ਮੁੰਬਈ (ਬਿਊਰੋ): ਪ੍ਰਭਾਸ, ਕ੍ਰਿਤੀ ਸੈਨਨ ਅਤੇ ਸੈਫ ਅਲੀ ਖਾਨ ਸਟਾਰਰ ਆਉਣ ਵਾਲੀ ਫਿਲਮ 'ਆਦਿਪੁਰਸ਼' ਦਾ ਵਿਵਾਦ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਫਿਲਮ ਦੇ ਐਲਾਨ ਦੇ ਬਾਅਦ ਤੋਂ ਹੀ ਕੋਈ ਨਾ ਕੋਈ ਨਵਾਂ ਵਿਵਾਦ ਸਾਹਮਣੇ ਆ ਰਿਹਾ ਹੈ। ਹਾਲ ਹੀ 'ਚ ਰਾਮ ਨੌਮੀ ਦੇ ਮੌਕੇ 'ਤੇ ਨਿਰਦੇਸ਼ਕ ਓਮ ਰਾਉਤ ਨੇ ਫਿਲਮ 'ਆਦਿਪੁਰਸ਼' ਦਾ ਨਵਾਂ ਪੋਸਟਰ ਲਾਂਚ ਕੀਤਾ ਹੈ। ਹੁਣ ਇਕ ਵਾਰ ਫਿਰ ਇਸ ਪੋਸਟਰ ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ ਹੈ। ਫਿਲਮ ਇੱਕ ਵਾਰ ਫਿਰ ਕਾਨੂੰਨੀ ਦਲਦਲ ਵਿੱਚ ਫਸ ਗਈ ਹੈ। ਆਦਿਪੁਰਸ਼ ਦੇ ਨਵੇਂ ਪੋਸਟਰ ਨੂੰ ਲੈ ਕੇ ਲੋਕਾਂ 'ਚ ਗੁੱਸਾ ਹੈ।
ਅਜਿਹੇ 'ਚ 'ਆਦਿਪੁਰਸ਼' ਦੇ ਨਿਰਦੇਸ਼ਕ ਓਮ ਰਾਉਤ, ਨਿਰਮਾਤਾ ਅਤੇ ਪੂਰੀ ਸਟਾਰ ਕਾਸਟ ਦੇ ਖਿਲਾਫ ਸਾਕੀਨਾਕਾ ਥਾਣੇ 'ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਆਓ ਜਾਣਦੇ ਹਾਂ ਕਿ ਇਸ ਵਾਰ ਪੋਸਟਰ ਨੂੰ ਲੈ ਕੇ ਕੀ ਹੈ ਵਿਵਾਦ। ਇਸ ਫਿਲਮ 'ਚ ਸਾਊਥ ਐਕਟਰ ਪ੍ਰਭਾਸ ਰਾਮ, ਕ੍ਰਿਤੀ ਸੈਨਨ ਸੀਤਾ, ਸੰਨੀ ਸਿੰਘ ਲਕਸ਼ਮਣ ਅਤੇ ਸੈਫ ਅਲੀ ਖਾਨ ਰਾਵਣ ਦੇ ਕਿਰਦਾਰ 'ਚ ਨਜ਼ਰ ਆਉਣਗੇ।
- " class="align-text-top noRightClick twitterSection" data="
">
ਸ਼ਿਕਾਇਤ ਕਿਸਨੇ ਦਰਜ ਕਰਵਾਈ?: ਸੰਜੇ ਦੀਨਾਨਾਥ ਤਿਵਾੜੀ ਨਾਂ ਦੇ ਵਿਅਕਤੀ ਨੇ ਫਿਲਮ ਨਿਰਮਾਤਾਵਾਂ ਖਿਲਾਫ ਇਹ ਸ਼ਿਕਾਇਤ ਦਰਜ ਕਰਵਾਈ ਹੈ। ਇਸ ਵਿਅਕਤੀ ਨੇ ਆਪਣੇ ਆਪ ਨੂੰ ਸਨਾਤਨ ਧਰਮ ਦਾ ਪ੍ਰਚਾਰਕ ਦੱਸਿਆ ਹੈ। ਸ਼ਿਕਾਇਤਕਰਤਾ ਨੇ ਇਹ ਸ਼ਿਕਾਇਤ ਬੰਬੇ ਹਾਈ ਕੋਰਟ ਦੇ ਵਕੀਲ ਆਸ਼ੀਸ਼ ਰਾਏ ਅਤੇ ਪੰਕਜ ਮਿਸ਼ਰਾ ਰਾਹੀਂ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਫਿਲਮ ਨਿਰਮਾਤਾਵਾਂ 'ਤੇ ਪੋਸਟਰਾਂ ਰਾਹੀਂ ਜਾਣਬੁੱਝ ਕੇ ਸਨਾਤਨ ਧਰਮ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਾਇਆ ਹੈ।
ਕੀ ਹੈ ਪੂਰੀ ਸ਼ਿਕਾਇਤ: ਸ਼ਿਕਾਇਤਕਰਤਾ ਨੇ ਕਿਹਾ ਹੈ ਕਿ 'ਆਦਿਪੁਰਸ਼' ਦੇ ਨਵੇਂ ਪੋਸਟਰ 'ਚ ਰਾਮ ਬਿਨਾਂ ਜਨੇਊ ਪਹਿਨੇ ਨਜ਼ਰ ਆ ਰਹੇ ਹਨ ਅਤੇ ਸੀਤਾ ਦੀ ਮੰਗ 'ਚ ਕੋਈ ਸਿੰਦੂਰ ਨਹੀਂ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਪੋਸਟਰ ਵਿੱਚ ਸੀਤਾ ਨੂੰ ਅਣਵਿਆਹਿਆ ਦਿਖਾਇਆ ਗਿਆ ਹੈ।
ਇਨ੍ਹਾਂ ਧਾਰਾਵਾਂ ਤਹਿਤ ਦਰਜ ਕਰਵਾਈ ਗਈ ਹੈ ਸ਼ਿਕਾਇਤ: ਸ਼ਿਕਾਇਤਕਰਤਾ ਦੇ ਵਕੀਲ ਅਸ਼ੀਸ਼ ਰਾਏ ਅਨੁਸਾਰ ਇਸ ਸੰਬੰਧੀ ਆਈਪੀਸੀ ਦੀ ਧਾਰਾ 295 ਏ, 298, 500, 34 ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜਦੋਂ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ ਤਾਂ ਸੈਫ ਅਲੀ ਖਾਨ ਦੀ ਭੂਮਿਕਾ 'ਚ ਰਾਵਣ ਦੇ ਲੁੱਕ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਇਸ ਸਾਲ 16 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਵਿਵਾਦ ਇਸ ਫਿਲਮ ਦਾ ਪਿੱਛਾ ਨਹੀਂ ਛੱਡ ਰਹੇ ਹਨ।
ਇਹ ਵੀ ਪੜ੍ਹੋ:HBD Rashmika Mandanna: ਇਥੇ ਦੇਖੋ 'ਸਾਮੀ-ਸਾਮੀ' ਤੋਂ ਲੈ ਕੇ 'ਟੌਪ ਟੱਕਰ' ਤੱਕ ਰਸ਼ਮੀਕਾ ਮੰਡਾਨਾ ਦੇ ਚੋਟੀ ਦੇ ਡਾਂਸ