ਚੰਡੀਗੜ੍ਹ: ਪੰਜਾਬੀ ਸੰਗੀਤ ਇੰਡਸਟਰੀ ਨੇ ਪੂਰੀ ਦੁਨੀਆਂ ਵਿੱਚ ਆਪਣੇ ਪੈਰ ਪਸਾਰ ਰੱਖੇ ਹਨ, ਪੰਜਾਬੀ ਗੀਤਾਂ ਨੂੰ ਹਰ ਦੂਜੀ ਬਾਲੀਵੁੱਡ ਫਿਲਮ ਵਿੱਚ ਦੇਖਿਆ ਜਾ ਸਕਦਾ ਹੈ, ਇਸੇ ਤਰ੍ਹਾਂ ਹਰ ਸਾਲ ਕਈ ਹੋਣਹਾਰ ਕਲਾਕਾਰ ਵੱਡੇ ਸਟਾਰ ਬਣਨ ਦੇ ਸੁਪਨੇ ਲੈ ਕੇ ਪੰਜਾਬੀ ਮੰਨੋਰੰਜਨ ਜਗਤ ਵਿੱਚ ਆਉਂਦੇ ਹਨ।
ਹੁਣ, ਏਸ਼ੀਆਈ ਸੁੰਦਰਤਾ ਅਪਰਨਾ ਨਾਇਰ, ਜੋ ਕਿ ਪਹਿਲਾਂ ਹੀ ਮੱਧ ਪੂਰਬੀ ਮਨੋਰੰਜਨ ਸੀਨ ਵਿੱਚ ਆਪਣੀ ਛਾਪ ਛੱਡ ਚੁੱਕੀ ਹੈ, ਹੁਣ ਉਹ ਯੋ ਯੋ ਹਨੀ ਸਿੰਘ ਅਤੇ ਹੋਮੀ ਦਿਲੀਵਾਲਾ ਦੇ ਨਵੀਨਤਮ ਸੰਗੀਤਕ ਆਊਟਿੰਗ, 'ਕੰਨਾਂ ਵਿੱਚ ਵਾਲੀਆਂ' ਵਿੱਚ ਹੋਰ ਵਧੀਆ ਬਣਾਉਣ ਦੀ ਕੋਸ਼ਿਸ ਕਰ ਰਹੀ ਹੈ।
- " class="align-text-top noRightClick twitterSection" data="
">
ਯੋ ਯੋ ਹਨੀ ਸਿੰਘ ਨਾਲ ਆਪਣਾ ਪਹਿਲਾ ਮਿਊਜ਼ਿਕ ਵੀਡੀਓ ਹਾਸਲ ਕਰਨ ਬਾਰੇ ਗੱਲ ਕਰਦੇ ਹੋਏ, ਅਦਾਕਾਰਾ ਨੇ ਇੱਕ ਮੀਡੀਆ ਨਾਲ ਕੁੱਝ ਗੱਲ਼ਾਂ ਸਾਂਝੀਆਂ ਕੀਤੀਆਂ। ਅਦਾਕਾਰਾ ਨੇ ਕਿਹਾ ਕਿ "ਮੈਂ ਆਪਣੇ ਪਹਿਲੇ ਭਾਰਤੀ ਅਤੇ ਪਹਿਲੇ ਪੰਜਾਬੀ ਸੰਗੀਤ ਵੀਡੀਓ ਨੂੰ ਲੈ ਕੇ ਬਹੁਤ ਉਤਸ਼ਾਹ ਵਿੱਚ ਹਾਂ। ਪਹਿਲੀ ਵਾਰ ਹਨੀ ਸਿੰਘ ਅਤੇ ਹੋਮੀ ਨਾਲ ਕੰਮ ਕਰਨਾ ਬਹੁਤ ਆਨੰਦਮਈ ਰਿਹਾ ਹੈ। ਇਹ ਰੁਮਾਂਸ ਨੂੰ ਪਸੰਦ ਕਰਨ ਵਾਲੇ ਲੋਕਾਂ ਲਈ ਇੱਕ ਮਜ਼ੇਦਾਰ ਅਤੇ ਪਿਆਰ ਵਾਲਾ ਗੀਤ ਹੈ। ਇਸ ਤੋਂ ਇਲਾਵਾ ਹਨੀ ਦੀ ਰੈਪਿੰਗ ਸਾਡੇ ਗੀਤ ਨੂੰ ਪੂਰੀ ਤਰ੍ਹਾਂ ਨਾਲ ਜੋੜਦੀ ਹੈ। ਸਾਨੂੰ ਗੀਤ ਦੀ ਸ਼ੂਟਿੰਗ ਕਰਨ ਵਿੱਚ ਬਹੁਤ ਮਜ਼ਾ ਆਇਆ। 'ਕੰਨਾਂ ਵਿਚ ਵਾਲੀਆਂ' ਮਜ਼ੇਦਾਰ, ਨੌਜਵਾਨ ਪਿਆਰ ਅਤੇ ਖੁਸ਼ੀ ਦੇ ਪਲ।”
