ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਅਤੇ ਹਾਲੀਆਂ ਸਮੇਂ ਹੋਏ ਆਪਣੇ ਵਿਆਹ ਮੱਦੇਨਜ਼ਰ ਸਿਲਵਰ ਸਕਰੀਨ ਅਤੇ ਪੰਜਾਬੀ ਮੰਨੋਰੰਜਨ ਉਦਯੋਗ ਤੋਂ ਕਾਫ਼ੀ ਸਮਾਂ ਦੂਰ ਰਹੀ ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ ਰੁਬੀਨਾ ਬਾਜਵਾ ਹੁਣ ਇੱਕ ਹੋਰ ਸ਼ਾਨਦਾਰ ਅਦਾਕਾਰੀ ਪਾਰੀ ਵੱਲ ਵਧਣ ਜਾ ਰਹੀ ਹੈ, ਜਿਸ ਵੱਲੋਂ ਫ਼ੀਚਰ ਕੀਤਾ ਗਿਆ ਮਿਊਜ਼ਿਕ ਵੀਡੀਓ ਗਾਨੀ ਅੱਜ ਵੱਖ-ਵੱਖ ਪਲੇਟਫ਼ਾਰਮ 'ਤੇ ਰਿਲੀਜ਼ ਹੋ ਗਿਆ ਹੈ।
- " class="align-text-top noRightClick twitterSection" data="">
ਨੀਰੂ ਬਾਜਵਾ (Rubina Bajwa and ranjeet bawa song gaani) ਮਿਊਜ਼ਿਕ ਲੇਬਲ ਵੱਲੋਂ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਇਸ ਸੰਗੀਤ ਪ੍ਰੋਜੈਕਟ ਨੂੰ ਆਵਾਜ਼ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦੀ ਸ਼ਬਦ ਰਚਨਾ ਮਲਦੀਪ ਮਾਵੀ ਦੀ ਅਤੇ ਸੰਗੀਤ ਆਈਕੋਨ ਨੇ ਤਿਆਰ ਕੀਤਾ ਹੈ। ਹੈਰੀ ਸਿੰਘ ਅਤੇ ਪ੍ਰੀਤ ਸਿਘ ਵੱਲੋਂ ਫਿਲਮਾਏ ਗਏ ਇਸ ਮਿਊਜ਼ਿਕ ਵੀਡੀਓਜ਼ ਦਾ ਨਿਰਮਾਣ ਸੰਤੋਸ਼ ਸੁਭਾਸ਼ ਥਿੱਟੇ ਨੇ ਕੀਤਾ ਹੈ ਅਤੇ ਇਸ ਦੇ ਕੈਮਰਾਮੈਨ ਹਨ ਪਰਮ ਸਾਂਭੀ, ਜਿੰਨ੍ਹਾਂ ਵੱਲੋਂ ਇਸ ਗਾਣੇ ਨੂੰ ਮਨਮੋਹਕ ਅਤੇ ਵਿਸ਼ਾਲਤਾ ਭਰਪੂਰ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ।
ਪੰਜਾਬ ਦੇ ਵੱਖ-ਵੱਖ ਸਟੂਡਿਓਜ਼ ਵਿਖੇ ਲਗਾਏ ਵਿਸ਼ੇਸ਼ ਸੈੱਟ 'ਤੇ ਮੁਕੰਮਲ ਕੀਤੇ ਗਏ ਉਕਤ ਵੀਡੀਓ ਵਿੱਚ ਰਣਜੀਤ ਬਾਵਾ ਅਤੇ ਰੁਬੀਨਾ ਬਾਜਵਾ ਦੋਹਾਂ ਵੱਲੋਂ ਫ਼ੀਚਰਿੰਗ (Rubina Bajwa and ranjeet bawa song gaani) ਕੀਤੀ ਗਈ ਹੈ। ਮੂਲ ਰੂਪ ਵਿੱਚ ਕੈਨੇਡਾ ਦੇ ਵੈਨਕੂਵਰ ਸੰਬੰਧਤ ਪੰਜਾਬੀ ਮੂਲ ਅਦਾਕਾਰਾ ਰੁਬੀਨਾ ਬਾਜਵਾ ਦੇ ਜੇਕਰ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਵੱਲੋਂ ਆਪਣੀ ਹਰ ਫਿਲਮ ਵਿੱਚ ਆਪਣੀ ਬੇਹਤਰੀਨ ਅਦਾਕਾਰੀ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ ਗਿਆ ਹੈ, ਜਿੰਨ੍ਹਾਂ ਦੀਆਂ ਚਰਚਿਤ ਰਹੀਆਂ ਪੰਜਾਬੀ ਫਿਲਮਾਂ ਵਿੱਚ ਜੱਸੀ ਗਿੱਲ-ਬੱਬਲ ਰਾਏ ਸਟਾਰਰ ‘ਸਰਗੀ’, ‘ਬਿਊਟੀਫੁੱਲ ਬਿੱਲੋ’, ‘ਲਾਵਾਂ ਫੇਰੇ’, ‘ਮੁੰਡਾ ਹੀ ਚਾਹੀਦਾ’, ‘ਤੇਰੀ ਮੇਰੀ ਗੱਲ ਬਣ ਗਈ’, ‘ਗਿੱਦੜ੍ਹਸਿੰਘੀ’, ‘ਲਾਈਏ ਜੇ ਯਾਰੀਆਂ’, ‘ਆਟੇ ਦੀ ਚਿੜ੍ਹੀ’ ਤੋਂ ਇਲਾਵਾ ‘ਨਾਨਕਾ ਮੇਲ’ ਆਦਿ ਸ਼ੁਮਾਰ ਰਹੀਆਂ ਹਨ।
- Jaswant Singh Rathore: ਪੰਜਾਬੀ ਫਿਲਮ ‘ਫ਼ਰਲੋ’ ਦਾ ਹਿੱਸਾ ਬਣੇ ਬਾਲੀਵੁੱਡ ਕਾਮੇਡੀਅਨ ਜਸਵੰਤ ਸਿੰਘ ਰਾਠੌਰ, ਪਹਿਲੀ ਵਾਰ ਕਰਨਗੇ ਗੰਭੀਰ ਕਿਰਦਾਰ
- Randeep Hooda In Assam Arunachal: ਆਸਾਮ-ਅਰੁਣਾਂਚਲ ਦੇ ਵਿਸ਼ੇਸ਼ ਦੌਰ 'ਤੇ ਪੁੱਜੇ ਬਾਲੀਵੁੱਡ ਐਕਟਰ ਰਣਦੀਪ ਹੁੱਡਾ, ਆਪਣੇ ਡਰੀਮ ਸ਼ਹਿਰਾਂ ਦੀ ਖੂਬਸੂਰਤੀ ਦਾ ਮਾਣ ਰਹੇ ਨੇ ਆਨੰਦ
- Shreya Sharma Films: ਬਾਲੀਵੁੱਡ ਵਿੱਚ ਮਜ਼ਬੂਤ ਪੈੜ੍ਹਾਂ ਸਥਾਪਿਤ ਕਰ ਰਹੀ ਹੈ ਅਦਾਕਾਰਾ ਸ਼੍ਰੇਆ ਸ਼ਰਮਾ, ਕਈ ਵੱਡੇ ਪ੍ਰੋਜੈਕਟਜ਼ 'ਚ ਆਵੇਗੀ ਨਜ਼ਰ
