ETV Bharat / entertainment

ਇਸ ਨਵੀਂ ਫਿਲਮ 'ਚ ਨਜ਼ਰ ਆਵੇਗੀ ਅਦਾਕਾਰਾ ਰੂਪੀ ਗਿੱਲ, ਅੰਬਰਦੀਪ ਕਰ ਰਹੇ ਨੇ ਨਿਰਦੇਸ਼ਨ - Roopi Gill

Actress Roopi Gill Upcoming Film: ਅਦਾਕਾਰਾ ਰੂਪੀ ਗਿੱਲ ਇਸ ਸਮੇਂ ਆਪਣੀ ਨਵੀਂ ਫਿਲਮ ਮਿੱਠੜੇ ਨੂੰ ਲੈ ਕੇ ਚਰਚਾ ਵਿੱਚ ਹੈ, ਇਹ ਫਿਲਮ ਇਸ ਸਾਲ ਹੀ ਰਿਲੀਜ਼ ਹੋਵੇਗੀ।

Actress Roopi Gill
Actress Roopi Gill
author img

By ETV Bharat Entertainment Team

Published : Jan 17, 2024, 11:19 AM IST

ਚੰਡੀਗੜ੍ਹ: ਕੈਨੇਡਾ ਵੱਸਦੀ ਪੰਜਾਬੀ ਮੂਲ ਅਤੇ ਖੂਬਸੂਰਤ ਅਦਾਕਾਰਾ ਰੂਪੀ ਗਿੱਲ ਇਸ ਨਵੇਂ ਸਾਲ ਇੱਕ ਹੋਰ ਸ਼ਾਨਦਾਰ ਅਤੇ ਪ੍ਰਭਾਵੀ ਸਿਨੇਮਾ ਪਾਰੀ ਵੱਲ ਵੱਧ ਚੁੱਕੀ ਹੈ, ਜੋ ਇੰਨੀਂ ਦਿਨੀਂ ਆਨ ਫਲੌਰ ਪੰਜਾਬੀ ਫਿਲਮ 'ਮਿੱਠੜੇ' ਵਿੱਚ ਲੀਡਿੰਗ ਕਿਰਦਾਰ ਪਲੇ ਕਰ ਰਹੀ ਹੈ, ਜਿਸ ਦੀ ਇਸ ਨਵੀਂ ਅਤੇ ਬਹੁ-ਚਰਚਿਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਅੰਬਰਦੀਪ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ।

ਰੂਪੀ ਗਿੱਲ
ਰੂਪੀ ਗਿੱਲ

'ਅੰਬਰਦੀਪ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਜਾ ਰਹੀ ਉਕਤ ਫਿਲਮ ਦੀ ਸ਼ੂਟਿੰਗ ਅੱਜਕੱਲ੍ਹ ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ਵਿੱਚ ਤੇਜ਼ੀ ਨਾਲ ਸੰਪੂਰਨ ਕੀਤੀ ਜਾ ਰਹੀ ਹੈ, ਜਿਸ ਦੀ ਸ਼ੂਟਿੰਗ ਦਾ ਹਿੱਸਾ ਬਣਨ ਲਈ ਇਹ ਦਿਲਕਸ਼ ਅਤੇ ਪ੍ਰਤਿਭਾਵਾਨ ਕੈਨੇਡੀਅਨ ਅਦਾਕਾਰਾ ਅੱਜਕੱਲ੍ਹ ਪੰਜਾਬ ਪੁੱਜੀ ਹੋਈ ਹੈ, ਜਿੰਨਾਂ ਵੱਲੋਂ ਆਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।

ਪਰਿਵਾਰਕ-ਡਰਾਮਾ ਕਹਾਣੀਸਾਰ ਅਧਾਰਿਤ ਇਸ ਫਿਲਮ ਦੇ ਕ੍ਰਿਏਟਿਵ ਨਿਰਮਾਤਾ ਮਨੋਜ ਸੱਭਰਵਾਲ ਹਨ, ਜੋ ਛੋਟੇ ਪਰਦੇ ਦੇ ਉੱਚ-ਕੋਟੀ ਲੇਖਕ ਵਜੋਂ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਤੇ 'ਕਾਮੇਡੀ ਕਲਾਸਿਸ', 'ਇੰਟਰਟੇਨਮੈਂਟ ਕੀ ਰਾਤ' ਆਦਿ ਜਿਹੇ ਵੱਡੇ ਸੋਅਜ਼ ਤੋਂ ਇਲਾਵਾ ਹਾਲ ਹੀ ਵਿਚ ਜੀ5 'ਤੇ ਆਨ ਸਟਰੀਮ ਹੋਈ ਅਤੇ ਸੁਨੀਲ ਗਰੋਵਰ ਸਟਾਰਰ 'ਯੂਨਾਈਟਡ ਕੱਚੇ' ਨੂੰ ਸ਼ਾਨਦਾਰ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਸ਼੍ਰੀ ਹਨੂੰਮਾਨਗੜ੍ਹ ਨੇੜਲੇ ਖੇਤਰਾਂ ਵਿੱਚ ਤੇਜੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਅਪਣੀ ਇਸ ਨਵੀਂ ਪੰਜਾਬੀ ਫਿਲਮ ਨੂੰ ਲੈ ਕੇ ਇਹ ਬਿਹਤਰੀਨ ਅਦਾਕਾਰਾ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ, ਜੋ ਫਿਲਮ ਵਿੱਚ ਪੰਜਾਬੀ ਸਿਨੇਮਾ ਦੀ ਇੱਕ ਹੋਰ ਉਮਦਾ ਅਦਾਕਾਰਾ ਤਾਨੀਆ ਨਾਲ ਪੈਰੇਲਰ ਕਿਰਦਾਰ ਅਦਾ ਕਰ ਰਹੀ ਹੈ, ਜਿੰਨਾਂ ਨਾਲ ਇੱਕ ਨਵਾਂ ਚਿਹਰਾ ਲਕਸ਼ਜੀਤ ਸਿੰਘ ਸਿਲਵਰ ਸਕਰੀਨ 'ਤੇ ਪ੍ਰਭਾਵਸ਼ਾਲੀ ਦਸਤਕ ਦੇਵੇਗਾ।

ਪੰਜਾਬੀ ਸਿਨੇਮਾ ਖੇਤਰ ਵਿੱਚ ਪੜਾਅ ਦਰ ਪੜਾਅ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੀ ਹੈ ਇਹ ਬਾਕਮਾਲ ਅਦਾਕਾਰਾ, ਜੋ ਹਾਲ ਵਿਚ ਸਾਹਮਣੇ ਆਈਆਂ ਕਈ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੀ ਹੈ, ਜਿਸ ਵੱਲੋਂ ਆਪਣੇ ਹੁਣ ਤੱਕ ਦੇ ਫਿਲਮ ਕਰੀਅਰ ਦੌਰਾਨ ਕੀਤੀਆਂ ਗਈਆਂ ਫਿਲਮਾਂ ਵਿਚ 'ਪਰਿੰਦਾ', 'ਵੱਡਾ ਕਲਾਕਾਰ', 'ਲਾਈਏ ਜੇ ਯਾਰੀਆਂ', 'ਅਸ਼ਕੇ', 'ਮਾਂ ਦਾ ਲਾਡਲਾ' ਆਦਿ ਸ਼ੁਮਾਰ ਰਹੀਆਂ ਹਨ, ਜਿੰਨਾਂ ਵਿੱਚ ਉਸ ਵੱਲੋਂ ਨਿਭਾਈਆਂ ਲੀਡਿੰਗ ਭੂਮਿਕਾਵਾਂ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ ਹੈ।

ਮਸ਼ਹੂਰ ਨਿਰਦੇਸ਼ਕ ਸੁੱਖ ਸੰਘੇੜਾ ਨਿਰਦੇਸ਼ਿਤ ਮਕਬੂਲ ਮਿਊਜ਼ਿਕ ਵੀਡੀਓ 'ਡਾਇਮੰਡ ਦੀ ਝਾਂਜਰ' ਨਾਲ ਗਲੈਮਰ ਦੀ ਦੁਨੀਆਂ ਦਾ ਹਿੱਸਾ ਬਣੀ ਇਹ ਟੈਲੇਂਟਡ ਅਦਾਕਾਰਾ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿੱਚ ਬਰਾਬਰਤਾ ਨਾਲ ਅਪਣੀ ਨਾਯਾਬ ਅਦਾਕਾਰੀ ਦਾ ਇਜ਼ਹਾਰ ਲਗਾਤਾਰ ਕਰਵਾ ਰਹੀ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਵੀ ਕਈ ਵੱਡੇ ਸੰਗੀਤਕ ਵੀਡੀਓ ਦਾ ਹਿੱਸਾ ਬਣੀ ਨਜ਼ਰੀ ਆਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.