ਇਸ ਤੋਂ ਬਾਅਦ ਅਪਰਨਾ ਅੱਗੇ ਕਹਿੰਦੀ ਹੈ ਕਿ "ਕਿਉਂਕਿ ਇਹ ਰਿਲੀਜ਼ ਹੋਣ ਵਾਲਾ ਮੇਰਾ ਪਹਿਲਾ ਭਾਰਤੀ ਪ੍ਰੋਜੈਕਟ ਹੈ, ਇਸ ਲਈ ਮੈਂ 27 ਫਰਵਰੀ ਨੂੰ 'ਕੰਨਾਂ ਵਿਚ ਵਾਲੀਆਂ' ਨਾਲ ਆਪਣੇ ਨਵੇਂ ਸਰੋਤਿਆਂ ਨੂੰ ਪੇਸ਼ ਕਰਨ ਲਈ ਬਹੁਤ ਉਤਸੁਕ ਹਾਂ। ਮੈਂ ਵਾਅਦਾ ਕਰਦੀ ਹਾਂ ਕਿ ਇਹ ਗੀਤ ਆਕਰਸ਼ਕ ਹੋਣ ਵਾਲਾ ਹੈ ਅਤੇ ਤੁਹਾਨੂੰ ਜ਼ਰੂਰ ਪਸੰਦ ਆਵੇਗਾ। ਮੇਰਾ ਮਤਲਬ ਹੈ ਕਿ ਕੋਈ ਹੋਰ ਕੀ ਮੰਗ ਸਕਦਾ ਹੈ?"
ਤੁਹਾਨੂੰ ਦੱਸ ਦਈਏ ਕਿ ਯੋ ਯੋ ਹਨੀ ਸਿੰਘ ਅਤੇ ਹੋਮੀ ਦਿਲੀਵਾਲਾ ਦੀ 'ਕੰਨਾਂ ਵਿਚ ਵਾਲੀਆਂ' ਦਾ ਟੀਜ਼ਰ ਇੱਕ ਪ੍ਰੇਮ ਗੀਤ ਦਾ ਸੰਕੇਤ ਦਿੰਦਾ ਹੈ। ਯੋ ਯੋ ਹਨੀ ਸਿੰਘ, ਹੋਮੀ ਦਿਲੀਵਾਲਾ ਅਤੇ ਅਪਰਨਾ ਨਾਇਰ ਦੀ ਕੈਮਿਸਟਰੀ ਸੱਚਮੁੱਚ ਪ੍ਰਸ਼ੰਸਕਾਂ ਨੂੰ ਖੁਸ਼ ਕਰ ਸਕਦੀ ਹੈ। ਇਹ ਗੀਤ 27 ਫਰਵਰੀ ਨੂੰ ਰਿਲੀਜ਼ ਹੋਣ ਵਾਲਾ ਹੈ।
ਅਪਰਨਾ ਨਾਇਰ ਬਾਰੇ: ਅਪਰਨਾ ਨਾਇਰ ਮੱਧ ਪੂਰਬ ਦੀ ਇੱਕ ਬਹੁਤ ਮਸ਼ਹੂਰ ਅਦਾਕਾਰਾ ਹੈ। ਅਦਾਕਾਰਾ 500 ਤੋਂ ਵੱਧ ਇਸ਼ਤਿਹਾਰਾਂ ਦਾ ਹਿੱਸਾ ਰਹੀ ਹੈ। ਨਾਲ ਹੀ ਜੇਕਰ ਮੀਡੀਆ ਦੀ ਮੰਨੀਏ ਤਾਂ ਅਦਾਕਾਰਾ ਜਲਦੀ ਹੀ ਇੰਡਸਟਰੀ ਦੇ ਇੱਕ ਪ੍ਰਮੁੱਖ ਅਦਾਕਾਰ ਦੇ ਨਾਲ ਬਾਲੀਵੁੱਡ ਵਿੱਚ ਆਪਣਾ ਵੱਡਾ ਡੈਬਿਊ ਕਰਨ ਜਾ ਰਹੀ ਹੈ, ਜਿਸ ਬਾਰੇ ਜਲਦੀ ਹੀ ਅਧਿਕਾਰਤ ਐਲਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ:Akshay Kumar World Tour: ਅਕਸ਼ੈ ਕੁਮਾਰ ਦੇ ਵਰਲਡ ਟੂਰ ‘ਦਿ ਇੰਟਰਟੇਨਰਜ਼’ ਦੀਆਂ ਤਿਆਰੀਆਂ ਮੁਕੰਮਲ, ਇਥੇ ਹੋਰ ਜਾਣੋ