ਕੈਨੇਡੀਅਨ ਖਿੱਤੇ ਵਿੱਚ ਬਤੌਰ ਵੱਡੇ ਕਾਰੋਬਾਰੀ ਵਜੋਂ ਜਾਣੇ ਜਾਂਦੇ ਗੁਰਬਖ਼ਸ਼ ਸਿੰਘ ਚਾਹਲ ਨਾਲ ਵਿਆਹ ਕਰਵਾ ਕੇ ਫਿਲਮ ਖਿੱਤੇ ਤੋਂ ਕਰੀਬ ਡੇਢ ਸਾਲ ਦੂਰ ਰਹੀ ਇਹ ਹੋਣਹਾਰ ਅਦਾਕਾਰਾ ਆਪਣੀ ਵੱਡੀ ਭੈਣ ਅਤੇ ਪੰਜਾਬੀ ਸਿਨੇਮਾ ਦੀ ਉੱਚਕੋਟੀ ਅਦਾਕਾਰਾ ਨੀਰੂ ਬਾਜਵਾ ਨੂੰ ਆਪਣਾ ਆਈਡੀਅਲ ਮੰਨਦੀ ਹੈ, ਜਿੰਨ੍ਹਾਂ ਅਨੁਸਾਰ ਪੰਜਾਬੀ ਸਿਨੇਮਾ ਵਿੱਚ ਉਨਾਂ ਦੀ ਆਮਦ ਅਤੇ ਅਹਿਮ ਮੁਕਾਮ ਤੱਕ ਪਹੁੰਚਣ ਵਿਚ ਨੀਰੂ ਵੱਲੋਂ ਵਿਖਾਏ ਮਾਰਗਦਰਸ਼ਨ ਅਤੇ ਕਦਮ ਕਦਮ 'ਤੇ ਵਧਾਏ ਮਨੋਬਲ ਦਾ ਅਹਿਮ ਯੋਗਦਾਨ ਰਿਹਾ ਹੈ।
ਪੰਜਾਬੀ ਫਿਲਮ ਇੰਡਸਟਰੀ ਵਿੱਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਚੋਖਾ ਨਾਮਣਾ ਖੱਟਣ ਵਿੱਚ ਸਫ਼ਲ ਰਹੀ ਅਦਾਕਾਰਾ ਰੁਬੀਨਾ ਬਾਜਵਾ ਨਾਲ ਉਨਾਂ ਦੇ ਆਗਾਮੀ ਪ੍ਰੋਜੈਕਟਸ਼ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਜਲਦ ਹੀ ਉਨਾਂ ਦੀਆਂ ਕੁਝ ਹੋਰ ਨਵੀਆਂ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ, ਜਿਸ ਵਿੱਚ ਉਹ ਕਾਫ਼ੀ ਅਹਿਮ ਅਤੇ ਲੀਡ ਭੂਮਿਕਾਵਾਂ ਅਦਾ ਕਰਨ ਜਾ ਰਹੀ ਹੈ।
ਆਪਣੀ ਇਸ ਨਵੀਂ ਪਾਰੀ ਦੌਰਾਨ ਮੇਨ ਸਟਰੀਮ ਦੇ ਨਾਲ-ਨਾਲ ਕੁਝ ਵੱਖਰੇ ਕੰਟੈਂਟ ਆਧਾਰਿਤ ਫਿਲਮਾਂ ਕਰਨ ਦੀ ਵੀ ਖ਼ਵਾਹਿਸ਼ ਰੱਖਦੀ ਇਸ ਪ੍ਰਤਿਭਾਸ਼ਾਲੀ ਅਤੇ ਦਿਲਕਸ਼ ਅਦਾਕਾਰਾ ਨੇ ਦੱਸਿਆ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਬਾਇਓਪਿਕ ਫਿਲਮਾਂ ਕਰਨਾ ਵੀ ਉਸ ਦੀ ਵਿਸ਼ੇਸ਼ ਤਰਜ਼ੀਹ ਰਹੇਗੀ ਤਾਂ ਕਿ ਬਤੌਰ ਅਦਾਕਾਰਾ ਨਿਵੇਕਲੇ ਰੰਗ ਵੀ ਉਹ ਦਰਸ਼ਕਾਂ ਦੇ ਸਨਮੁੱਖ ਕਰ ਸਕੇ।