ETV Bharat / entertainment

5th Anniversary of Film Manto: 'ਮੰਟੋ’ ਫਿਲਮ ਦੀ 5ਵੀਂ ਵਰ੍ਹੇਗੰਢ 'ਤੇ ਭਾਵੁਕ ਹੋਈ ਅਦਾਕਾਰਾ ਰਸਿਕਾ ਦੁੱਗਲ, ਫਿਲਮ ਨਾਲ ਜੁੜੀਆਂ ਅਨਮੋਲ ਯਾਦਾਂ ਨੂੰ ਕੀਤਾ ਤਾਜ਼ਾ

Film Manto: ਚੰਗੀਆਂ ਹਿੰਦੀ ਫਿਲਮਾਂ ਵਿੱਚ ਆਪਣਾ ਨਾਂ ਦਰਜ ਕਰਵਾ ਚੁੱਕੀ ਨੰਦਿਤਾ ਦਾਸ ਨਿਰਦੇਸ਼ਿਤ ਫਿਲਮ 'ਮੰਟੋ’ ਦੀ 5ਵੀਂ ਵਰ੍ਹੇਗੰਢ ਨੂੰ ਫਿਲਮ ਦੀ ਟੀਮ ਨੇ ਜਸ਼ਨ ਮਨਾ ਕੇ ਮਨਾਇਆ ਗਿਆ, ਜਿਸ ਦੌਰਾਨ ਫਿਲਮ ਦੀ ਮੁੱਖ ਅਦਾਕਾਰਾ ਰਸਿਕਾ ਦੁੱਗਲ ਨੇ ਫਿਲਮ ਨਾਲ ਜੁੜੀਆਂ ਅਨਮੋਲ ਯਾਦਾਂ ਨੂੰ ਸਾਂਝਾ ਕੀਤਾ।

author img

By ETV Bharat Punjabi Team

Published : Sep 22, 2023, 1:49 PM IST

5th Anniversary of Film Manto
5th Anniversary of Film Manto

ਚੰਡੀਗੜ੍ਹ: ਹਿੰਦੀ ਫਿਲਮਾਂ ਦੀ ਬੇਹਤਰੀਨ ਆਫ਼ ਬੀਟ ਫਿਲਮਾਂ ਵਿੱਚ ਆਪਣਾ ਨਾਂ ਦਰਜ ਕਰਵਾਉਣ ਵਿਚ ਸਫ਼ਲ ਰਹੀ ਨੰਦਿਤਾ ਦਾਸ ਨਿਰਦੇਸ਼ਿਤ 'ਮੰਟੋ’ ਦੀ 5ਵੀਂ ਵਰ੍ਹੇਗੰਢ ਨੂੰ ਪੂਰੀ ਟੀਮ ਵੱਲੋਂ ਜਸ਼ਨ ਮਨਾ ਕੇ ਸੈਲੀਬ੍ਰੇਟ ਕੀਤਾ ਗਿਆ, ਜਿਸ ਦੌਰਾਨ ਭਾਵੁਕ ਹੋਈ ਇਸ ਫਿਲਮ ਦੀ ਲੀਡ ਅਦਾਕਾਰਾ ਰਸਿਕਾ ਦੁੱਗਲ ਨੇ ਫਿਲਮ ਨਾਲ ਜੁੜੀਆਂ ਕੁਝ ਅਨਮੋਲ ਯਾਦਾਂ ਨੂੰ ਵੀ ਮੁੜ ਤਾਜ਼ਾ (5th Anniversary of Film Manto) ਕੀਤਾ।

