ETV Bharat / entertainment

Parineeti Chopra and Raghav Chadha: ਇਸ ਜਗ੍ਹਾਂ ਹੋਇਆ ਸੀ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੂੰ ਇੱਕ ਦੂਜੇ ਨਾਲ ਪਿਆਰ, ਕਾਫੀ ਫਿਲਮੀ ਹੈ ਦੋਨਾਂ ਦੀ ਲਵ ਸਟੋਰੀ - ਰਾਘਵ ਚੱਢਾ ਦਾ ਵਿਆਹ

Parineeti Chopra and Raghav Chadha Love Story: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੋ ਦਿਨ ਬਾਅਦ ਪੱਕੇ ਤੌਰ ਉਤੇ ਇੱਕ ਦੂਜੇ ਦੇ ਹੋ ਜਾਣਗੇ। ਆਓ ਇਥੇ ਉਨ੍ਹਾਂ ਦੀ ਪਿਆਰੀ ਕਹਾਣੀ ਉਤੇ ਸਰਸਰੀ ਨਜ਼ਰ ਮਾਰੀਏ।

Parineeti Chopra and Raghav Chadha
Parineeti Chopra and Raghav Chadha
author img

By ETV Bharat Punjabi Team

Published : Sep 22, 2023, 4:09 PM IST

ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦਾ ਸ਼ਾਨਦਾਰ ਭਾਰਤੀ ਵਿਆਹ ਕੁਝ ਹੀ ਦਿਨ ਦੂਰ ਹੈ। ਅਦਾਕਾਰਾ-ਰਾਜਨੇਤਾ ਦੀ ਜੋੜੀ 24 ਸਤੰਬਰ ਨੂੰ ਰਾਜਸਥਾਨ ਦੇ ਉਦੈਪੁਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹੈ। ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਅਤੇ ਹੁਣ ਵਿਆਹ ਵਾਲੀ ਥਾਂ ਦੀਆਂ ਕਈ ਤਸਵੀਰਾਂ ਇੰਟਰਨੈੱਟ 'ਤੇ ਘੁੰਮ ਰਹੀਆਂ ਹਨ। ਜੋੜੇ ਦੇ ਵਿਆਹ ਦੀਆਂ ਰਸਮਾਂ ਤਾਜ ਲੇਕ ਪੈਲੇਸ ਅਤੇ ਲੀਲਾ ਪੈਲੇਸ ਵਿੱਚ ਹੋਣਗੀਆਂ। ਹੁਣ ਇਥੇ ਅਸੀਂ ਦੋਵਾਂ ਦੀ ਪਿਆਰ ਕਹਾਣੀ ਲੈ ਕੇ ਆਏ ਹਾਂ।

ਰਾਘਵ ਅਤੇ ਪਰਿਣੀਤੀ ਬਾਰੇ ਕਿਆਸਅਰਾਈਆਂ ਉਸ ਸਮੇਂ ਫੈਲਣੀਆਂ ਸ਼ੁਰੂ ਹੋ ਗਈਆਂ ਸਨ, ਜਦੋਂ ਉਨ੍ਹਾਂ ਨੂੰ ਇਸ ਸਾਲ ਮਾਰਚ ਵਿੱਚ ਮੁੰਬਈ ਦੇ ਇੱਕ ਰੈਸਟੋਰੈਂਟ ਵਿੱਚ ਇਕੱਠੇ ਦੇਖਿਆ ਗਿਆ ਸੀ। ਉਨ੍ਹਾਂ ਨੇ ਬਾਂਦਰਾ ਵਿੱਚ ਆਪਣੀ ਇੱਕ ਡਿਨਰ ਡੇਟ 'ਤੇ ਫੋਟੋਗ੍ਰਾਫਰਾਂ ਲਈ ਪੋਜ਼ ਦਿੱਤਾ, ਜੋ ਅਦਾਕਾਰਾ ਨੂੰ ਪੁੱਛ ਰਹੇ ਸਨ ਕਿ "ਸ਼ਾਦੀ ਕਬ ਹੋਗੀ?" ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਵਾਰ ਦਿੱਲੀ ਏਅਰਪੋਰਟ 'ਤੇ ਦੇਖਿਆ ਗਿਆ।

