ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਮੌਜੂਦਾ ਮੁਹਾਂਦਰੇ ਨੂੰ ਚਾਰ ਚੰਨ ਲਾਉਣ ਵਿਚ ਇੰਨ੍ਹੀ ਦਿਨ੍ਹੀਂ ਇਸ ਖਿੱਤੇ ਨਾਲ ਜੁੜੇ ਨਵੇਂ ਚਿਹਰੇ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਵਿਚੋਂ ਹੀ ਆਪਣੇ ਨਾਂਅ ਦਾ ਵਿਲੱਖਣ ਇਜ਼ਹਾਰ ਕਰਵਾਉਣ ਵਿਚ ਸਫ਼ਲ ਰਹੀ ਹੈ ਅਦਾਕਾਰਾ ਜੈਨੀਫਰ ਸ਼ਰਮਾ, ਜੋ ਅਗਲੇ ਦਿਨ੍ਹੀਂ ਰਿਲੀਜ਼ ਹੋਣ ਵਾਲੀਆਂ ਕਈ ਵੱਡੀਆਂ ਫਿਲਮਾਂ ਅਤੇ ਵੈੱਬ-ਸੀਰੀਜ਼ ਵਿਚ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਵੇਗੀ।
ਮੂਲ ਰੂਪ ਵਿਚ ਹਰਿਆਣਾ ਦੇ ਪੰਚੂਕਲਾ ਨਾਲ ਸੰਬੰਧਤ ਇਸ ਹੋਣਹਾਰ ਅਦਾਕਾਰਾ ਨਾਲ ਉਨਾਂ ਦੇ ਜੀਵਨ ਅਤੇ ਫਿਲਮੀ ਸਫ਼ਰ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਕਲਾ ਅਤੇ ਗਲੈਮਰ ਖਿੱਤੇ ਦੀ ਚਕਾਚੌਂਧ ਉਨਾਂ ਨੂੰ ਸਕੂਲੀ ਸਮੇਂ ਤੋਂ ਹੀ ਪ੍ਰਭਾਵਿਤ ਕਰਨ ਲੱਗ ਪਈ ਸੀ, ਜਿਸ ਸੰਬੰਧੀ ਸ਼ੌਂਕ ਨੂੰ ਪਰਪੱਕਤਾ ਚੰਡੀਗੜ੍ਹ ਦੇ ਡੀਏਵੀ ਕਾਲਜ ’ਚ ਉੱਚ ਪੜ੍ਹਾਈ ਸਫ਼ਰ ਦੌਰਾਨ ਕਈ ਯੂਥ ਅਤੇ ਕਲਾ ਫੈਸਟੀਵਲਜ਼ ਦਾ ਹਿੱਸਾ ਬਣਨ ਦੌਰਾਨ ਮਿਲੀ।
ਪੰਜਾਬੀ ਮਿਊਜ਼ਿਕ ਵੀਡੀਓਜ਼ ਤੋਂ ਬਤੌਰ ਮਾਡਲ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਇਹ ਹੋਣਹਾਰ ਅਤੇ ਦਿਲਕਸ਼ ਅਦਾਕਾਰਾ ਬਿਊਟੀਫੁੱਲ ਫੇਸ ਆਫ਼ ਮਿਸ ਚੰਡੀਗੜ੍ਹ ਪ੍ਰਤੀਯੋਗਤਾ ਮੁਕਾਬਲੇ ਸਾਲ 2012 ਦੀ ਵਿਨਰਅੱਪ ਰਹਿਣ ਦਾ ਮਾਣ ਵੀ ਆਪਣੀ ਝੋਲੀ ਪਾ ਚੁੱਕੀ ਹੈ।