ਰਸਿਕਾ ਦੁੱਗਲ
ਰਸਿਕਾ ਦੁੱਗਲ

ਇਸ ਸਮੇਂ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਅਦਾਕਾਰਾ (Rasika Dugal) ਨੇ ਕਿਹਾ ਕਿ ਪ੍ਰਸਿੱਧ ਉਰਦੂ ਲੇਖਕ-ਨਾਟਕਕਾਰ ਸਆਦਤ ਹਸਨ ਮੰਟੋ ਦੇ ਜੀਵਨ ਅਤੇ ਸਾਹਿਤਕ ਸਫ਼ਰ ਦਾ ਵਰਣਨ ਕਰਦੀ ਇਸ ਫਿਲਮ ਦਾ ਹਿੱਸਾ ਬਣਨਾ ਉਨਾਂ ਦੇ ਕਰੀਅਰ ਲਈ ਬਹੁਤ ਹੀ ਮਾਣ ਵਾਲੀ ਗੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਆਲੋਚਨਾਤਮਕ ਤੌਰ ’ਤੇ ਪ੍ਰਸ਼ੰਸਾ ਪ੍ਰਾਪਤ ਫਿਲਮ ਵਿੱਚ ਇਸ ਮਹਾਨ ਲੇਖਕ ਦੀ ਪਤਨੀ ਸਫੀਆ ਮੰਟੋ ਦਾ ਕਿਰਦਾਰ ਜੀਵੰਤ ਕਰਨਾ ਉਨਾਂ ਦੇ ਲਈ ਯਾਦਗਾਰੀ ਪਲ਼ ਰਹੇ ਹਨ।

ਹਿੰਦੀ ਸਿਨੇਮਾ ਖੇਤਰ ਵਿਚ ਬਤੌਰ ਅਦਾਕਾਰਾ ਪੜ੍ਹਾਅ ਦਰ ਪੜ੍ਹਾਅ ਨਵੀਆਂ ਉੱਚਾਈਆਂ ਛੂਹ ਲੈਣ ਵੱਲ ਵੱਧ ਰਹੀ ਇਸ ਅਦਾਕਾਰਾ ਅਨੁਸਾਰ ਦੁਨੀਆਂਭਰ ਵਿਚ ਨਾਂਅ ਚਮਕਾਉਣ ਵਿਚ ਸਫ਼ਲ ਰਹੀ ਅਜ਼ੀਮ ਸ਼ਖ਼ਸ਼ੀਅਤ ਸਆਦਤ ਹਸਨ ਮੰਟੋ ਦੀ ਮੁੱਖ ਭੂਮਿਕਾ ਨਿਭਾਉਣ ਵਾਲੇ ਨਵਾਜ਼ੂਦੀਨ ਸਿੱਦੀਕੀ ਦੇ ਨਾਲ ਅਭਿਨੈ ਕਰਦੇ ਹੋਏ ਉਨ੍ਹਾਂ ਸਫੀਆ ਨਾਲ ਧੁਰ ਅੰਦਰ ਤੱਕ ਜੁੜਾਵ ਮਹਿਸੂਸ ਕੀਤਾ ਹੈ, ਕਿਉਂਕਿ ਇਹ ਮਹਿਜ਼ ਇਕ ਫਿਲਮ ਅਤੇ ਕਿਰਦਾਰ ਨਹੀਂ ਸੀ ਉਨ੍ਹਾਂ ਲਈ, ਬਲਕਿ ਇਕ ਚੈਲੇਜ਼ ਸੀ, ਜਿਸ ਦੀ ਹਰ ਕਸੌਟੀ 'ਤੇ ਖਰਾ ਉਤਰਨ ਲਈ ਉਨ੍ਹਾਂ ਕੋਈ ਕਸਰ ਬਾਕੀ ਨਹੀਂ ਛੱਡੀ।