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੂੰ ਰਸਮੀ ਤੌਰ 'ਤੇ ਵਧਾਈ ਦੇਣ ਵਾਲੇ ਪਹਿਲੇ ਵਿਅਕਤੀਆਂ ਵਿੱਚੋਂ ਇੱਕ ਸੰਸਦ ਮੈਂਬਰ ਸੰਜੀਵ ਅਰੋੜਾ ਸਨ। ਉਸਨੇ ਮਾਰਚ ਵਿੱਚ ਉਹਨਾਂ ਦੀਆਂ ਤਸਵੀਰਾਂ ਐਕਸ, ਜੋ ਕਿ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ ਉਤੇ ਪੋਸਟ ਕਰਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਅਤੇ ਲਿਖਿਆ "ਮੈਂ @raghav_chadha ਅਤੇ @Parineeti Chopra ਨੂੰ ਦਿਲੋਂ ਵਧਾਈ ਦਿੰਦਾ ਹਾਂ। ਉਹਨਾਂ ਦੇ ਮਿਲਾਪ ਨੂੰ ਬਹੁਤ ਸਾਰੇ ਪਿਆਰ, ਅਨੰਦ ਅਤੇ ਸਾਥ ਦੀ ਬਖਸ਼ਿਸ਼ ਹੋਵੇ। ਮੇਰੀਆਂ ਸ਼ੁਭਕਾਮਨਾਵਾਂ।"

ਅਪ੍ਰੈਲ 'ਚ ਖਬਰ ਆਈ ਸੀ ਕਿ ਪਰਿਣੀਤੀ ਅਤੇ ਰਾਘਵ ਦਾ ਰੋਕਾ ਹੋਇਆ ਸੀ ਅਤੇ ਉਹ ਅਕਤੂਬਰ 'ਚ ਵਿਆਹ ਕਰਨਗੇ। ਮਈ ਵਿੱਚ ਪਰਿਣੀਤੀ ਅਤੇ ਰਾਘਵ ਨੂੰ ਮੋਹਾਲੀ ਦੇ ਬਿੰਦਰਾ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ ਦੇ ਆਈਪੀਐਲ 2023 ਮੈਚ ਵਿੱਚ ਦੇਖਿਆ ਗਿਆ ਸੀ। ਇਸ ਜੋੜੀ ਦੀਆਂ ਕਈ ਤਸਵੀਰਾਂ ਫੈਨ ਪੇਜ 'ਤੇ ਪੋਸਟ ਕੀਤੀਆਂ ਗਈਆਂ ਹਨ।

12 ਮਈ ਨੂੰ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਮੰਗਣੀ ਕਰ ਲਈ ਸੀ। ਗਲੋਬਲ ਆਈਕਨ ਪ੍ਰਿਅੰਕਾ ਚੋਪੜਾ, ਜੋ ਕਿ ਪਰਿਣੀਤੀ ਦੀ ਚਚੇਰੀ ਭੈਣ ਹੈ, ਮੰਗਣੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਆਈ ਸੀ। ਮੰਗਣੀ ਦੀ ਰਸਮ ਦਿੱਲੀ ਦੇ ਕਪੂਰਥਲਾ ਹਾਊਸ 'ਚ ਹੋਈ ਸੀ।

ਰਾਘਵ ਅਤੇ ਪਰਿਣੀਤੀ ਦੀ ਪਿਆਰ ਕਹਾਣੀ: ਇੱਕ ਰਿਪੋਰਟ ਮੁਤਾਬਕ ਪਰਿਣੀਤੀ ਅਤੇ ਰਾਘਵ ਨੇ ਲੰਡਨ ਵਿਖੇ ਇੱਕਠੇ ਪੜ੍ਹਾਈ ਕੀਤੀ ਹੈ, ਉਥੇ ਹੀ ਦੋਨਾਂ ਦੀ ਪਹਿਲੀ ਵਾਰ ਮੁਲਾਕਾਤ ਹੋਈ ਸੀ। ਕਿਹਾ ਜਾਂਦਾ ਹੈ ਕਿ ਪਿਛਲੇ ਸਾਲ ਰਾਘਵ ਅਤੇ ਪਰਿਣੀਤੀ ਦੀ ਪਿਆਰ ਕਹਾਣੀ ਫਿਲਮ 'ਚਮਕੀਲਾ' ਦੇ ਸੈੱਟ ਉਤੇ ਸ਼ੁਰੂ ਹੋਈ ਸੀ, ਜਦੋਂ ਅਦਾਕਾਰਾ ਪੰਜਾਬ ਆਈ ਹੋਈ ਸੀ। ਉਥੇ ਦੋਵੇਂ ਬਤੌਰ ਦੋਸਤ ਮਿਲੇ। ਫਿਰ ਹੌਲੀ ਹੌਲੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਫਿਰ ਦੋਵੇਂ ਇੱਕ ਦੂਜੇ ਨੂੰ ਡੇਟ ਕਰਨ ਲੱਗੇ।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.