ETV Bharat / entertainment

Animal Box Office Collection Day 12: ਬਾਕਸ ਆਫਿਸ 'ਤੇ ਲਗਾਤਾਰ ਧਮਾਲ ਮਚਾ ਰਹੀ ਹੈ 'ਐਨੀਮਲ', 700 ਕਰੋੜ ਦੇ ਪਾਰ ਪਹੁੰਚੀ ਫਿਲਮ, ਜਾਣੋ 12ਵੇਂ ਦਿਨ ਦਾ ਕਲੈਕਸ਼ਨ - ਫਿਲਮ ਐਨੀਮਲ ਦੀ ਸਟਾਰਕਾਸਟ

Animal Box Office Collection Day: ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਇਸਦੇ ਚਲਦਿਆਂ ਫਿਲਮ ਨੇ ਦੁਨੀਆ ਭਰ ਵਿੱਚ 700 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।

Animal Box Office Collection Day 12
Animal Box Office Collection Day 12
author img

By ETV Bharat Entertainment Team

Published : Dec 12, 2023, 1:44 PM IST

ਮੁੰਬਈ: ਸੰਦੀਪ ਰੈਡੀ ਵਾਂਗਾ ਦੁਆਰਾ ਨਿਰਦੇਸ਼ਿਤ ਫਿਲਮ 'ਐਨੀਮਲ' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਵਧੀਆ ਸ਼ੁਰੂਆਤ ਤੋਂ ਬਾਅਦ ਰਣਬੀਰ ਕਪੂਰ, ਰਸ਼ਮਿਕਾ ਮੰਡਾਨਾ ਅਤੇ ਅਨਿਲ ਕਪੂਰ ਸਟਾਰਰ ਫਿਲਮ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੀ ਹੈ। ਹੁਣ ਇਸ ਫਿਲਮ ਦੇ 12ਵੇਂ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ।

ਫਿਲਮ 'ਐਨੀਮਲ' ਦਾ 12ਵੇਂ ਦਿਨ ਦਾ ਕਲੈਕਸ਼ਨ: ਫਿਲਮ 'ਐਨੀਮਲ' ਰਿਲੀਜ਼ ਦੇ 12ਵੇਂ ਦਿਨ ਵੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਇਸ ਫਿਲਮ ਨੇ 11ਵੇਂ ਦਿਨ ਭਾਰਤ ਦੇ ਨੈੱਟ ਕਲੈਕਸ਼ਨ 'ਚ 9.14 ਕਰੋੜ ਜੋੜੇ। ਇਸ ਨਾਲ ਕੁੱਲ ਬਾਕਸ ਆਫਿਸ ਕਲੈਕਸ਼ਨ 440.41 ਕਰੋੜ ਹੋ ਗਿਆ। ਹੁਣ 12ਵੇਂ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ। ਫਿਲਮ 'ਐਨੀਮਲ' ਦੇ 12ਵੇਂ ਦਿਨ ਦੇ ਕਲੈਕਸ਼ਨ ਬਾਰੇ ਗੱਲ ਕੀਤੀ ਜਾਵੇ, ਤਾਂ ਮੀਡੀਆ ਰਿਪੋਰਟਸ ਅਨੁਸਾਰ, 'ਐਨੀਮਲ' 15.25 ਕਰੋੜ ਰੁਪਏ ਕਮਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਫਿਲਮ ਦਾ ਕੁੱਲ ਕਲੈਕਸ਼ਨ 455 ਕਰੋੜ ਦੇ ਕਰੀਬ ਪਹੁੰਚ ਜਾਵੇਗਾ। ਇਸਦੇ ਨਾਲ ਹੀ ਫਿਲਮ ਦਾ ਦੁਨੀਆਂ ਭਰ 'ਚ ਕਲੈਕਸ਼ਨ 700 ਕਰੋੜ ਦੇ ਪਾਰ ਪਹੁੰਚ ਚੁੱਕਾ ਹੈ। ਹਾਲਾਂਕਿ, ਸਟੀਕ ਅੰਕੜੇ ਅਜੇ ਤੱਕ ਜਾਰੀ ਨਹੀਂ ਕੀਤੇ ਗਏ ਹਨ।

ਫਿਲਮ 'ਐਨੀਮਲ' ਦੀ ਸਟਾਰਕਾਸਟ: ਸੰਦੀਪ ਰੈਡੀ ਵਾਂਗਾ ਦੁਆਰਾ ਨਿਰਦੇਸ਼ਿਤ ਫਿਲਮ 'ਐਨੀਮਲ' ਦੀ ਸਟਾਰਕਾਸਟ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫਿਲਮ 'ਚ ਰਣਬੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਡਾਨਾ ਅਤੇ ਤ੍ਰਿਪਤੀ ਡਿਮਰੀ ਆਦਿ ਨੇ ਅਹਿਮ ਰੋਲ ਅਦਾ ਕੀਤਾ ਹੈ। ਫਿਲਮ 'ਐਨੀਮਲ' ਨੇ ਸਾਲ 2023 ਦੀ ਤੀਜੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਭਾਰਤੀ ਫਿਲਮ ਅਤੇ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਏ-ਰੇਟਿਡ ਭਾਰਤੀ ਫਿਲਮ ਦੇ ਰੂਪ 'ਚ ਆਪਣੀ ਜਗ੍ਹਾਂ ਬਣਾਈ ਹੈ।

'ਐਨੀਮਲ' ਵਿੱਕੀ ਕੌਸ਼ਲ ਦੀ ਫਿਲਮ 'ਸੈਮ ਬਹਾਦਰ' ਨੂੰ ਦੇ ਰਹੀ ਟੱਕਰ: ਵਿੱਕੀ ਕੌਸ਼ਲ ਦੀ 'ਸੈਮ ਬਹਾਦਰ' ਦੇ ਨਾਲ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਰਣਵੀਰ ਕਪੂਰ ਦੀ ਫਿਲਮ 'ਐਨੀਮਲ' ਦੀ ਵਿੱਕੀ ਕੌਸ਼ਲ, ਸਾਨਿਆ ਮਲਹੋਤਰਾ ਅਤੇ ਫਾਤਿਮਾ ਸਨਾ ਸ਼ੇਖ ਦੀ ਫਿਲਮ 'ਸੈਮ ਬਹਾਦਰ' ਦੇ ਨਾਲ ਬਾਕਸ ਆਫ਼ਿਸ 'ਤੇ ਟੱਕਰ ਦੇਖਣ ਨੂੰ ਮਿਲ ਰਹੀ ਹੈ। ਫਿਲਮ 'ਐਨੀਮਲ' ਬਾਕਸ ਆਫ਼ਿਸ 'ਤੇ 'ਸੈਮ ਬਹਾਦਰ' ਨੂੰ ਪਿੱਛੇ ਛੱਡਣ 'ਚ ਸਫ਼ਲ ਰਹੀ ਹੈ। ਦੋਵਾਂ ਫਿਲਮਾਂ ਵਿਚਾਲੇ ਟਕਰਾਅ ਦੇ ਬਾਵਜੂਦ ਰਣਬੀਰ ਦੀ ਫਿਲਮ ਨੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.