ਚੰਡੀਗੜ੍ਹ: ਜਿਸ ਤਰ੍ਹਾਂ ਸਾਲ 2024 ਦੀਆਂ ਫਿਲਮਾਂ ਦਾ ਬੈਕ-ਟੂ-ਬੈਕ ਐਲਾਨ ਹੋ ਰਿਹਾ ਹੈ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਾਲ 2024 ਸਿਨੇਮਾ ਪ੍ਰੇਮੀਆਂ ਲਈ ਖੁਸ਼ੀਆਂ ਨਾਲ ਭਰਿਆ ਹੋਇਆ ਹੈ। ਪੰਜਾਬੀ ਸਿਨੇਮਾ ਪ੍ਰੇਮੀਆਂ ਨੂੰ ਯਕੀਨਨ ਚੰਗੀਆਂ ਅਤੇ ਵੱਖਰੀ ਵੰਨਗੀ ਵਾਲੀਆਂ ਫਿਲਮਾਂ ਦੇਖਣ ਨੂੰ ਮਿਲਣਗੀਆਂ। ਇਸ ਤਰ੍ਹਾਂ ਹੀ ਸਿੱਖਾਂ ਦੇ ਸ਼ਾਨਦਾਰ ਅਤੀਤ ਬਾਰੇ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਅਧਿਆਏ ਕੱਢਦੇ ਹੋਏ ਨਿਰਦੇਸ਼ਕ ਅੰਬਰਦੀਪ ਨੇ 'ਉੱਚਾ ਬੁਰਜ ਲਾਹੌਰ ਦਾ' ਸਿਰਲੇਖ ਵਾਲੇ ਖੂਬਸੂਰਤ ਪ੍ਰੋਜੈਕਟ ਦਾ ਐਲਾਨ ਕੀਤਾ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਵਿਸ਼ੇ ਨੂੰ ਪਹਿਲਾਂ ਵੀ ਪ੍ਰਸਿੱਧ ਗਾਇਕ ਸੁਰਿੰਦਰ ਸ਼ਿੰਦਾ ਨੇ ਪੂਰੀ ਐਲਬਮ ਨਾਲ ਛੂਹਿਆ ਹੈ। ਕਾਸਟ ਬਾਰੇ ਹੋਰ ਵੇਰਵੇ ਅਜੇ ਲੁਕੇ ਹੋਏ ਹਨ, ਫਿਰ ਵੀ ਅਮਰਿੰਦਰ ਗਿੱਲ, ਗੁੱਗੂ ਗਿੱਲ ਅਤੇ ਨਿਮਰਤ ਖਹਿਰਾ ਸਭ ਤੋਂ ਅੱਗੇ ਹਨ।
- " class="align-text-top noRightClick twitterSection" data="
">
ਫਿਲਮ ਦੀ ਕਹਾਣੀ ਬਾਰੇ: ਕਹਾਣੀ ਬ੍ਰਿਟਿਸ਼ ਸ਼ਾਸਨ ਤੋਂ ਪਹਿਲਾਂ ਦੇ ਸਿੱਖ ਸਾਮਰਾਜ ਦੇ ਸ਼ਾਨਦਾਰ ਅਤੀਤ 'ਤੇ ਅਧਾਰਤ ਹੈ ਅਤੇ ਸ਼ਾਸਨ, ਨਿਯਮਾਂ ਅਤੇ ਹੋਰ ਬਹੁਤ ਕੁਝ ਨੂੰ ਉਜਾਗਰ ਕਰਦੀ ਨਜ਼ਰ ਆਏਗੀ। ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਬਣੇ ਸਿੱਖ ਸਾਮਰਾਜ ਦੇ ਸ਼ਾਨਦਾਰ ਅਤੀਤ, ਬਹਾਦਰੀ ਦੇ ਕਾਰਨਾਮੇ ਅਤੇ ਉਭਾਰ ਅਤੇ ਪਤਨ ਫਿਲਮ ਦਾ ਮੁੱਖ ਵਿਸ਼ਾ ਹੋਵੇਗਾ, ਉੱਥੇ ਸੈੱਟਾਂ ਵਿੱਚ ਅਮੀਰੀ ਅਤੇ ਸ਼ਾਨ, ਇਸ ਨੂੰ ਇੱਕ ਸ਼ਾਨਦਾਰ ਪ੍ਰੋਜੈਕਟ ਬਣਾਏਗੀ।
ਇਹ ਵੇਰਵੇ ਖੁਦ ਨਿਰਦੇਸ਼ਕ ਨੇ ਫਿਲਮ ਐਲਾਨ ਕਰਦੇ ਸਮੇਂ ਸਾਂਝੇ ਕੀਤੇ ਹਨ, ਉਸ ਨੇ ਲਿਖਿਆ 'ਕਈ ਦਿਨਾਂ ਦਾ ਸੋਚ ਰਿਹਾ ਸੀ ਅੱਗੇ ਕੀ ਕਰਾਂ ...ਅੱਜ ਇਕ ਕਵੀਸ਼ਰੀ ਸੁਣ ਰਿਹਾ ਸੀ ...ਮਨ 'ਚ ਇਕ ਧੂਹ ਜੀ ਪਈ ਖ਼ਾਲਸੇ ਦੇ ਰਾਜ ਦੀ...2024'। ਇਸ ਦੇ ਨਾਲ ਹੀ ਨਿਰਦੇਸ਼ਕ ਨੇ ਇੱਕ ਫੋਟੋ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਲਾਹੌਰ ਦਾ ਗੇਟ ਹੈ ਅਤੇ ਲਿਖਿਆ ਹੋਇਆ ਹੈ 'ਉੱਚਾ ਬੁਰਜ ਲਾਹੌਰ ਦਾ'।
ਇਸ ਤੋਂ ਪਹਿਲਾਂ ਵੀ ਕੀਤਾ ਗਿਆ ਸੀ ਫਿਲਮ ਦਾ ਐਲਾਨ: ਤੁਹਾਨੂੰ ਦੱਸ ਦਈਏ ਕਿ ਇਹ ਪ੍ਰੋਜੈਕਟ ਅੱਜ ਦਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਨਿਰਦੇਸ਼ਕ ਨੇ ਇਸ ਦਾ ਐਲਾਨ ਕੀਤਾ ਸੀ ਅਤੇ ਇਹ ਫਿਲਮ 2021 ਵਿੱਚ ਰਿਲੀਜ਼ ਹੋਣੀ ਸੀ, ਉਦੋਂ ਇਹ ਵੇਰਵੇ ਵੀ ਸਾਹਮਣੇ ਆਏ ਸਨ ਕਿ ਇਹ ਫਿਲਮ ਅਮਰਿੰਦਰ ਗਿੱਲ ਅਤੇ ਅੰਬਰਦੀਪ ਸਿੰਘ ਇਕੱਠੇ ਕਰਨਗੇ, ਇਸ ਤੋਂ ਪਹਿਲਾਂ ਇਹਨਾਂ ਨੇ ਪੰਜਾਬੀ ਮੰਨੋਰੰਜਨ ਜਗਤ ਨੂੰ 'ਲਹੌਰੀਏ', 'ਲਵ ਪੰਜਾਬ', 'ਅਸ਼ਕੇ' ਵਰਗੀਆਂ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਕਿਹਾ ਗਿਆ ਸੀ ਕਿ 'ਉੱਚਾ ਬੁਰਜ ਲਾਹੌਰ ਦਾ' ਨਾਂ ਦੀ ਇਸ ਫਿਲਮ 'ਚ ਦੋਵੇਂ ਨਿਰਮਾਤਾ ਹੋਣਗੇ। ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਵਜੋਂ ਅੰਬਰਦੀਪ ਸਿੰਘ ਹਨ।
ਇਹ ਵੀ ਪੜ੍ਹੋ: Athiya Shetty: ਆਥੀਆ ਸ਼ੈੱਟੀ ਨੇ ਪਤੀ ਕੇਐੱਲ ਰਾਹੁਲ ਨੂੰ ਇਸ ਅੰਦਾਜ਼ ਵਿੱਚ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ, ਸਾਂਝੀਆਂ ਕੀਤੀਆਂ ਤਸਵੀਰਾਂ