ETV Bharat / entertainment

ਅੱਛਾ... ਤਾਂ ਹੁਣ ਦਿੱਗਜ ਕਾਰੋਬਾਰੀ ਰਤਨ ਟਾਟਾ ਦੇ ਪਰਿਵਾਰ 'ਤੇ ਫਿਲਮ ਦਾ ਐਲਾਨ...ਇਥੇ ਪੂਰੀ ਜਾਣਕਾਰੀ - FILM ON INDUSTRIALIST RATAN TATAS FAMILY

ਦੇਸ਼ ਦੇ ਮਸ਼ਹੂਰ ਅਤੇ ਸਫਲ ਉਦਯੋਗਪਤੀ ਰਤਨ ਟਾਟਾ ਦੇ ਪਰਿਵਾਰ 'ਤੇ ਫਿਲਮ ਦਾ ਐਲਾਨ ਕੀਤਾ ਗਿਆ ਹੈ। ਜਾਣੋ ਫਿਲਮ 'ਚ ਕਿਸ ਤਰ੍ਹਾਂ ਦੀ ਹੋਵੇਗੀ ਸਟਾਰਕਾਸਟ।

ਅੱਛਾ... ਤਾਂ ਹੁਣ ਦਿੱਗਜ ਕਾਰੋਬਾਰੀ ਰਤਨ ਟਾਟਾ ਦੇ ਪਰਿਵਾਰ 'ਤੇ ਫਿਲਮ ਦਾ ਐਲਾਨ...ਇਥੇ ਪੂਰੀ ਜਾਣਕਾਰੀ

author img

By

Published : May 25, 2022, 1:12 PM IST

ਹੈਦਰਾਬਾਦ: ਭਾਰਤ ਦੇ ਮਸ਼ਹੂਰ ਅਤੇ ਸਫਲ ਉਦਯੋਗਪਤੀ ਰਤਨ ਟਾਟਾ ਦੇ ਪਰਿਵਾਰ 'ਤੇ ਹਿੰਦੀ ਸਿਨੇਮਾ 'ਚ ਫਿਲਮ ਬਣਨ ਜਾ ਰਹੀ ਹੈ। ਟੀ-ਸੀਰੀਜ਼ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਜਾਣਕਾਰੀ ਦਿੱਤੀ ਹੈ। ਟੀ-ਸੀਰੀਜ਼ ਅਤੇ ਅਲਮਾਈਟੀ ਮੋਸ਼ਨ ਪਿਕਚਰਜ਼ ਨੇ ਕਾਰੋਬਾਰੀ ਜਗਤ ਦੇ ਇਮਾਨਦਾਰ ਵਿਅਕਤੀ ਰਤਨ ਟਾਟਾ ਦੇ ਪਰਿਵਾਰ 'ਤੇ ਫਿਲਮ ਬਣਾਉਣ ਲਈ ਹੱਥ ਮਿਲਾਇਆ ਹੈ। ਹੁਣ ਰਤਨਾ ਟਾਟਾ ਦੀ ਦਰਿਆਦਿਲੀ ਨੂੰ ਦੇਖਣ ਤੋਂ ਬਾਅਦ ਦਰਸ਼ਕਾਂ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲੇਗਾ।

