ਚੰਡੀਗੜ੍ਹ: ਪੰਜਾਬੀ ਫਿਲਮਾਂ ਦੇ ਖੇਤਰ ਵਿਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੀ ਅਦਾਕਾਰਾ ਨਿਸ਼ਾ ਬਾਨੋ, ਹੁਣ ਇੱਕ ਹੋਰ ਨਵੇਂ ਸਿਨੇਮਾ ਆਗਾਜ਼ ਵੱਲ ਵਧਣ ਜਾ ਰਹੀ ਹੈ, ਜਿਨਾਂ ਵੱਲੋਂ ਬਤੌਰ ਨਿਰਮਾਤਾ ਆਪਣੀ ਪਹਿਲੀ ਫਿਲਮ 'ਇੱਟਾਂ ਦਾ ਘਰ' ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦੀ ਸ਼ੂਟਿੰਗ ਸ਼ੁਰੂਆਤ ਜਲਦ ਹੋਣ ਜਾ ਰਹੀ ਹੈ।
'ਫਾਇਰ ਮੋਨਿਕਾ ਮਲਟੀ-ਮੀਡੀਆ', 'ਕਮਾਲ ਖਾਂ ਪ੍ਰੋਡੋਕਸ਼ਨਜ਼ ਅਤੇ 'ਨਿਸ਼ਾ ਬਾਨੋ ਪ੍ਰੋਡੋਕਸ਼ਨਜ਼' ਦੇ ਬੈਨਰਜ਼ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਤਾਜ ਕਰ ਰਹੇ ਹਨ, ਜੋ ਅਲਹਦਾ, ਮਿਆਰੀ ਅਤੇ ਬੇਹਤਰੀਨ ਫਿਲਮਾਂ ਦੀ ਸਿਰਜਣਾ ਵਿੱਚ ਲਗਾਤਾਰ ਅਹਿਮ ਯੋਗਦਾਨ ਪਾ ਰਹੇ ਹਨ।
ਰਾਜਸਥਾਨ, ਚੰਡੀਗੜ੍ਹ ਅਤੇ ਪੰਜਾਬ ਹਿੱਸਿਆਂ ਵਿੱਚ ਸ਼ੂਟ ਕੀਤੀ ਜਾਣ ਵਾਲੀ ਇਸ ਫਿਲਮ ਵਿੱਚ ਗੁਰਪ੍ਰੀਤ ਘੁੱਗੀ, ਨਿਸ਼ਾ ਬਾਨੋ ਅਤੇ ਬੱਬਲ ਰਾਏ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ, ਜਿਨ੍ਹਾਂ ਤੋਂ ਇਲਾਵਾ ਲਿਓਨਾ ਕੌਰ, ਸੰਜੀਵ ਅੱਤਰੀ, ਮਲਕੀਤ ਰੋਣੀ, ਪ੍ਰਕਾਸ਼ ਗਾਧੂ ਆਦਿ ਜਿਹੇ ਪੰਜਾਬੀ ਸਿਨੇਮਾ ਦੇ ਹੋਰ ਕਈ ਮੰਨੇ-ਪ੍ਰਮੰਨੇ ਐਕਟਰਜ਼ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
- Sunny Deol Birthday: ਸੰਨੀ ਦਿਓਲ ਨਹੀਂ ਬਲਕਿ ਇਹ ਹੈ 'ਗਦਰ' ਅਦਾਕਾਰ ਦਾ ਅਸਲੀ ਨਾਂ, ਤੁਸੀ ਵੀ ਜਾਣੋ
- Prabhas Marriage: ਕੀ 'ਸਾਲਾਰ' ਦੇ ਰਿਲੀਜ਼ ਹੋਣ ਤੋਂ ਬਾਅਦ ਪ੍ਰਭਾਸ ਕਰਨਗੇ ਵਿਆਹ? ਅਦਾਕਾਰ ਦੇ ਰਿਸ਼ਤੇਦਾਰ ਨੇ ਕੀਤਾ ਖੁਲਾਸਾ
- Film Ittan Da Ghar: ਨਿਰਦੇਸ਼ਕ ਤਾਜ ਨੇ ਕੀਤਾ ਆਪਣੀ ਨਵੀਂ ਫਿਲਮ 'ਇੱਟਾਂ ਦਾ ਘਰ' ਦਾ ਐਲਾਨ, ਨਿਸ਼ਾ ਬਾਨੋ ਅਤੇ ਬੱਬਲ ਰਾਏ ਸਮੇਤ ਇਹ ਅਦਾਕਾਰ ਆਉਣਗੇ ਨਜ਼ਰ
ਪੁਰਾਤਨ ਪੰਜਾਬ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਦੇ ਕਾਰਜਕਾਰੀ ਨਿਰਮਾਤਾ ਤਲਵਿੰਦਰ ਸੱਗੂ ਅਤੇ ਕੁਲਜੀਤ ਪਦਮ ਹਨ, ਜੋ ਇਸ ਫਿਲਮ ਨੂੰ ਪ੍ਰਭਾਵੀ ਅਤੇ ਸੋਹਣਾ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਕਤ ਫਿਲਮ ਦੇ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਇਸ ਦੇ ਲੇਖਕ ਅਤੇ ਨਿਰਦੇਸ਼ਕ ਤਾਜ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨਾਲ ਅੋਤ ਪੋਤ ਇਸ ਫਿਲਮ ਦੁਆਰਾ ਅਸਲ ਪੰਜਾਬ ਦੀ ਤਸਵੀਰ ਨੂੰ ਮੁੜ ਜੀਵੰਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਗੁਆਚੇ ਮਿੱਟੀ ਦੇ ਰੰਗ ਫਿਰ ਵਿਖਾਈ ਦੇਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਆਪਣੇ ਹੁਣ ਤੱਕ ਦੇ ਕਰੀਅਰ ਦੌਰਾਨ ਪੰਜਾਬ ਅਤੇ ਇਸਦੀ ਖੁਸ਼ਬੋ ਨਾਲ ਜੁੜੀਆਂ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅਗਾਂਹ ਵੀ ਇਹ ਸਿਲਸਿਲਾ ਬਾ-ਦਸਤੂਰ ਜਾਰੀ ਰੱਖਾਂਗਾ, ਜਿਸ ਦੀ ਲੜੀ ਵਜੋਂ ਹੀ ਸਾਹਮਣੇ ਆਵੇਗੀ ਇਹ ਅਰਥ ਭਰਪੂਰ ਫਿਲਮ, ਜੋ ਤਿੜਕਦੇ ਅਤੇ ਟੁੱਟਦੇ ਜਾ ਰਹੇ ਆਪਸੀ ਰਿਸ਼ਤਿਆਂ ਨੂੰ ਵੀ ਮੁੜ ਮਜ਼ਬੂਤੀ ਦੇਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਫਿਲਮ ਦੀ ਕਹਾਣੀ-ਸਕਰੀਨ ਪਲੇ ਦੇ ਨਾਲ-ਨਾਲ ਇਸ ਦੇ ਗੀਤ-ਸੰਗੀਤ ਪੱਖਾਂ 'ਤੇ ਵੀ ਕਾਫੀ ਮਿਹਨਤ ਕੀਤੀ ਜਾ ਰਹੀ ਹੈ, ਜਿਸ ਦੇ ਗੀਤਾਂ ਨੂੰ ਪੰਜਾਬ ਦੇ ਚੋਟੀ ਦੇ ਗਾਇਕਾਂ ਵੱਲੋਂ ਪਿੱਠਵਰਤੀ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਹਨ।