ਹੈਦਰਾਬਾਦ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ 'ਸਮਰਾਟ ਪ੍ਰਿਥਵੀਰਾਜ' ਇਸ ਹਫਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੀ ਸਫਲਤਾ ਲਈ ਅਕਸ਼ੈ ਕੁਮਾਰ ਪੂਜਾ ਕਰਨ ਲਈ ਕਾਸ਼ੀ ਦੇ ਘਾਟ ਪਹੁੰਚੇ। ਉੱਥੇ ਫਿਲਮ ਦੀ ਅਦਾਕਾਰਾ ਮਾਨੁਸ਼ੀ ਛਿੱਲਰ ਵੀ ਨਾਲ ਸੀ। ਫਿਲਮ ਦੀ ਸਟਾਰਕਾਸਟ ਨੇ ਸੋਸ਼ਲ ਮੀਡੀਆ 'ਤੇ ਗੰਗਾ ਘਾਟ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਅਕਸ਼ੈ ਕੁਮਾਰ ਅਤੇ ਮਿਸ ਵਰਲਡ ਮਾਨੁਸ਼ੀ ਛਿੱਲਰ ਸਟਾਰਰ ਫਿਲਮ 'ਸਮਰਾਟ ਪ੍ਰਿਥਵੀਰਾਜ' 3 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਅਕਸ਼ੈ ਕੁਮਾਰ ਦੁਆਰਾ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਅਦਾਕਾਰ ਨੇ ਘਾਟ 'ਤੇ ਆਰਤੀ ਤੋਂ ਬਾਅਦ ਗੰਗਾ ਵਿੱਚ ਇਸ਼ਨਾਨ ਕੀਤਾ। ਇਸ ਵੀਡੀਓ ਨੂੰ ਅਕਸ਼ੈ ਕੁਮਾਰ ਨੇ 'ਹਰ ਹਰ ਮਹਾਦੇਵ' ਸ਼ੇਅਰ ਕੀਤਾ ਹੈ।
- " class="align-text-top noRightClick twitterSection" data="
">
ਇਸ ਦੇ ਨਾਲ ਹੀ ਫਿਲਮ ਦੀ ਅਦਾਕਾਰਾ ਮਾਨੁਸ਼ੀ ਛਿੱਲਰ ਨੇ ਵੀ ਕਾਸ਼ੀ ਤੋਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹਰ ਹਰ ਮਹਾਦੇਵ ਵੀ ਲਿਖਿਆ ਹੈ। ਇਨ੍ਹਾਂ ਤਸਵੀਰਾਂ 'ਚ ਅਕਸ਼ੈ ਅਤੇ ਮਾਨੁਸ਼ੀ ਪੀਚ ਰੰਗ ਦੇ ਕੱਪੜਿਆਂ 'ਚ ਨਜ਼ਰ ਆ ਰਹੇ ਹਨ।
ਤੁਹਾਨੂੰ ਦੱਸ ਦੇਈਏ ਇਹ ਮਾਨੁਸ਼ੀ ਦੀ ਡੈਬਿਊ ਫਿਲਮ ਹੈ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਦੀ ਪਿਛਲੀ ਫਿਲਮ ਬੱਚਨ ਪਾਂਡੇ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਨਾਲ ਫਲਾਪ ਹੋ ਚੁੱਕੀ ਹੈ। ਇਸ ਤੋਂ ਬਾਅਦ ਹੁਣ ਅਕਸ਼ੈ ਕੁਮਾਰ ਕਾਸ਼ੀ ਫਿਲਮ ਦੀ ਸਫਲਤਾ ਲਈ ਆਸ਼ੀਰਵਾਦ ਲੈਣ ਪਹੁੰਚੇ ਹਨ।
ਇਸ ਤੋਂ ਪਹਿਲਾਂ ਭੂਲ-ਭੁਲਈਆ-2 ਦੀ ਸਟਾਰ ਕਾਸਟ ਕਾਰਤਿਕ ਆਰੀਅਨ ਕਾਸ਼ੀ ਦੇ ਘਾਟ 'ਤੇ ਪਹੁੰਚੇ ਸੀ। ਭੁੱਲ ਭੁਲਈਆ 2 ਨੇ ਬਾਕਸ ਆਫਿਸ 'ਤੇ 100 ਕਰੋੜ ਦਾ ਅੰਕੜਾ ਛੂਹ ਲਿਆ ਹੈ। ਕਾਰਤਿਕ ਆਰੀਅਨ ਦੀ ਇਹ ਪਹਿਲੀ ਫਿਲਮ ਹੈ, ਜੋ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋਈ ਹੈ।
ਫਿਲਮ ਅਜੇ ਵੀ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਇਹ ਫਿਲਮ 20 ਮਈ ਨੂੰ ਰਿਲੀਜ਼ ਹੋਈ ਸੀ ਅਤੇ ਹੁਣ ਤੱਕ 125 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ।
ਇਹ ਵੀ ਪੜ੍ਹੋ:ਆਸਿਮ ਰਿਆਜ਼ ਨੇ ਭਾਵੁਕ ਸੋਸ਼ਲ ਮੀਡੀਆ ਪੋਸਟ ਰਾਹੀਂ ਸਿੱਧੂ ਮੂਸੇ ਵਾਲਾ ਦੀ ਮੌਤ 'ਤੇ ਪ੍ਰਗਟ ਕੀਤਾ ਸੋਗ