ਹੈਦਰਾਬਾਦ: 'ਆਦਿਪੁਰਸ਼' 2023 ਦੀਆਂ ਸਭ ਤੋਂ ਚਰਚਿਤ ਫਿਲਮਾਂ 'ਚੋਂ ਇਕ ਹੈ। ਪਹਿਲਾਂ ਇਹ ਆਪਣੇ ਵੱਡੇ ਬਜਟ ਅਤੇ ਵਿਸ਼ਾ ਵਸਤੂ ਲਈ ਸੁਰਖੀਆਂ ਵਿੱਚ ਸੀ। ਬਾਅਦ ਵਿੱਚ ਫਿਲਮ ਬਾਰੇ ਇੰਨੇ ਵਿਵਾਦ ਹੋਏ ਕਿ ਨਕਾਰਾਤਮਕ ਸਮੀਖਿਆਵਾਂ ਨੇ ਫਿਲਮ ਨੂੰ ਪੂਰੀ ਤਰ੍ਹਾਂ ਡੁਬੋ ਦਿੱਤਾ। ਫਿਲਮ 'ਚ ਪ੍ਰਭਾਸ ਨੇ ਭਗਵਾਨ ਰਾਮ ਦਾ ਕਿਰਦਾਰ ਨਿਭਾਇਆ ਹੈ। 'ਬਾਹੂਬਲੀ' ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਉਮੀਦਾਂ ਸੀ ਪਰ 'ਆਦਿਪੁਰਸ਼' 'ਚ ਉਸ ਨੇ ਉਹ ਕਰਿਸ਼ਮਾ ਨਹੀਂ ਦਿਖਾਇਆ। ਫਿਲਮ ਦੂਜੇ ਹਫਤੇ 'ਚ ਦਾਖਲ ਹੋ ਗਈ ਹੈ। ਹਫਤੇ ਦੇ ਦਿਨਾਂ 'ਚ ਲਗਾਤਾਰ ਗਿਰਾਵਟ ਤੋਂ ਬਾਅਦ ਸ਼ਨੀਵਾਰ ਨੂੰ ਕੁਲੈਕਸ਼ਨ 'ਚ ਮਾਮੂਲੀ ਵਾਧਾ ਹੋਇਆ।
ਫਿਲਮ ਆਦਿਪੁਰਸ਼ ਨੇ ਨੌਵੇਂ ਦਿਨ ਕੀਤੀ ਇੰਨੀ ਕਮਾਈ: ਫਿਲਮ ਆਦਿਪੁਰਸ਼ 16 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਰਿਪੋਰਟਾਂ ਮੁਤਾਬਕ ਫਿਲਮ ਨੇ ਪਹਿਲੇ ਦਿਨ 86.75 ਕਰੋੜ, ਦੂਜੇ ਦਿਨ 65.25 ਕਰੋੜ, ਤੀਜੇ ਦਿਨ 69.01 ਕਰੋੜ, 4ਵੇਂ ਦਿਨ 16 ਕਰੋੜ, 5ਵੇਂ ਦਿਨ 10.07 ਕਰੋੜ, 6ਵੇਂ ਦਿਨ 7.25 ਕਰੋੜ, 7ਵੇਂ ਦਿਨ 4.85 ਕਰੋੜ ਦੀ ਕਮਾਈ ਕੀਤੀ ਹੈ। 8ਵੇਂ ਦਿਨ 3.40 ਕਰੋੜ ਅਤੇ 9ਵੇਂ ਦਿਨ 5 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ। ਫਿਲਮ ਨੇ 9 ਦਿਨਾਂ 'ਚ 268.30 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਆਦਿਪੁਰਸ਼ ਦਾ ਬਜਟ ਲਗਭਗ 500-600 ਕਰੋੜ ਹੈ ਅਤੇ ਫਿਲਮ ਨੇ ਹੁਣ ਤੱਕ ਇਸ ਦਾ ਅੱਧਾ ਹਿੱਸਾ ਹੀ ਇਕੱਠਾ ਕੀਤਾ ਹੈ। ਫਿਲਮ ਆਦਿਪੁਰਸ਼ ਨੇ ਦੁਨੀਆ ਭਰ 'ਚ 350-400 ਕਰੋੜ ਦੀ ਕਮਾਈ ਕੀਤੀ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਫਿਲਮ ਨੂੰ ਸਫਲ ਬਣਾਉਣ ਲਈ ਫਿਲਮ ਨੂੰ 700-800 ਕਰੋੜ ਦਾ ਕਲੈਕਸ਼ਨ ਕਰਨਾ ਜ਼ਰੂਰੀ ਹੈ। ਫਿਲਮ ਨੇ ਭਾਰਤ 'ਚ 260 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ ਪਰ ਅਜੇ ਵੀ ਫਿਲਮ ਆਪਣੀ ਲਾਗਤ ਤੋਂ ਕਾਫੀ ਦੂਰ ਹੈ। ਫਿਲਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਅਤੇ ਜ਼ਿਆਦਾਤਰ ਲੋਕ ਫਿਲਮ ਦੇ ਖਿਲਾਫ ਹਨ। ਫਿਲਮ ਨੂੰ ਲੈ ਕੇ ਕਾਫੀ ਵਿਵਾਦ ਵੀ ਚੱਲ ਰਿਹਾ ਹੈ, ਕਿਉਂਕਿ ਫਿਲਮ ਦੇ ਡਾਇਲਾਗਸ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਪ੍ਰਸ਼ੰਸਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ
ਫਿਲਮ ਨੂੰ ਲੈ ਕੇ ਕੀ ਹੈ ਵਿਵਾਦ?: ਫਿਲਮ 'ਆਦਪੁਰਸ਼' ਦੇ ਡਾਇਲਾਗ ਮਨੋਜ ਮੁੰਤਸ਼ੀਰ ਨੇ ਲਿਖੇ ਹਨ। ਫਿਲਮ ਦੇ ਇੱਕ ਸੀਨ ਵਿੱਚ ਭਗਵਾਨ ਹਨੂੰਮਾਨ ਦੇ ਡਾਇਲਾਗ ਹਨ ਜਿਸ ਵਿੱਚ ਉਨ੍ਹਾਂ ਵੱਲੋ ਕਿਹਾ ਗਿਆ ਹੈ ਕਿ ਆਗ ਤੇਰੇ ਬਾਪ ਕੀ, ਤੇਲ ਤੇਰੇ ਬਾਪ ਕਾ, ਲੰਕਾ ਤੇਰੇ ਬਾਪ ਕੀ, ਜਲੇਗੀ ਭੀ ਤੇਰੇ ਬਾਪ ਕੀ। ਇਸ ਡਾਇਲਾਗ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਫਿਲਮ 'ਚ ਅਜਿਹੇ ਡਾਇਲਾਗਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਤੋਂ ਬਾਅਦ ਕਈ ਪ੍ਰਸ਼ੰਸਕਾਂ ਨੇ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਵਧਦੇ ਵਿਰੋਧ ਨੂੰ ਦੇਖਦੇ ਹੋਏ ਡਾਇਲਾਗਸ ਨੂੰ ਬਦਲ ਦਿੱਤਾ ਗਿਆ ਹੈ। ਫਿਰ ਵੀ ਇਹ ਫਿਲਮ ਕਿਸੇ ਖਾਸ ਰਫਤਾਰ ਨਾਲ ਅੱਗੇ ਵਧਦੀ ਨਜ਼ਰ ਨਹੀਂ ਆ ਰਹੀ।
- Punjabi Models: ਬਾਲੀਵੁੱਡ ਦੀਆਂ ਅਦਾਕਾਰਾਂ ਨੂੰ ਹੌਟਨੈੱਸ ਦੇ ਮਾਮਲੇ 'ਚ ਟੱਕਰ ਦਿੰਦੀਆਂ ਨੇ ਪੰਜਾਬੀ ਗੀਤਾਂ ਦੀਆਂ ਇਹ ਮਾਡਲਾਂ
