ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸਿਨੇਮਾ ਲਈ ਬਣੀਆਂ ਕਈ ਚਰਚਿਤ, ਕਾਮਯਾਬ ਫਿਲਮਾਂ ਲਈ ਲਾਈਨ ਨਿਰਮਾਤਾ ਵਜੋਂ ਸਫ਼ਲਤਾਪੂਰਵਕ ਜਿੰਮੇਵਾਰੀਆਂ ਸੰਭਾਲ ਚੁੱਕੇ ਗੱਬਰ ਸੰਗਰੂਰ ਹੁਣ ਫਿਲਮ ਨਿਰਦੇਸ਼ਨ ਵੱਲ ਵੀ ਪ੍ਰਭਾਵੀ ਕਦਮ ਵਧਾਉਂਦੇ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਪਹਿਲੀ ਫਿਲਮ ‘ਵਾਈਟ ਪੰਜਾਬ’ ਰਿਲੀਜ਼ ਲਈ ਤਿਆਰ ਹੈ।
‘ਦਿ ਥੀਏਟਰ ਆਰਮੀ ਫ਼ਿਲਮਜ਼’ ਦੇ ਪ੍ਰੋਡੋਕਸ਼ਨ ਹੇਠ ਬਣੀ ਇਸ ਫਿਲਮ ਦੁਆਰਾ ਮਸ਼ਹੂਰ ਗਾਇਕ ਕਾਕਾ ਵੀ ਆਪਣਾ ਸਿਲਵਰ ਸਕਰੀਨ ਡੈਬਿਊ ਕਰਨ ਜਾ ਰਿਹਾ ਹੈ, ਜੋ ਬਹੁਤ ਹੀ ਮਹੱਤਵਪੂਰਨ ਭੂਮਿਕਾ ਦੁਆਰਾ ਆਪਣਾ ਸਿਨੇਮਾ ਸਫ਼ਰ ਦਾ ਆਗਾਜ਼ ਕਰੇਗਾ।
ਚੰਡੀਗੜ੍ਹ, ਮੋਹਾਲੀ ਆਸ ਪਾਸ ਇਲਾਕਿਆਂ ਤੋਂ ਇਲਾਵਾ ਮਾਲਵਾ ਖਿੱਤੇ ਦੇ ਸ਼ਹਿਰ ਬਠਿੰਡਾ ਅਤੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਮਨਾਲੀ ਵਿਖੇ ਫ਼ਿਲਮਾਈ ਗਈ ਇਸ ਫਿਲਮ ਦੀ ਸਟਾਰ ਕਾਸਟ ਵਿਚ ਕਰਤਾਰ ਚੀਮਾ, ਦਕਸ਼ਅਜੀਤ ਸਿੰਘ, ਰੱਬੀ ਕੰਡੋਲਾ, ਸੈਮੂਅਲ ਜੌਹਨ, ਇੰਦਰ ਬਾਜਵਾ, ਤਾਰਾ ਪਾਲ, ਸੁਪਨੀਤ ਸਿੰਘ, ਇੰਦਰਜੀਤ, ਦੀਪਕ ਨਾਜ਼ ਆਦਿ ਚਿਹਰੇ ਸ਼ਾਮਿਲ ਹਨ।
ਪੰਜਾਬ ਵਿਚ ਪਨਪ ਰਹੀਆਂ ਨਸ਼ਿਆਂ ਜਿਹੀਆਂ ਅਲਾਮਤਾਂ ਅਤੇ ਹੋਰ ਕਰੰਟ ਸਮਾਜਿਕ ਪਹਿਲੂਆਂ ਨੂੰ ਉਜਾਗਰ ਕਰਦੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਪੱਖ ਦੋਨੋਂ ਗੱਬਰ ਸੰਗਰੂਰ ਵੱਲੋਂ ਸੰਭਾਲੇ ਗਏ ਹਨ। ਉਨ੍ਹਾਂ ਦੱਸਿਆਂ ਕਿ ਬਹੁਤ ਹੀ ਇਮੋਸ਼ਨਲ ਕਹਾਣੀ 'ਤੇ ਆਧਾਰਿਤ ਇਸ ਫਿਲਮ ਦੁਆਰਾ ਨੌਜਵਾਨ ਵਰਗ ਨੂੰ ਉਸਾਰੂ ਸੇਧ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।
- Film Chamkila: 'ਜੋੜੀ' ਤੋਂ ਬਾਅਦ 'ਚਮਕੀਲਾ' 'ਤੇ ਲੱਗੀ ਰੋਕ ਹਟਾਈ, ਹੁਣ ਫਿਲਮ 'ਚਮਕੀਲਾ' ਦਾ ਵੀ ਲੈ ਸਕੋਗੇ ਆਨੰਦ
