ਚੰਡੀਗੜ੍ਹ: ਹਿੰਦੀ ਸਿਨੇਮਾ ਲਈ ਬਣੀਆਂ ਕਈ ਸੁਪਰ-ਡੁਪਰ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਆਮਿਰ ਖਾਨ ਪ੍ਰੋਡੋਕਸ਼ਨ ਹਾਊਸ ਵੱਲੋਂ ਆਪਣੀ ਨਵੀਂ ਫਿਲਮ 'ਲਾਪਤਾ ਲੇਡੀਜ਼' ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਕਿਰਨ ਰਾਓ ਦੁਆਰਾ ਕੀਤਾ ਗਿਆ ਹੈ।
ਅੰਤਰਰਾਸ਼ਟਰੀ ਪੱਧਰ 'ਤੇ ਚੋਖੀ ਸਲਾਹੁਤਾ ਹਾਸਿਲ ਕਰ ਚੁੱਕੀ ਅਤੇ ਬਾਲੀਵੁੱਡ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਉਕਤ ਫਿਲਮ ਕਈ ਫਿਲਮ ਸਮਾਰੋਹਾਂ ਵਿੱਚ ਆਪਣੀ ਪ੍ਰਭਾਵੀ ਅਤੇ ਸ਼ਾਨਦਾਰ ਮੌਜ਼ੂਦਗੀ ਦਾ ਇਜ਼ਹਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ।
ਬਿਪਲਬ ਗੋਸਵਾਮੀ ਦੁਆਰਾ ਲਿਖੀ ਮੂਲ ਕਹਾਣੀ ਅਧਾਰਿਤ ਇਸ ਫਿਲਮ ਦਾ ਸਕਰੀਨ-ਪਲੇ ਸਨੇਹਾ ਦੇਸਾਈ ਅਤੇ ਸੰਵਾਦ ਦਿਵਯਾਨਿਧੀ ਸ਼ਰਮਾ ਨੇ ਲਿਖੇ ਹਨ। ਆਮਿਰ ਖਾਨ, ਕਿਰਨ ਰਾਓ ਅਤੇ ਜਯੋਤੀ ਦੇਸ਼ਪਾਂਡੇ ਵੱਲੋ ਸੁਯੰਕਤ ਰੂਪ ਵਿੱਚ ਨਿਰਮਿਤ ਕੀਤੀ ਗਈ ਇਸ ਫਿਲਮ ਦੀ ਸਟਾਰ ਕਾਸਟ ਵਿੱਚ ਨਿਤੀਸ਼ ਗੋਇਲ, ਪ੍ਰਤਿਭਾ ਰਾਂਟਾ, ਸ਼ਪਰਸ਼ ਸ਼੍ਰੀਵਾਸਤਵ, ਛਾਇਆ ਕਦਮ, ਰਵੀਕਰਿਸ਼ਨਾ ਆਦਿ ਸ਼ੁਮਾਰ ਹਨ।
- ਅੱਜ ਰਿਲੀਜ਼ ਹੋਵੇਗਾ ਰਾਣਾ ਰਣਬੀਰ ਨਿਰਦੇਸ਼ਿਤ ਪੰਜਾਬੀ ਫਿਲਮ 'ਮਨਸੂਬਾ' ਦਾ ਟ੍ਰੇਲਰ, ਕੈਨੇਡਾ ਵਿਖੇ ਗਈ ਹੈ ਫਿਲਮਾਈ
- ਅੱਜ ਆਨ-ਏਅਰ ਹੋਵੇਗਾ ਨਵਾਂ ਸ਼ੋਅ 'ਇੱਕ ਕੁੜੀ ਪੰਜਾਬ ਦੀ', ਮੁੱਖ ਭੂਮਿਕਾ 'ਚ ਨਜ਼ਰ ਆਵੇਗੀ ਤਨੀਸ਼ਾ ਮਹਿਤਾ
- ਮਨਸੂਰ ਅਲੀ ਖਾਨ ਨੇ ਸਾਊਥ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ 'ਤੇ ਕੀਤੀ ਸੀ ਅਸ਼ਲੀਲ ਟਿੱਪਣੀ, ਮੈਗਾਸਟਾਰ ਚਿਰੰਜੀਵੀ ਨੂੰ ਆਇਆ ਗੁੱਸਾ, ਜਾਣੋ ਕੀ ਬੋਲੇ ਅਦਾਕਾਰ