ਆਪਣੀਆਂ ਜੜ੍ਹਾਂ ਨਾਲ ਜੁੜੇ ਹਰਿਆਣਵੀ ਸਿਨੇਮਾ ਲਈ ਵੀ ਕਈ ਸਫ਼ਲ ਅਤੇ ਚਰਚਿਤ ਪ੍ਰੋਜੈਕਟ ਕਰ ਚੁੱਕੀ ਇਸ ਪ੍ਰਤਿਭਾਵਾਨ ਅਦਾਕਾਰਾ ਨੇ ਦੱਸਿਆ ਕਿ ਹਰਿਆਣਵੀ ਫਿਲਮਾਂ 'ਫੱਕੜ੍ਹ', 'ਹਮ ਹੈ ਕਮਾਲ ਕੇ' ਨੇ ਉਸ ਦੀ ਸਿਨੇਮਾ ਖੇਤਰ ਵਿਚ ਪਹਿਚਾਣ ਨੂੰ ਮਜ਼ਬੂਤ ਕਰਨ ਅਤੇ ਉਸ ਦੇ ਕਰੀਅਰ ਨੂੰ ਸ਼ਾਨਦਾਰ ਰੂਪ ਦੇਣ ਵਿਚ ਅਹਿਮ ਭੂਮਿਕਾ ਨਿਭਾਈ, ਜਿੰਨ੍ਹਾਂ ਵਿਚ ਉਸ ਨੇ ਇਸ ਸਿਨੇਮਾ ਦੇ ਸਟਾਰ ਉਤਮ ਕੁਮਾਰ ਦੇ ਨਾਲ ਲੀਡ ਭੂਮਿਕਾ ਨਿਭਾਉਣ ਦਾ ਅਵਸਰ ਵੀ ਹਾਸਿਲ ਕੀਤਾ।
- Mastaney Box Office Collection: ਲੋਕਾਂ ਨੂੰ ਖੁਸ਼ ਕਰਨ 'ਚ ਸਫ਼ਲ ਰਹੀ ਫਿਲਮ 'ਮਸਤਾਨੇ', ਪਹਿਲੇ ਦਿਨ ਕੀਤੀ ਇੰਨੀ ਕਮਾਈ
- White Punjab First Look: ਪੰਜਾਬੀ ਫਿਲਮ ‘ਵਾਈਟ ਪੰਜਾਬ’ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਗਾਇਕ ਕਾਕਾ ਕਰੇਗਾ ਸਿਲਵਰ ਸਕਰੀਨ 'ਤੇ ਸ਼ਾਨਦਾਰ ਡੈਬਿਊ
- Dev Kohli First Break: ਇੰਝ ਮਿਲਿਆ ਸੀ ਗੀਤਕਾਰ ਦੇਵ ਕੋਹਲੀ ਨੂੰ ਪਹਿਲਾਂ ਬ੍ਰੇਕ, ਜਾਣੋ ਪੂਰੀ ਕਹਾਣੀ
ਪੰਜਾਬੀ ਸੀਰੀਅਲਜ਼ ਤੋਂ ਇਲਾਵਾ ਕਈ ਵੈੱਬਸੀਰੀਜ਼ ਅਤੇ ਲਘੂ ਫਿਲਮਾਂ 'ਵਾਰਦਾਤ', 'ਐਸ.ਐਚ.ਓ ਸ਼ੇਰ ਸਿੰਘ' ਆਦਿ ਦਾ ਪ੍ਰਭਾਵੀ ਹਿੱਸਾ ਰਹੀ ਇਸ ਅਦਾਕਾਰਾ ਨੇ ਅੱਗੇ ਦੱਸਿਆ ਕਿ ਐਸ.ਐਚ.ਓ ਸ਼ੇਰ ਸਿੰਘ ਵਿਚ ਅਵਤਾਰ ਗਿੱਲ, ਜਸਵਿੰਦਰ ਭੱਲਾ, ਹੋਬੀ ਧਾਲੀਵਾਲ, ਰਾਣਾ ਜੰਗ ਬਹਾਦਰ ਆਦਿ ਜਿਹੇ ਨਾਮਵਰ ਪੰਜਾਬੀ ਸਿਨੇਮਾ ਐਕਟਰਜ਼ ਨਾਲ ਲੀਡਿੰਗ ਕਿਰਦਾਰ ਨਿਭਾਉਣਾ ਉਸ ਲਈ ਇਕ ਕਾਫ਼ੀ ਯਾਦਗਾਰੀ ਤਜ਼ਰਬਾ ਰਿਹਾ ਹੈ, ਜਿਸ ਦੌਰਾਨ ਇੰਨ੍ਹਾਂ ਦਿੱਗਜ ਐਕਟਰਜ਼ ਵੱਲੋਂ ਮਿਲੇ ਉਤਸ਼ਾਹ ਨਾਲ ਉਸ ਦੇ ਆਤਮ ਵਿਸ਼ਵਾਸ਼ ਵਿਚ ਕਾਫ਼ੀ ਵਾਧਾ ਵੀ ਹੋਇਆ ਹੈ।