ਰਸਿਕਾ ਦੁੱਗਲ
ਰਸਿਕਾ ਦੁੱਗਲ

ਉਨ੍ਹਾਂ ਕਿਹਾ ਕਿ ਕਿਰਦਾਰ ਅੰਦਰ ਡੂੰਘਾਈ ਤੱਕ ਉਤਰਨ ਲਈ ਉਨ੍ਹਾਂ ਸਮਰਪਣ ਭਾਵ ਨਾਲ ਉਰਦੂ ਸਿੱਖਣ ਦੀ ਪ੍ਰਕਿਰਿਆ ਵੀ ਪੂਰੀ ਕੀਤੀ ਤਾਂ ਕਿ ਇਸ ਭਾਸ਼ਾ ਵਿਚ ਨਿਪੁੰਨਤਾ ਰੱਖਦੀ ਰਹੀ ਸਫੀਆ ਦੇ ਜੀਵਨ ਨੂੰ ਹੁ-ਬ-ਹੂ ਪ੍ਰਤੀਬਿੰਬ ਕੀਤਾ ਜਾ ਸਕੇ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਬਾਲੀਵੁੱਡ ਵਿਚ ਅਲਹਦਾ ਪਹਿਚਾਣ ਵੱਲ ਵੱਧ ਰਹੀ ਇਸ ਖੂਬਸੂਰਤ ਅਤੇ ਜ਼ਹੀਨ ਅਦਾਕਾਰਾ ਵੱਲੋਂ ਕੀਤੀ ਇੱਕ ਹੋਰ ਅਹਿਮ ਫਿਲਮ ‘ਲਾਰਡ ਕਰਜ਼ਨ ਕੀ ਹਵੇਲੀ’ ਸ਼ਿਕਾਗੋ ਸਾਊਥ ਏਸ਼ੀਅਨ ਇੰਟਰਨੈਸ਼ਨਲ ਫਿਲਮ ਫੈਸਟੀਵਲ 2023 ਵਿੱਚ ਕਲੋਜ਼ਿੰਗ ਨਾਈਟ ਫਿਲਮ ਬਣਨ ਲਈ ਤਿਆਰ ਹੈ, ਜੋ ਕਿ ਅੰਤਰਰਾਸ਼ਟਰੀ ਫਿਲਮ ਸਰਕਟ ਵਿੱਚ ਉਸਦੀ ਵਧਦੀ ਮੌਜੂਦਗੀ ਅਤੇ ਫਿਲਮੀ ਮੰਗ ਦਾ ਵੀ ਪ੍ਰਮਾਣ ਕਰਵਾਉਣ ਜਾ ਰਹੀ ਹੈ।

ਰਸਿਕਾ ਦੁੱਗਲ
ਰਸਿਕਾ ਦੁੱਗਲ

ਮਾਇਆਨਗਰੀ ਮੁੰਬਈ ਵਿਚ ਆਪਣੇ ਨਿਵੇਕਲੇ ਸਿਨੇਮਾ ਪ੍ਰੋਜੈਕਟਾਂ ਦੇ ਚੱਲਦਿਆਂ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਚਰਚਾ ਅਤੇ ਸਲਾਹੁਤਾ ਦਾ ਕੇਂਦਰ-ਬਿੰਦੂ ਬਣੀ ਇਸ ਅਦਾਕਾਰਾ ਨੇ ਆਪਣੇ ਆਉਣ ਵਾਲੇ ਸਿਨੇਮਾ ਉੱਦਮਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਆਉਣ ਵਾਲੇ ਦਿਨ੍ਹਾਂ ਵਿਚ ਕਮਰਸ਼ਿਅਲ ਦੇ ਨਾਲ-ਨਾਲ ਕਈ ਆਫ਼ ਬੀਟ ਫਿਲਮਾਂ ਵਿਚ ਵੀ ਲੀਡ ਭੂਮਿਕਾਵਾਂ ਵਿਚ ਨਜ਼ਰ ਆਵਾਂਗੀ, ਜਿੰਨ੍ਹਾਂ ਵਿਚ ‘ਦਿੱਲੀ ਕ੍ਰਾਈਮ’ ਤੋਂ ਇਲਾਵਾ 'ਸਪਾਈਕ: ਸਪੋਰਟਸ ਡਰਾਮਾ’, 'ਫੇਰੀ ਫੋਕ: ਇਮਪ੍ਰੋਵ ਕਾਮੇਡੀ' ਅਤੇ 'ਮਿਰਜ਼ਾਪੁਰ 3' ਆਦਿ ਐਕਸ਼ਨ ਕ੍ਰਾਈਮ-ਥ੍ਰਿਲਰ ਵਰਗੀਆਂ ਵੱਖ-ਵੱਖ ਰੰਗਾਂ ਨਾਲ ਅੋਤ ਪੋਤ ਫਿਲਮਾਂ ਸ਼ਾਮਿਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.