ਵਰਲਡ ਵਾਈਡ 1 ਮਾਰਚ 2024 ਨੂੰ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾ ਰਹੀ ਉਕਤ ਫਿਲਮ ਦੇ ਸੰਗੀਤਕਾਰ ਰਾਮਸੰਪਤ, ਸਿਨੇਮਾਟੋਗ੍ਰਾਫ਼ਰ ਵਿਕਾਸ ਨੌਲਖਾ, ਸੰਪਾਦਕ ਜਬੀਨ ਮਰਚੈਂਟ, ਪ੍ਰੋਡੋਕਸ਼ਨ ਡਿਜ਼ਾਈਨਰ ਵਿਕਰਮ ਸਿੰਘ, ਕਾਸਟਿਊਮ ਡਿਜ਼ਾਈਨਰ ਦਰਸ਼ਨ ਜਲਾਨ, ਕਾਸਟਿੰਗ ਨਿਰਦੇਸ਼ਕ ਰੋਮਿਲ ਮੋਦੀ, ਸਾਊਂਡ ਡਿਜ਼ਾਈਨਰ ਆਯੂਸ਼ ਆਹੂਜਾ, ਪ੍ਰੋਡੋਕਸ਼ਨ ਸਾਊਂਡ ਮਿਕਸਰ ਰਵੀਦੇਵ ਸਿੰਘ, ਮੇਕਅੱਪ ਡਿਜ਼ਾਈਨਰ ਕਮਲੇਸ਼ ਸ਼ਿੰਦੇ, ਕਾਰਜਕਾਰੀ ਨਿਰਮਾਤਾ ਅੰਤਰਾ ਬੈਨਰਜੀ-ਨਵੇਦ-ਫਾਰੂਕੀ, ਸਹਿ-ਨਿਰਮਾਤਾ ਬੀ ਸ੍ਰੀਨਿਵਾਸ ਰਾਓ, ਤਾਨਾਜੀ ਦੇਸ਼ ਗੁਪਤਾ ਅਤੇ ਸੰਗੀਤਕ ਪਾਰਟਨਰ ਟੀ ਸੀਰੀਜ਼ ਹਨ।
ਸਾਲ 2010 ਵਿੱਚ ਆਈ ਆਪਣੀ ਪਹਿਲੀ ਡਾਇਰੈਕਟੋਰੀਅਲ ਫਿਲਮ 'ਧੋਬੀਘਾਟ' ਨਾਲ ਸਿਨੇਮਾ ਖੇਤਰ ਵਿੱਚ ਬਤੌਰ ਨਿਰਦੇਸ਼ਕ ਨਵੇਂ ਸਫ਼ਰ ਵੱਲ ਵਧੀ ਕਿਰਨ ਰਾਓ ਲਗਭਗ 13 ਸਾਲਾਂ ਬਾਅਦ ਆਪਣੀ ਇਹ ਇਸ ਫਿਲਮ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੀ ਹੈ, ਜਿਸ ਨੂੰ ਰਿਲੀਜ਼ ਤੋਂ ਪਹਿਲਾਂ ਹੀ ਚਾਰੇ-ਪਾਸੇ ਮਿਲ ਰਹੇ ਹੁੰਗਾਰੇ ਤੋਂ ਉਹ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਉਨ੍ਹਾਂ ਇਸ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਹਨਾਂ ਲਈ ਬਹੁਤ ਹੀ ਖੁਸ਼ਕਿਸਮਤੀ ਅਤੇ ਫਖਰ ਦੀ ਗੱਲ ਰਹੀ ਹੈ ਕਿ ਨਿੱਜੀ ਜ਼ਿੰਦਗੀ ਦੇ ਵਿਚ ਪੈਦਾ ਹੋਏ ਵਖਰੇਵਿਆਂ ਅਤੇ ਹੋਏ ਤੋੜ ਵਿਛੋੜੇ ਦੇ ਬਾਵਜੂਦ ਆਮਿਰ ਨੇ ਇਸ ਫਿਲਮ ਦੇ ਨਿਰਮਾਣ ਕਾਰਜਾਂ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ। ਉਹਨਾਂ ਦੱਸਿਆ ਕਿ ਆਮਿਰ ਦੀ ਹੌਸਲਾ ਅਫ਼ਜਾਈ ਸਦਕਾ ਹੀ ਉਹ ਇਸ ਫਿਲਮ ਨੂੰ ਇਸ ਬੇਹਤਰੀਨ ਰੂਪ ਵਿੱਚ ਸਾਹਮਣੇ ਲਿਆ ਸਕੀ ਹੈ।