ਹਿੰਦੀ ਫਿਲਮ ਇੰਡਸਟਰੀ ਵਿਚ ਬਤੌਰ ਨਿਰਦੇਸ਼ਕ ਵਿਲੱਖਣ ਪਹਿਚਾਣ ਵੱਲ ਵੱਧ ਰਹੇ ਨੌਜਵਾਨ ਫਿਲਮਕਾਰ ਸ਼ਕਤੀ ਰਾਜਪੂਤ ਨਾਲ ਉਨਾਂ ਦੇ ਕੁਝ ਆਉਣ ਵਾਲੇ ਮਿਊਜ਼ਿਕ ਵੀਡੀਓ ਅਤੇ ਫਿਲਮਾਂ ਦਾ ਹਿੱਸਾ ਬਣੀ ਇਸ ਖੂਬਸੂਰਤ ਅਦਾਕਾਰਾ ਨੇ ਦੱਸਿਆ ਕਿ ਉਸ ਵੱਲੋਂ ਹੁਣ ਤੱਕ ਕੀਤੇ ਅਹਿਮ ਪ੍ਰੋਜੈਕਟਾਂ ਵਿਚ ਮਸ਼ਹੂਰ ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਸੂ ਅਤੇ ਪ੍ਰਸਿੱਧ ਕ੍ਰਿਕਟਰ ਮੁਰਲੀ ਕਾਰਤਿਕ ਨਾਲ ਕੀਤੀਆਂ ਐਡ ਫਿਲਮਾਂ ਵੀ ਸ਼ੁਮਾਰ ਰਹੀਆਂ ਹਨ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸੰਗੀਤ ਜਗਤ ਵਿਚ ਅਲਹਦਾ ਪਹਿਚਾਣ ਰੱਖਦੇ ਉਮਦਾ ਗਾਇਕ ਫ਼ਿਰੋਜ਼ ਖ਼ਾਨ, ਦੇਬੀ ਮਖਸੂਸਪੁਰੀ, ਮਨੀ ਔਜਲਾ ਨਾਲ ਕੀਤੇ ਮਿਊਜ਼ਿਕ ਵੀਡੀਓਜ਼ ਨੇ ਵੀ ਉਸ ਦੇ ਕਰੀਅਰ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਯੋਗਦਾਨ ਦਿੱਤਾ ਹੈ।
ਹਾਲ ਹੀ ਵਿਚ ਕੀਤੇ ਅਤੇ ਟੀ-ਸੀਰੀਜ਼ ਵੱਲੋਂ ਜਾਰੀ ਕੀਤੇ ਗਏ ਆਪਣੇ ਇਕ ਹੋਰ ਮਿਊਜ਼ਿਕ ਵੀਡੀਓ ਕੋਕਾ ਬੈਨ ਨਾਲ ਆਪਣਾ ਦਰਸ਼ਕ ਅਤੇ ਪਹਿਚਾਣ ਦਾਇਰਾ ਹੋਰ ਵਿਸ਼ਾਲ ਕਰਨ ਵਿਚ ਸਫ਼ਲ ਰਹੀ ਇਸ ਪ੍ਰਤਿਭਾਸ਼ਾਲੀ ਅਦਾਕਾਰਾ ਨੇ ਦੱਸਿਆ ਕਿ ਜਲਦ ਹੀ ਰਿਲੀਜ਼ ਹੋਣ ਜਾ ਰਹੀਆਂ ਕੁਝ ਵੱਡੀਆਂ ਫਿਲਮਾਂ ਅਤੇ ਵੈੱਬ-ਸੀਰੀਜ਼ ਵਿਚ ਵੀ ਉਹ ਲੀਡ ਭੂਮਿਕਾਵਾਂ ਵਿਚ ਨਜ਼ਰ ਆਵੇਗੀ, ਜਿਸ ਵਿਚ ਦਰਸ਼ਕ ਉਸ ਦੇ ਵੱਖੋਂ-ਵੱਖਰੇ ਅਦਾਕਾਰੀ ਰੰਗ ਦਾ ਵੀ ਆਨੰਦ ਮਾਣਨਗੇ।