ਚੰਡੀਗੜ੍ਹ: ਵਿਸ਼ਵ ਸਿਨੇਮਾ ਵਿੱਚ ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਹਨ, ਜੋ ਕ੍ਰਾਊਡ ਫੰਡਿੰਗ ਦੁਆਰਾ ਬਣਾਈਆਂ ਗਈਆਂ ਹਨ, ਪਰ ਜੇਕਰ ਪੰਜਾਬੀ ਸਿਨੇਮਾ ਦੀ ਗੱਲ ਕਰੀਏ ਤਾਂ ਪੰਜਾਬੀ ਸਿਨੇਮਾ (first Crowd Funded Punjabi Feature Film) ਵਿੱਚ ਇਸ ਤਰ੍ਹਾਂ ਦੀ ਕੋਸ਼ਿਸ਼ ਛੋਟੀਆਂ ਫਿਲਮਾਂ ਉਤੇ ਕੀਤੀ ਗਈ ਹੈ ਅਤੇ ਫੀਚਰ ਫਿਲਮ ਲਈ ਅਜਿਹੀ ਕੋਸ਼ਿਸ਼ ਅੱਜ ਤੱਕ ਨਹੀਂ ਹੋਈ ਹੈ।
ਹੁਣ ਇਸ ਵਿੱਚ ਲੇਖਕ ਅਮਰਦੀਪ ਸਿੰਘ ਗਿੱਲ (Amardeep Singh Gill) ਹੱਥ ਅਜ਼ਮਾਉਣ ਜਾ ਰਹੇ ਹਨ, ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਾਲ ਹੀ ਵਿੱਚ ਪੰਜਾਬੀ ਸਿਨੇਮਾ ਦੇ ਉੱਘੇ ਲੇਖਕ, ਗੀਤਕਾਰ ਅਤੇ ਫਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਇੱਕ ਅਜਿਹੀ ਹੀ ਫਿਲਮ ਦਾ ਐਲਾਨ ਕੀਤਾ ਹੈ, ਜਿਸ ਦਾ ਨਾਂ ਹੈ 'ਗਲੀ ਨੰਬਰ ਕੋਈ ਨਹੀਂ'। ਇਸ ਫਿਲਮ ਲਈ ਨਿਰਦੇਸ਼ਕ ਨੇ ਫਾਈਨਾਂਸ ਲੈਣ ਲਈ ਸ਼ੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚ ਕੀਤੀ ਹੈ।
- " class="align-text-top noRightClick twitterSection" data="">
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਨਿਰਦੇਸ਼ਕ (Gali Number Koi Nahi) ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦਾ ਸਹਾਰਾ ਲਿਆ ਅਤੇ ਲਿਖਿਆ, 'ਗੁਜਰਾਤ ਦੇ ਪੰਜਾਹ ਹਜ਼ਾਰ ਦੁੱਧ ਉਤਪਾਦਕ ਕਿਸਾਨਾਂ ਨੇ 1976 ਵਿੱਚ ਆਪਣੇ ਪੈਸੇ ਇਕੱਠੇ ਕਰਕੇ ਇੱਕ ਹਿੰਦੀ ਫਿਲਮ ਦਾ ਨਿਰਮਾਣ ਕੀਤਾ ਸੀ, ਜਿਸਦੇ ਨਿਰਦੇਸ਼ਕ ਸਨ ਸ਼ਿਆਮ ਬੈਨੇਗਲ, ਫਿਲਮ ਦਾ ਨਾਂਅ ਸੀ "ਮੰਥਨ" ਭਾਵ ਰਿੜਕਣਾ। ਸਮਿਤਾ ਪਾਟਿਲ, ਗਿਰੀਸ਼ ਕਰਨਾਡ ਵਰਗੇ ਗੰਭੀਰ ਅਦਾਕਾਰ ਇਸ ਫਿਲਮ ਦੇ ਮੁੱਖ ਅਦਾਕਾਰ ਸਨ।'
- Web Series Rajdhani: ਪੰਜਾਬੀ ਵੈੱਬ-ਸੀਰੀਜ਼ ‘ਰਾਜਧਾਨੀ' ਦੀ ਸ਼ੂਟਿੰਗ ਹੋਈ ਸ਼ੁਰੂ, ਅਮਰਦੀਪ ਸਿੰਘ ਗਿੱਲ ਕਰਨਗੇ ਨਿਰਦੇਸ਼ਨ