- Anushka Sharma: ਅਨੁਸ਼ਕਾ ਨੂੰ 'ਸਰ' ਕਹਿਣ 'ਤੇ ਵਿਰਾਟ ਕੋਹਲੀ ਨੇ ਦਿੱਤੀ ਅਜੀਬ ਪ੍ਰਤੀਕਿਰਿਆ, ਕਿਹਾ 'ਵਿਰਾਟ ਮੈਮ ਵੀ ਬੋਲ ਦੋ'
- ਇਥੇ ਦੇਖੋ ਪਾਲੀਵੁੱਡ ਦੀਆਂ ਆਨ-ਸਕ੍ਰੀਨ ਜੋੜੀਆਂ ਦੀ ਸੂਚੀ, ਜਿਨ੍ਹਾਂ ਦੀ ਕੈਮਿਸਟਰੀ ਨੇ ਲਿਆ ਦਿੱਤਾ ਸੀ ਬਾਕਸ ਆਫਿਸ 'ਤੇ ਤੂਫਾਨ
ਜਿਲ੍ਹਾਂ ਸੰਗਰੂਰ ਨਾਲ ਸੰਬੰਧਤ ਇਸ ਹੋਣਹਾਰ ਅਤੇ ਬਹੁਮੁਖੀ ਨੌਜਵਾਨ ਗੱਬਰ ਸੰਗਰੂਰ ਦੇ ਜੇਕਰ ਹੁਣ ਤੱਕ ਦੇ ਫਿਲਮੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਲਾਈਨ ਨਿਰਮਾਤਾ ਦੇ ਤੌਰ 'ਤੇ ਕੀਤੀਆਂ ਫਿਲਮਾਂ ਵਿਚ ਸ਼ਾਹਿਦ ਕਪੂਰ ਸਟਾਰਰ ‘ਮੌਸਮ’, ‘ਵੈਸਟ ਇਜ ਵੈਸਟ’, ‘ਤੀਨ ਥੇ ਭਾਈ’, ‘ਲਵ ਐਕਸਪ੍ਰੈਸ’, ‘ਸਟੂਡੈਂਟ ਆਫ਼ ਦਾ ਈਅਰ’, ‘ਹੀਰ ਐਂਡ ਹੀਰੋ’, ‘ਸਟੂਡੈਂਟ ਸੈਵਨ’, ‘ਸਿਕੰਦਰ’, ‘ਯਮਲੇ ਜੱਟ ਯਮਲੇ’, ‘31 ਅਕਤੂਬਰ’, ‘ਨਿੱਧੀ ਸਿੰਘ’, ‘ਮਾਹੀ ਐਨਆਰਆਈ’, ‘ਪਿੰਕੀ ਮੋਗੇ ਵਾਲੀ’, ‘ਬਾਜ਼’, ‘ਉੜਤਾ ਪੰਜਾਬ’, ‘ਦਾਨਾ ਪਾਣੀ’, ਦਿਲਜੀਤ ਦੁਸਾਂਝ-ਪਰਿਣੀਤੀ ਚੋਪੜਾ ਦੀ ਇਮਤਿਆਜ਼ ਅਲੀ ਨਿਰਦੇਸ਼ਿਤ ’ਚਮਕੀਲਾ’ ਅਤੇ ਬੋਮਨ ਇਰਾਨੀ ਦੀ ਆਉਣ ਵਾਲੀ ‘ਸੰਤਾ ਬੰਤਾ’ ਆਦਿ ਸ਼ਾਮਿਲ ਹਨ।
ਇਸ ਦੇ ਨਾਲ ਹੀ ਉਨਾਂ ਵੱਲੋਂ ਨਿਰਮਿਤ ਪਹਿਲੀ ਫਿਲਮ ਜੋ ਰਹੀ ਉਹ ਸੀ ‘ਗੈਂਗਲੈਂਡ’, ਜਿਸ ਉਪਰੰਤ ਉਨ੍ਹਾਂ ‘ਜਲਵਾਯੂ ਇੰਨਕਲੇਵ’ ਦਾ ਵੀ ਨਿਰਮਾਣ ਕੀਤਾ, ਜੋ ਕਾਫ਼ੀ ਸਫ਼ਲਤਾ ਅਤੇ ਸਰਾਹਣਾ ਹਾਸਿਲ ਕਰਨ ਵਿਚ ਕਾਮਯਾਬ ਰਹੀ ਹੈ।
ਬਾਲੀਵੁੱਡ ਅਤੇ ਪਾਲੀਵੁੱਡ ਵਿਚ ਲੰਮੇਰ੍ਹਾ ਤਜ਼ਰਬਾ ਅਤੇ ਮਜ਼ਬੂਤ ਪੈੜ੍ਹਾਂ ਸਥਾਪਿਤ ਕਰ ਚੁੱਕੇ ਗੱਬਰ ਸੰਗਰੂਰ ਅਨੁਸਾਰ ਉਨ੍ਹਾਂ ਦੀ ਸੋਚ ਮਿਆਰੀ ਅਤੇ ਅਲੱਗ ਕੰਟੈਂਟ ਆਧਾਰਿਤ ਫਿਲਮ ਨਿਰਮਾਤਾ-ਨਿਰਦੇਸ਼ਕ ਦੇ ਤੌਰ 'ਤੇ ਦਰਸ਼ਕਾਂ ਸਨਮੁੱਖ ਕਰਨ ਦੀ ਹੈ, ਜਿਸ ਦੁਆਰਾ ਅਸਲ ਪੰਜਾਬ ਦੀ ਤਰਜ਼ਮਾਨੀ ਕਰਨ, ਟੁੱਟ ਰਹੇ ਆਪਸੀ ਰਿਸ਼ਤਿਆਂ ਦੀਆਂ ਤੰਦਾਂ ਨੂੰ ਮੁੜ ਸੁਰਜੀਤ ਕਰਨ ਦੇ ਨਾਲ ਨਾਲ ਸਮਾਜ ਪ੍ਰਤੀ ਵੀ ਆਪਣੇ ਬਣਦੇ ਫਰਜ਼ ਨਿਭਾਏ ਜਾ ਸਕਣ।