ਚੰਡੀਗੜ੍ਹ: ਰਿਲੀਜ਼ ਹੋਈ ਬਹੁ-ਚਰਚਿਤ ਹਿੰਦੀ ਫਿਲਮ 'ਐਨੀਮਲ' ਇੰਨੀ ਦਿਨੀਂ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ, ਜਿਸਦਾ ਇੱਕ ਅਹਿਮ ਪੱਖ ਦਿੱਗਜ ਬਾਲੀਵੁੱਡ ਅਦਾਕਾਰ ਸੁਰੇਸ਼ ਓਬਰਾਏ ਵੀ ਹਨ, ਜੋ ਇਸ ਬਿੱਗ ਸੈਟਅੱਪ ਅਤੇ ਮਲਟੀ-ਸਟਾਰਰ ਫਿਲਮ ਦੁਆਰਾ ਇੱਕ ਵਾਰ ਫਿਰ ਸ਼ਾਨਦਾਰ ਵਾਪਸੀ ਵੱਲ ਵਧੇ ਹਨ।
'ਟੀ-ਸੀਰੀਜ਼' ਅਤੇ 'ਭੱਦਰ ਕਾਲੀ ਪਿਕਚਰਜ਼' ਵੱਲੋਂ ਨਿਰਮਿਤ ਕੀਤੀ ਗਈ ਉਕਤ ਫਿਲਮ ਇਸ ਸਾਲ ਦੇ ਅੰਤਲੇ ਸਮੇਂ ਰਿਲੀਜ਼ ਹੋਣ ਵਾਲੀਆਂ ਸਭ ਤੋਂ ਵੱਡੀਆਂ ਫਿਲਮਾਂ ਵਿੱਚ ਸ਼ਾਮਿਲ ਹੈ, ਜਿਸ ਦਾ ਨਿਰਦੇਸ਼ਨ ਸੰਦੀਪ ਰੈਡੀ ਵਾਂਗਾ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ਦਾ ਨਿਰਮਾਣ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਮੁਰਾਦ ਖਤਾਨੀ ਅਤੇ ਪ੍ਰੇਰਨਾ ਰੈਡੀ ਵਾਂਗਾ ਦੁਆਰਾ ਕੀਤਾ ਗਿਆ ਹੈ, ਜਿਸ ਦੀ ਸਟਾਰ-ਕਾਸਟ ਵਿੱਚ ਰਣਵੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ ਆਦਿ ਸ਼ੁਮਾਰ ਹਨ, ਜਿੰਨਾਂ ਵੱਲੋਂ ਪਹਿਲੀ ਵਾਰ ਇਕੱਠਿਆਂ ਸਕਰੀਨ ਸ਼ੇਅਰ ਕੀਤੀ ਗਈ ਹੈ।
- " class="align-text-top noRightClick twitterSection" data="">
ਓਧਰ ਜੇਕਰ ਇਸ ਫਿਲਮ ਨਾਲ ਜੁੜੇ ਅਦਾਕਾਰ ਸੁਰੇਸ਼ ਓਬਰਾਏ ਦੀ ਗੱਲ ਕੀਤੀ ਜਾਵੇ ਤਾਂ ਉਹ ਲੰਮੇਰੀ ਸਿਨੇਮਾ ਆਮਦ ਦੇ ਬਾਵਜੂਦ ਇੱਕ ਵਾਰ ਫਿਰ ਦਰਸ਼ਕਾਂ ਅਤੇ ਆਪਣੇ ਚਾਹੁੰਣ ਵਾਲਿਆਂ ਦੇ ਮਨਾਂ 'ਚ ਆਪਣੀ ਨਾਯਾਬ ਅਦਾਕਾਰੀ ਦੀ ਅਮਿਟ ਛਾਪ ਛੱਡਣ ਵਿੱਚ ਸਫਲ ਰਹੇ ਹਨ, ਜਿੰਨਾਂ ਦੇ ਨਿਭਾਏ ਕਿਰਦਾਰ ਨੂੰ ਚਾਰੇ ਪਾਸੇ ਤੋਂ ਭਰਵੀਂ ਸ਼ਲਾਘਾ ਮਿਲ ਰਹੀ ਹੈ।
ਹਿੰਦੀ ਫਿਲਮ ਇੰਡਸਟਰੀ ਵਿੱਚ ਕਈ ਦਹਾਕਿਆਂ ਦਾ ਸੁਨਹਿਰੀ ਸਫ਼ਰ ਹੰਢਾ ਚੁੱਕੇ ਇਸ ਅਜ਼ੀਮ ਅਤੇ ਬੇਮਿਸਾਲ ਐਕਟਰ ਦੇ ਬੇਟੇ ਅਤੇ ਬਾਲੀਵੁੱਡ ਸਟਾਰ ਵਿਵੇਕ ਓਬਰਾਏ ਨੇ ਵੀ ਆਪਣੇ ਪਿਤਾ ਨੂੰ ਇਸ ਨਵੀਂ ਅਤੇ ਪ੍ਰਭਾਵੀ ਸ਼ੁਰੂਆਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ, ਜਿਸ ਦਾ ਭਾਵਨਾਤਮਕ ਪ੍ਰਗਟਾਵਾ ਉਨਾਂ ਆਪਣੇ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲ 'ਤੇ ਵੀ ਕੀਤਾ ਹੈ।
ਇਸੇ ਹਵਾਲੇ ਅਧੀਨ ਆਪਣੇ ਪਿਤਾ ਪ੍ਰਤੀ ਮਨ ਦੇ ਵਲਵਲੇ ਸਾਂਝੇ ਕਰਦਿਆਂ ਅਦਾਕਾਰ ਨੇ ਕਿਹਾ ਹੈ ਕਿ "ਮੇਰੇ ਸਦਾ ਲਈ ਰੋਲ ਮਾਡਲ ਅਤੇ ਮੇਰੇ ਸਭ ਤੋਂ ਪਸੰਦ ਦੇ ਅਦਾਕਾਰ ਰਹੇ ਹੋ ਤੁਸੀ, ਤੁਹਾਡੀ ਸ਼ਾਨਦਾਰ ਵਾਪਸੀ ਲਈ ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਪਿਆਰ ਅਤੇ ਸ਼ੁੱਭਕਾਮਨਾਵਾਂ।'
ਜ਼ਿਕਰਯੋਗ ਹੈ ਕਿ ਗਲੈਮਰ ਦੀ ਦੁਨੀਆਂ ਮੁੰਬਈ ਵਿੱਚ ਇਕ ਵਾਰ ਫਿਰ ਧਾਂਕ ਜਮਾਉਣ ਵੱਲ ਵਧੇ ਅਦਾਕਾਰ ਸੁਰੇਸ਼ ਓਬਰਾਏ 1980 ਤੋਂ ਲੈ ਕੇ 1990 ਤੱਕ ਅਨੇਕਾਂ ਫਿਲਮਾਂ ਦੁਆਰਾ ਸਿਲਵਰ ਸਕਰੀਨ 'ਤੇ ਛਾਏ ਰਹੇ ਹਨ, ਜਿੰਨਾਂ ਦੀ ਦਮਦਾਰ ਆਵਾਜ਼ ਨੇ ਬਾਲੀਵੁੱਡ ਦੀਆਂ ਬੇਸ਼ੁਮਾਰ ਫਿਲਮਾਂ ਨੂੰ ਸਫ਼ਲ ਅਤੇ ਯਾਦਗਾਰੀ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।