- First Day Shoot of Shahkot: ਗਾਇਕ ਗੁਰੂ ਰੰਧਾਵਾ ਨੇ ਫਿਲਮ 'ਸ਼ਾਹਕੋਟ' ਦੇ ਸੈੱਟ ਤੋਂ ਸਾਂਝੀ ਕੀਤੀ ਪੁਰਾਣੀ ਫੋਟੋ, ਬੋਲੇ-ਇਹ ਸਾਡਾ ਪਹਿਲਾਂ ਦਿਨ ਸੀ
- Bishan Singh Bedi Death: ਪਿਤਾ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ਤੋਂ ਬਾਅਦ ਦੁੱਖ ਵਿੱਚ ਡੁੱਬਿਆ ਬੇਟਾ ਅੰਗਦ ਬੇਦੀ, ਸਾਂਝਾ ਕੀਤਾ ਭਾਵੁਕ ਨੋਟ
ਲੇਖਕ ਨੇ ਅੱਗੇ ਲਿਖਿਆ, 'ਇਸ ਫਿਲਮ 'ਚ ਡੇਅਰੀ ਦੇ ਧੰਦੇ 'ਚ ਡੇਅਰੀ ਦਾ ਕੰਮ ਕਰ ਰਹੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਸੀ। ਸਿਨੇਮਾ ਆਪਣੀ ਗੱਲ ਕਹਿਣ ਦਾ ਬਹੁਤ ਵੱਡਾ ਮਾਧਿਅਮ ਹੈ, ਇਹ ਸਿਰਫ "ਹਾ ਹਾ ਹੀ ਹੀ" ਤੱਕ ਸੀਮਿਤ ਨਹੀਂ ਅਤੇ ਨਾਂ ਹੀ ਕਿਸੇ ਗੰਭੀਰ ਫਿਲਮ ਨੂੰ ਬਣਾਉਣ ਲਈ ਪੈਸੈ ਇੱਕਠੇ ਕਰਨ ਵਾਲੇ ਮਾਤ੍ਹੜ ਫਿਲਮਕਾਰ ਹੀ "ਚੋਰ ਡਾਕੂ" ਹਨ। ਇਹ ਕੰਮ ਅੱਜ ਵੀ ਹੋ ਸਕਦਾ ਅਤੇ ਪੰਜਾਬੀ 'ਚ ਵੀ ਹੋ ਸਕਦਾ, ਗੱਲ ਕਹਾਣੀ ਸੁਣਾਉਣ ਵਾਲੇ ਦੀ ਸੁਹਿਰਦਤਾ ਤੋਂ ਜ਼ਿਆਦਾ ਹੁੰਗਾਰਾ ਭਰਨ ਵਾਲਿਆਂ ਦੀ ਇਮਾਨਦਾਰੀ 'ਤੇ ਨਿਰਭਰ ਕਰਦੀ ਹੈ।' ਇਸ ਪੋਸਟ ਉਤੇ ਲੋਕਾਂ ਨੇ ਕਾਫੀ ਚੰਗਾ ਹੁੰਗਾਰਾ ਭਰਿਆ ਅਤੇ ਲੋਕਾਂ ਨੇ ਇਸ ਪ੍ਰਤੀ ਰੁਚੀ ਜ਼ਾਹਿਰ ਕੀਤੀ।
ਫਿਲਮ ਬਾਰੇ ਜਾਣੋ: 'ਗਲੀ ਨੰਬਰ ਕੋਈ ਨਹੀਂ' ਫਿਲਮ ਅਨੇਮਨ ਸਿੰਘ ਦੀ ਕਹਾਣੀ 'ਤੇ ਆਧਾਰਿਤ ਹੋਵੇਗੀ। ਇਹ ਅਮਰਦੀਪ ਦੇ ਪ੍ਰੋਡਕਸ਼ਨ ਹਾਊਸ 'ਅਮਰ ਦੀਪ ਫਿਲਮਜ਼' ਦੇ ਬੈਨਰ ਹੇਠ ਬਣੇਗੀ। ਫਿਲਮ ਅਜੇ ਸ਼ੁਰੂਆਤੀ ਦੌਰ 'ਚ ਹੈ, ਫਿਲਮ ਲਈ ਫੰਡਿੰਗ ਸ਼ੁਰੂ ਹੋ ਚੁੱਕੀ ਹੈ। ਲੋਕ ਉਨ੍ਹਾਂ ਦੇ ਅਜਿਹੇ ਕਦਮ ਦੀ ਕਾਫੀ ਤਾਰੀਫ਼ ਕਰ ਰਹੇ ਹਨ ਅਤੇ ਇਸ ਫੰਡਿੰਗ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।
ਆਖਿਰ ਕੀ ਹੁੰਦੀ ਹੈ ਕ੍ਰਾਊਡ ਫੰਡਿੰਗ: Crowdfunding ਇੱਕ ਖਾਸ ਪ੍ਰੋਜੈਕਟ ਜਾਂ ਸਮਾਜ ਭਲਾਈ ਲਈ ਬਹੁਤ ਸਾਰੇ ਲੋਕਾਂ ਤੋਂ ਥੋੜ੍ਹੀ ਜਿਹੀ ਰਕਮ ਇਕੱਠੀ ਕਰਨ ਦੀ ਪ੍ਰਕਿਰਿਆ ਹੈ। ਇਸ ਵਿੱਚ ਸੋਸ਼ਲ ਨੈੱਟਵਰਕਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਫੰਡ ਇਕੱਠਾ ਕਰਨ ਦਾ ਉਦੇਸ਼ ਵੀ ਦੱਸਿਆ ਜਾਂਦਾ ਹੈ।