ਸੋਸ਼ਲ ਮੀਡੀਆ 'ਤੇ ਫਿਲਮ ਦਾ ਐਲਾਨ: ਟੀ-ਸੀਰੀਜ਼ ਫਿਲਮਸ ਅਤੇ ਅਲਮਾਈਟੀ ਮੋਸ਼ਨ ਪਿਕਚਰਜ਼ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਰਤਨ ਟਾਟਾ ਦੇ ਪਰਿਵਾਰ 'ਤੇ ਫਿਲਮ ਦਾ ਐਲਾਨ ਕੀਤਾ ਹੈ। ਇਸ ਪੋਸਟ ਵਿੱਚ ਉਸਨੇ ਦੱਸਿਆ ਹੈ ਕਿ ਕੰਪਨੀ ਨੇ ਇਸ ਮਹਾਨ ਕਾਰੋਬਾਰੀ ਘਰਾਣੇ ਦੀ ਕਹਾਣੀ ਦੇ ਅਧਿਕਾਰ ਖਰੀਦ ਲਏ ਹਨ। ਪੋਸਟ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਇਸ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੇ ਦੇਸ਼ ਨੂੰ ਅੱਗੇ ਲਿਜਾਣ ਲਈ ਸਖ਼ਤ ਮਿਹਨਤ ਕੀਤੀ ਹੈ। ਪੋਸਟ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਟੀ-ਸੀਰੀਜ਼ ਅਤੇ ਅਲਮਾਈਟੀ ਮੋਸ਼ਨ ਪਿਕਚਰਜ਼ ਹੈਸ਼ਟੈਗ 'ਦਿ ਟਾਟਾ' ਦੇ ਨਾਲ ਦੇਸ਼ ਦੇ ਮਹਾਨ ਕਾਰੋਬਾਰੀ ਪਰਿਵਾਰ ਦੀ ਕਹਾਣੀ ਨੂੰ ਦੁਨੀਆਂ ਦੇ ਸਾਹਮਣੇ ਪੇਸ਼ ਕਰਨ ਜਾ ਰਹੇ ਹਨ।

ਕੀ ਹੋਵੇਗੀ ਫਿਲਮ ਦੀ ਕਹਾਣੀ?: ਇਸ ਫਿਲਮ 'ਚ ਟਾਟਾ ਪਰਿਵਾਰ ਦੇ ਇਤਿਹਾਸ 'ਤੇ ਝਾਤ ਮਾਰੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਫਿਲਮ ਦੀ ਸ਼ੂਟਿੰਗ ਕਦੋਂ ਅਤੇ ਕਿੱਥੇ ਸ਼ੁਰੂ ਹੋਵੇਗੀ ਇਸ ਬਾਰੇ ਲੇਬਲ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਨਾਲ ਹੀ ਫਿਲਮ ਦੀ ਸਟਾਰਕਾਸਟ ਬਾਰੇ ਵੀ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਫਿਲਮ ਬਣੇਗੀ ਜਾਂ ਵੈੱਬ ਸੀਰੀਜ਼।

ਪਰਿਵਾਰਕ ਇਤਿਹਾਸ ਇੱਥੋਂ ਲਿਆ ਗਿਆ: ਤੁਹਾਨੂੰ ਦੱਸ ਦੇਈਏ ਟਾਟਾ ਪਰਿਵਾਰ ਨੂੰ ਪਰਦੇ 'ਤੇ ਪੇਸ਼ ਕਰਨ ਲਈ, ਕਹਾਣੀ ਨੂੰ ਅਨੁਭਵੀ ਪੱਤਰਕਾਰ ਅਤੇ ਲੇਖ ਗਿਰੀਸ਼ ਕੁਬੇਰ ਦੀ ਕਿਤਾਬ 'ਦਿ ਟਾਟਾ: ਹਾਉ ਏ ਫੈਮਿਲੀ ਬਿਲਡਜ਼ ਏ ਬਿਜ਼ਨਸ ਐਂਡ ਨੇਸ਼ਨ' ਤੋਂ ਤਿਆਰ ਕੀਤਾ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਨੇ ਹਾਲ ਹੀ 'ਚ ਇਸ ਕਿਤਾਬ ਦੇ ਰਾਈਟਸ ਖਰੀਦੇ ਹਨ।

ਇਹ ਵੀ ਪੜ੍ਹੋ:ਸਾਨਿਆ ਮਲਹੋਤਰਾ ਨੇ ਸ਼ਾਨਦਾਰ ਪਹਿਰਾਵੇ ਵਿੱਚ ਦਿਖਿਆ ਜਲਵਾ...

ETV Bharat Logo

Copyright © 2025 Ushodaya Enterprises Pvt. Ltd., All Rights Reserved.