- Emergency Release Date OUT: ਧਮਾਕੇਦਾਰ ਟੀਜ਼ਰ ਨਾਲ 'ਐਮਰਜੈਂਸੀ' ਦੀ ਰਿਲੀਜ਼ ਡੇਟ ਦਾ ਐਲਾਨ, ਕੰਗਨਾ ਰਣੌਤ ਬੋਲੀ- 'ਮੈਨੂੰ ਕੋਈ ਨਹੀਂ ਰੋਕ ਸਕਦਾ'
- Film Khadari: ਗੁਰਨਾਮ-ਕਰਤਾਰ ਅਤੇ ਸੁਰਭੀ ਦੀ ਫਿਲਮ 'ਖਿਡਾਰੀ' ਦੀ ਸ਼ੂਟਿੰਗ ਹੋਈ ਪੂਰੀ, ਐਕਸ਼ਨ ਰੂਪ 'ਚ ਨਜ਼ਰ ਆਉਣਗੇ ਡਾਇਮੰਡ ਸਟਾਰ
ਇਨ੍ਹਾਂ ਮਸ਼ਹੂਰ ਹਸਤੀਆਂ ਨੇ ਫ਼ਿਲਮ ਆਦਿਪੁਰਸ਼ ਦੀ ਕੀਤੀ ਸੀ ਆਲੋਚਨਾ: ਫਿਲਮ 'ਆਦਿਪੁਰਸ਼' 'ਚ ਹਰ ਕਿਸੇ ਨੂੰ ਡਾਇਲਾਗਸ ਦੀ ਸਮੱਸਿਆ ਹੈ। ਰਾਮਾਨੰਦ ਸਾਗਰ ਦੀ 'ਰਾਮਾਇਣ' 'ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਲੀਆ, ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ ਅਤੇ ਲਕਸ਼ਮਣ ਦਾ ਕਿਰਦਾਰ ਨਿਭਾਉਣ ਵਾਲੇ ਸੁਨੀਲ ਲਹਿਰੀ ਨੇ ਓਮ ਰਾਉਤ ਦੀ 'ਆਦਿਪੁਰਸ਼' 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਤੋਂ ਇਲਾਵਾ 'ਸ਼ਕਤੀਮਾਨ' ਫੇਮ ਮੁਕੇਸ਼ ਖੰਨਾ ਨੇ ਵੀ 'ਆਦਿਪੁਰਸ਼' ਦੀ ਨਿੰਦਾ ਕੀਤੀ ਹੈ। ਫਿਲਮ ਨੂੰ ਲੈ ਕੇ ਮੇਕਰਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।
ਡਾਇਲਾਗਸ ਵਿੱਚ ਕੀਤਾ ਗਿਆ ਬਦਲਾਅ: 'ਆਦਿਪੁਰਸ਼' ਦੇ ਡਾਇਲਾਗ ਰਾਈਟਰ ਮਨੋਜ ਮੁੰਤਸ਼ੀਰ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਫਿਲਮ 'ਚ 'ਜਲੇਗੀ ਤੇਰੇ ਬਾਪ ਕੀ' ਅਤੇ 'ਬੁਆ ਕਾ ਬਗੀਚਾ ਹੈ ਕੀ' ਵਰਗੇ ਡਾਇਲਾਗਸ 'ਤੇ ਲੋਕਾਂ ਨੇ ਆਪਣੀ ਨਾਰਾਜ਼ਗੀ ਜਤਾਈ ਹੈ। ਜਿਸ ਤੋਂ ਬਾਅਦ ਮੇਕਰਸ ਨੇ 'ਬਾਪ' ਨੂੰ 'ਲੰਕਾ' ਨਾਲ ਬਦਲ ਦਿੱਤਾ। ਭਾਵੇਂ ਡਾਇਲਾਗ ਬਦਲੇ ਗਏ ਹਨ ਪਰ ਫਿਲਮ ਨੂੰ ਕਾਫੀ ਨੁਕਸਾਨ ਹੋਇਆ ਹੈ।