਲਤ ਵਿੱਚ ਸੁਣਵਾਈ ਦੌਰਾਨ ਐਨਸੀਬੀ ਨੇ 90 ਦਿਨਾਂ ਦਾ ਸਮਾਂ ਮੰਗਿਆ ਸੀ। ਅਦਾਲਤ ਨੇ ਐਨਸੀਬੀ ਨੂੰ ਸਿਰਫ਼ ਦੋ ਮਹੀਨੇ (60 ਦਿਨ) ਦਾ ਸਮਾਂ ਦਿੱਤਾ ਹੈ। ਦੱਸ ਦੇਈਏ ਕਿ ਇਸ ਮਾਮਲੇ ਵਿੱਚ NCB ਨੂੰ 2 ਅਪ੍ਰੈਲ ਤੱਕ ਚਾਰਜਸ਼ੀਟ ਦਾਇਰ ਕਰਨੀ ਸੀ।

ਰਿਪੋਰਟ ਮੁਤਾਬਕ ਐਨਸੀਬੀ ਦੀ ਐਸਆਈਟੀ ਟੀਮ ਨੇ ਚਾਰ ਤੱਥਾਂ ਨੂੰ ਅਦਾਲਤ ਸਾਹਮਣੇ ਰੱਖਦਿਆਂ ਚਾਰਜਸ਼ੀਟ ਦਾਖ਼ਲ ਕਰਨ ਲਈ ਹੋਰ ਸਮਾਂ ਮੰਗਿਆ ਸੀ। ਇਨ੍ਹਾਂ ਵਿੱਚੋਂ ਇੱਕ ਤੱਥ ਇਹ ਦੱਸਦਾ ਹੈ ਕਿ ਇਸ ਮਾਮਲੇ ਵਿੱਚ ਫੜੇ ਗਏ 20 ਮੁਲਜ਼ਮ ਵੱਖ-ਵੱਖ ਖੇਤਰਾਂ ਦੇ ਹਨ ਅਤੇ ਐਸਆਈਟੀ ਉਨ੍ਹਾਂ ਸਾਰਿਆਂ ਦੇ ਬਿਆਨ ਦਰਜ ਕਰਨ ਦੀ ਪ੍ਰਕਿਰਿਆ ਵਿੱਚ ਹੈ। ਕਈ ਮੁਲਜ਼ਮ ਸਮੇਂ ਸਿਰ ਜਾਂਚ ਲਈ ਨਹੀਂ ਆਏ, ਜਿਸ ਕਾਰਨ ਇਸ ਵਿੱਚ ਦੇਰੀ ਹੋ ਗਈ।

ਐਸਆਈਟੀ ਨੇ ਇਹ ਵੀ ਦੱਸਿਆ ਕਿ ਕਿਰਨ ਪੀ ਗੋਸਾਵੀ ਦੀ ਅਜੇ ਪੂਰੀ ਤਰ੍ਹਾਂ ਨਾਲ ਜਾਂਚ ਹੋਣੀ ਬਾਕੀ ਹੈ, ਜਿਸ ਦੀ ਆਰੀਅਨ ਖਾਨ ਨਾਲ ਤਸਵੀਰ ਵਾਇਰਲ ਹੋਈ ਸੀ। ਇਸ ਦੇ ਨਾਲ ਹੀ ਗਵਾਹ ਪ੍ਰਭਾਕਰ ਸੈੱਲ ਤੋਂ ਵੀ ਪੁੱਛਗਿੱਛ ਕੀਤੀ ਜਾਣੀ ਹੈ, ਜਿਸ ਨੇ ਦੋਸ਼ ਲਾਇਆ ਸੀ ਕਿ ਉਸ ਨੇ 25 ਕਰੋੜ ਰੁਪਏ ਦੀ ਰਿਸ਼ਵਤ ਦੀ ਫੋਨ ਵਾਰਤਾਲਾਪ ਸੁਣੀ ਸੀ। ਦਸੰਬਰ ਵਿੱਚ ਮੁੰਬਈ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਕਰੂਜ਼ ਮਾਮਲੇ ਵਿੱਚ ਨਸ਼ਿਆਂ ਦੇ ਸਬੰਧ ਵਿੱਚ ਜਬਰਦਸਤੀ ਦੇ ਸਬੂਤ ਨਹੀਂ ਮਿਲੇ ਹਨ, ਜਿਸ ਵਿੱਚ ਸਟਾਰ ਕਿਡ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਕੀ ਹੈ ਮਾਮਲਾ?: ਦੱਸ ਦਈਏ ਕਿ ਪਿਛਲੇ ਸਾਲ 2 ਅਕਤੂਬਰ ਦੀ ਰਾਤ ਨੂੰ ਮੁੰਬਈ ਤੋਂ ਗੋਆ ਜਾ ਰਹੇ ਇਕ ਕਰੂਜ਼ 'ਤੇ ਜਾ ਰਹੀ ਡਰੱਗ ਪਾਰਟੀ 'ਤੇ ਉਸ ਸਮੇਂ ਦੇ ਐੱਨਸੀਬੀ ਜ਼ੋਨਲ ਅਫਸਰ (ਮੁੰਬਈ) ਸਮੀਰ ਵਾਨਖੇੜੇ ਦੀ ਅਗਵਾਈ 'ਚ ਐੱਨਸੀਬੀ ਦੀ ਵਿਸ਼ੇਸ਼ ਟੀਮ ਨੇ ਛਾਪਾ ਮਾਰਿਆ ਸੀ। ਇੱਥੋਂ ਆਰੀਅਨ ਖਾਨ ਸਮੇਤ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਤੱਕ ਆਰੀਅਨ ਖਾਨ ਨੂੰ ਮੁੰਬਈ ਦੀ ਆਰਥਰ ਰੋਡ ਜੇਲ 'ਚ 20 ਦਿਨ ਤੋਂ ਜ਼ਿਆਦਾ ਸਮਾਂ ਕੱਟਣਾ ਪਿਆ ਸੀ।

ਇਹ ਵੀ ਪੜ੍ਹੋ: ਨਵਾਜ਼ੂਦੀਨ ਸਿੱਦੀਕੀ ਨੇ ਕ੍ਰਿਤੀ ਸੈਨਨ ਦੀ ਭੈਣ ਨਾਲ ਪੂਰੀ ਕੀਤੀ ਇਸ ਫਿਲਮ ਦੀ ਸ਼ੂਟਿੰਗ, ਵੇਖੋ ਤਸਵੀਰਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.