ETV Bharat / entertainment

ਪੰਜਾਬੀ ਸਿਨੇਮਾ ’ਚ ਮਜ਼ਬੂਤ ਪੈੜ੍ਹਾਂ ਸਿਰਜ ਰਹੀ ਹੈ ਅਦਾਕਾਰਾ ਸਵਿਤਾ ਧਵਨ, ਰਿਲੀਜ਼ ਹੋਣ ਵਾਲੀਆਂ ਕਈ ਪੰਜਾਬੀ ਅਤੇ ਲਘੂ ਫਿਲਮਾਂ 'ਚ ਆਵੇਗੀ ਨਜ਼ਰ - ਅਦਾਕਾਰਾ ਸਵਿਤਾ ਧਵਨ

Savita Dhawan: ਅਦਾਕਾਰਾ ਸਵਿਤਾ ਧਵਨ ਇੰਨੀਂ ਦਿਨੀਂ ਪੰਜਾਬੀ ਸਿਨੇਮਾ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਵੱਧ ਰਹੀ ਹੈ, ਜਲਦ ਹੀ ਅਦਾਕਾਰਾ ਫਿਲਮ 'ਸਿਆਪਾ ਫੋਨ ਦਾ' ਵਿੱਚ ਨਜ਼ਰ ਆਉਣ ਵਾਲੀ ਹੈ।

Actress Savita Dhawan
Actress Savita Dhawan
author img

By ETV Bharat Punjabi Team

Published : Aug 24, 2023, 9:45 AM IST

ਚੰਡੀਗੜ੍ਹ: ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਤ ਕਈ ਕਲਾਕਾਰਾਂ ਨੇ ਮੁੰਬਈ ਨਗਰੀ ਅਤੇ ਪੰਜਾਬੀ ਸਿਨੇਮਾ ਖੇਤਰ ਵਿਚ ਆਪਣੀਆਂ ਨਾਯਾਬ ਕਲਾਵਾਂ ਅਤੇ ਪ੍ਰਭਾਵੀ ਹੋਂਦ ਦਾ ਇਜ਼ਹਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ, ਜਿੰਨ੍ਹਾਂ ਦੀ ਹੀ ਸ਼ਾਨਦਾਰ ਲੜੀ ਨੂੰ ਹੋਰ ਮਾਣਭਰੇ ਆਯਾਮ ਦੇਣ ਵਿਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੀ ਇਸੇ ਸ਼ਹਿਰ ਨਾਲ ਤਾਲੁਕ ਰੱਖਦੀ ਅਦਾਕਾਰਾ ਸਵਿਤਾ ਧਵਨ, ਜੋ ਅਗਲੇ ਦਿਨ੍ਹੀਂ ਰਿਲੀਜ਼ ਹੋਣ ਵਾਲੀਆਂ ਕਈ ਪੰਜਾਬੀ ਅਤੇ ਲਘੂ ਫਿਲਮਾਂ ਵਿਚ ਕਾਫ਼ੀ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਵੇਗੀ।

‘ਐਨ.ਜੀ.ਐਫ਼ ਫ਼ਿਲਮਜ਼’ ਦੇ ਬੈਨਰ ਹੇਠ ਬਣਾਈ ਜਾ ਰਹੀ ਅਤੇ ਇੰਨ੍ਹੀਂ ਦਿਨ੍ਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਸਪਾਸ ਦੇ ਇਲਾਕਿਆਂ ਵਿਚ ਹੀ ਫਿਲਮਾਈ ਜਾ ਰਹੀ ਪੰਜਾਬੀ ਲਘੂ ਫਿਲਮ ‘ਸਿਆਪਾ ਫੋਨ ਦਾ’ ਦੇ ਵਿਚ ਵੀ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਮੇਨ ਕਿਰਦਾਰ ਅਦਾ ਕਰ ਰਹੀ ਹੈ ਇਹ ਅਦਾਕਾਰਾ, ਜਿੰਨ੍ਹਾਂ ਦੱਸਿਆ ਕਿ ਦਿਲਚਸਪ ਅਤੇ ਡ੍ਰਾਮੈਟਿਕ ਵਿਸ਼ੇ ਆਧਾਰਿਤ ਇਸ ਫਿਲਮ ਵਿਚ ਪੰਜਾਬੀ ਫਿਲਮਾਂ ਦੇ ਰੁਪਿੰਦਰ ਰੂਪੀ ਜਿਹੇ ਕਈ ਮੰਝੇ ਹੋਏ ਕਲਾਕਾਰਾਂ ਨਾਲ ਕਾਫ਼ੀ ਅਹਿਮ ਭੂਮਿਕਾ ਅਦਾ ਕਰਨ ਦਾ ਅਵਸਰ ਮਿਲਿਆ ਹੈ, ਜਿੰਨ੍ਹਾਂ ਨਾਲ ਕੰਮ ਕਰਦਿਆਂ ਕਾਫ਼ੀ ਕੁਝ ਸਿੱਖਣ, ਸਮਝਣ ਦਾ ਵੀ ਮੌਕਾ ਮਿਲਦਾ ਹੈ।

ਸਵਿਤਾ ਧਵਨ
ਸਵਿਤਾ ਧਵਨ

ਹਾਲ ਹੀ ਵਿਚ ਰਿਲੀਜ਼ ਹੋਈਆਂ ਕਈ ਪੰਜਾਬੀ ਫਿਲਮਾਂ ਵਿਚ ਵੀ ਆਪਣੇ ਅਦਾਕਾਰੀ ਹੁਨਰ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੀ ਇਸ ਅਦਾਕਾਰਾ ਦੀਆਂ ਅਹਿਮ ਪ੍ਰਾਪਤੀਆਂ ਵਿਚ ਬੀਤੇ ਦਿਨੀਂ ਕੀਤੀ ਇਕ ਅਨਾਮ ਅਤੇ ਔਨਰ ਕਿਲਿੰਗ ਵਿਸ਼ੇ 'ਤੇ ਬਣ ਰਹੀ ਹਾਲੀਵੁੱਡ ਫਿਲਮ ਵੀ ਸ਼ੁਮਾਰ ਰਹੀ ਹੈ, ਜਿਸ ਨੂੰ ਹਾਲੀਵੁੱਡ ਵਿਚ ਬਤੌਰ ਨਿਰਦੇਸ਼ਕ ਚੋਖਾ ਨਾਮਣਾ ਖੱਟ ਰਹੇ ਪੰਜਾਬੀ ਮੂਲ ਦੇ ਫਿਲਮਕਾਰ ਤਰਸੇਮ ਸਿੰਘ ਵੱਲੋਂ ਨਿਰਦੇਸ਼ਿਤ ਗਿਆ ਹੈ।

‘ਇੰਡੀਅਨ ਵੋਮੈਨ ਲੀਡ ਟੀ ਟਵੰਟੀ’ ਦੀ ਪ੍ਰੋਮੋਸ਼ਨਲ ਐਡ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਵੱਡੀਆਂ ਐਡ ਫ਼ਿਲਮਜ਼ ਦਾ ਹਿੱਸਾ ਰਹੀ ਇਸ ਬਾਕਮਾਲ ਅਦਾਕਾਰਾ ਨੇ ਅਪਣੇ ਅਦਾਕਾਰੀ ਸਫ਼ਰ ਵੱਲ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ਸਿਨੇਮਾ ਚਾਹੇ ਪੰਜਾਬੀ ਹੋਵੇ, ਹਿੰਦੀ ਜਾਂ ਫਿਰ ਹਾਲੀਵੁੱਡ ਵਿਚ ਅਜਿਹੇ ਕਿਰਦਾਰ ਕਰਨ ਦੀ ਖ਼ਵਾਹਿਸ਼ ਰੱਖਦੀ ਹਾਂ, ਜਿਸ ਦੀ ਛਾਪ ਲੰਮੇਂ ਸਮੇਂ ਤੱਕ ਦਰਸ਼ਕਾਂ ਦੇ ਮਨ੍ਹਾਂ ਵਿਚ ਕਾਇਮ ਰਹਿ ਸਕੇ।

