ਮੁੰਬਈ (ਬਿਊਰੋ): ਰੋਹਿਤ ਸ਼ੈੱਟੀ ਦੀ 'ਇੰਡੀਅਨ ਪੁਲਿਸ ਫੋਰਸ' ਇਸ ਸਾਲ ਜਨਵਰੀ 'ਚ ਰਿਲੀਜ਼ ਹੋਣ ਜਾ ਰਹੀ ਹੈ। ਸੀਰੀਜ਼ ਨੂੰ ਕਾਫੀ ਤਾਰੀਫ਼ ਮਿਲ ਰਹੀ ਹੈ। ਇਸ ਦੌਰਾਨ ਸੀਰੀਜ਼ 'ਚ ਪੁਲਿਸ ਅਫਸਰ ਦਾ ਕਿਰਦਾਰ ਨਿਭਾ ਰਹੀ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਰੋਹਿਤ ਸ਼ੈੱਟੀ ਦੀ 'ਇੰਡੀਅਨ ਪੁਲਿਸ ਫੋਰਸ' ਦੇ ਬਾਰੇ 'ਚ ਸ਼ਿਲਪਾ ਸ਼ੈੱਟੀ ਕੁੰਦਰਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਸ ਸੀਰੀਜ਼ 'ਚ ਸੁਨੀਲ ਸ਼ੈੱਟੀ ਦੀ ਜਗ੍ਹਾਂ ਲਈ ਹੈ।
ਤੁਹਾਨੂੰ ਦੱਸ ਦੇਈਏ ਕਿ ਸਿਧਾਰਥ ਮਲਹੋਤਰਾ, ਸ਼ਿਲਪਾ ਸ਼ੈੱਟੀ ਅਤੇ ਵਿਵੇਕ ਓਬਰਾਏ ਸਟਾਰਰ ਸੀਰੀਜ਼ ਦੇ ਬਾਰੇ ਵਿੱਚ ਸ਼ਿਲਪਾ ਸ਼ੈੱਟੀ ਨੇ ਖੁਲਾਸਾ ਕੀਤਾ ਕਿ ਉਹ ਇਹ ਜਾਣਨ ਲਈ ਬਹੁਤ ਉਤਸੁਕ ਸੀ ਕਿ ਪੁਰਸ਼ ਅਦਾਕਾਰ ਕੌਣ ਹੈ, ਜਦੋਂ ਮੈਂ ਰੋਹਿਤ ਸ਼ੈੱਟੀ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਸ਼ੈੱਟੀ ਨਹੀਂ ਤਾਂ ਹੋਰ ਸ਼ੈੱਟੀ ਹੀ ਸਹੀ।
ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਅੱਗੇ ਕਿਹਾ ਕਿ ਫਿਲਮ ਮੇਕਰ ਸੁਨੀਲ ਸ਼ੈੱਟੀ ਵੱਲ ਇਸ਼ਾਰਾ ਕਰ ਰਹੇ ਸਨ। 'ਧੜਕਨ' ਅਦਾਕਾਰਾ ਨੇ ਮਜ਼ਾਕ ਵਿਚ ਕਿਹਾ ਕਿ ਦੇਵ (ਸੁਨੀਲ) ਤੋਂ ਅਚਾਨਕ ਅੰਜਲੀ (ਸ਼ਿਲਪਾ) ਬਣ ਗਈ। ਉਸ ਨੇ ਅੱਗੇ ਕਿਹਾ ਕਿ ਇਸ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਸੀ।
ਉਲੇਖਯੋਗ ਹੈ ਕਿ ਇਸ ਸੀਰੀਜ਼ 'ਚ ਪੁਲਿਸ ਅਫਸਰ ਦੀ ਭੂਮਿਕਾ 'ਚ ਨਜ਼ਰ ਆ ਰਹੀ ਸ਼ਿਲਪਾ ਦੀ ਐਕਟਿੰਗ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਇਸ ਲੜੀ ਵਿੱਚ ਸ਼ਿਲਪਾ ਸ਼ੈੱਟੀ ਦੇ ਨਾਲ ਸਿਧਾਰਥ ਮਲਹੋਤਰਾ ਅਤੇ ਵਿਵੇਕ ਓਬਰਾਏ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਸ਼ਿਲਪਾ ਨੇ ਆਪਣੇ ਕਿਰਦਾਰ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਸ ਦੀ ਭੂਮਿਕਾ ਭਾਰਤੀ ਪੁਲਿਸ ਫੋਰਸ ਵਿੱਚ ਇੱਕ ਸੀਨੀਅਰ ਸਿਪਾਹੀ ਦੀ ਹੈ, ਜੋ ਸਖ਼ਤ ਹੋਣ ਦੇ ਨਾਲ-ਨਾਲ ਇਮਾਨਦਾਰ ਵੀ ਹੈ। ਇਸ ਸੀਰੀਜ਼ ਦਾ ਟ੍ਰੇਲਰ 5 ਜਨਵਰੀ 2024 ਨੂੰ ਰਿਲੀਜ਼ ਕੀਤਾ ਗਿਆ ਸੀ। ਸੀਰੀਜ਼ 19 ਜਨਵਰੀ 2024 ਨੂੰ ਰਿਲੀਜ਼ ਹੋਣੀ ਹੈ।