ਸਵਿਤਾ ਧਵਨ
ਸਵਿਤਾ ਧਵਨ

ਉਨ੍ਹਾਂ ਦੱਸਿਆ ਕਿ ਹੁਣ ਤੱਕ ਥੋੜੀਆਂ ਪਰ ਮਿਆਰੀ, ਪੰਜਾਬੀਅਤ ਤਰਜਮਾਨੀ ਕਰਦੀਆਂ ਅਤੇ ਆਪਸੀ ਰਿਸ਼ਤਿਆਂ ਦੀਆਂ ਬਾਤਾਂ ਪਾਉਂਦਿਆਂ ਅਤੇ ਤੰਦਾਂ ਨੂੰ ਹੋਰ ਮਜ਼ਬੂਤ ਕਰਦੀਆਂ ਫਿਲਮਾਂ ਹੀ ਕਰਨ ਨੂੰ ਤਵੱਜੋਂ ਦਿੱਤੀ ਹੈ ਅਤੇ ਅਗਾਂਹ ਵੀ ਇਹੀ ਸੋਚ ਨੂੰ ਅਪਨਾਉਂਦਿਆਂ ਆਪਣੇ ਅਦਾਕਾਰੀ ਪੈਂਡੇ ਨੂੰ ਅੱਗੇ ਵਧਾ ਰਹੀ ਹਾਂ।

ਪੰਜਾਬੀ ਅਤੇ ਹਿੰਦੀ ਸਿਨੇਮਾ ਦੀਆਂ ਆਫ਼ ਬੀਟ ਅਤੇ ਬਾਇੳਪਿਕ ਫਿਲਮਾਂ ਵਿਚ ਸ਼ਾਮਿਲ ਰਹੀ ‘ਕੌਰ ਸਿੰਘ’ ਫਿਲਮਾਂ ਵਿਚ ਨਿਭਾਈਆਂ ਪ੍ਰਭਾਵਸ਼ਾਲੀ ਭੂਮਿਕਾਵਾਂ ਨੂੰ ਲੈ ਕੇ ਸਲਾਹੁਤਾ ਹਾਸਿਲ ਕਰ ਚੁੱਕੀ ਹੈ ਇਹ ਅਦਾਕਾਰਾ, ਜਿੰਨ੍ਹਾਂ ਸੀਮਿਤ ਫਿਲਮਜ਼ ਦਾ ਹੀ ਹਿੱਸਾ ਬਣਨ ਦੀ ਅਪਣਾਈ ਜਾ ਰਹੀ ਸੋਚ ਸਬੰਧੀ ਗੱਲ ਕਰਦਿਆਂ ਦੱਸਿਆ ਕਿ ਫਿਲਮਾਂ ਦੀ ਗਿਣਤੀ ਵਧਾਉਣ ਨਾਲੋਂ ਉਨ੍ਹਾਂ ਨੂੰ ਕੁਆਲਟੀ ਵਰਕ ਕਰਨਾ ਜਿਆਦਾ ਪਸੰਦ ਹੈ ਅਤੇ ਇਹੀ ਕਾਰਨ ਹੈ ਕਿ ਉਹ ਮੇਨ ਸਟਰੀਮ ਨਾਲੋਂ ਅਲੱਗ ਹੱਟ ਕੇ ਫਿਲਮਾਂ ਚੁਣਨ ਅਤੇ ਕਰਨ ਨੂੰ ਹੀ ਤਰਜ਼ੀਹ ਦੇ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.