ETV Bharat / entertainment

Film On Murder Of Sidhu Moosewala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ 'ਤੇ ਬਣੇਗੀ ਫਿਲਮ, ਜੁਪਿੰਦਰਜੀਤ ਸਿੰਘ ਦੀ ਕਿਤਾਬ 'ਤੇ ਹੋਵੇਗੀ ਆਧਾਰਿਤ

author img

By ETV Bharat Punjabi Team

Published : Nov 2, 2023, 11:32 AM IST

Sidhu Moosewala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਅਤੇ ਕਤਲ ਨੂੰ ਵੱਡੇ ਪਰਦੇ 'ਤੇ ਲਿਆਉਣ ਲਈ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਮਰਹੂਮ ਗਾਇਕ 'ਤੇ ਲਿਖੀ ਕਿਤਾਬ 'ਹੂ ਕਿਲਡ ਮੂਸੇਵਾਲਾ' ਦੀ ਕਹਾਣੀ ਹੁਣ ਲੋਕ ਸਿਨੇਮਾਘਰਾਂ 'ਚ ਵੱਡੇ ਪਰਦੇ 'ਤੇ ਦੇਖ ਸਕਣਗੇ।

Film On Murder Of Sidhu Moosewala
Film On Murder Of Sidhu Moosewala

ਚੰਡੀਗੜ੍ਹ: ਸਿੱਧੂ ਮੂਸੇਵਾਲਾ ਦਾ ਕਤਲ ਕਿਸਨੇ, ਕਿਉਂ ਅਤੇ ਕਿਵੇਂ ਕੀਤਾ? ਇਹ ਸਾਰੇ ਸਵਾਲ ਮਸ਼ਹੂਰ ਪੰਜਾਬੀ ਗਾਇਕ ਦੇ ਕਤਲ ਤੋਂ ਬਾਅਦ ਲੋਕਾਂ ਦੇ ਮਨਾਂ 'ਚ ਲਗਾਤਾਰ ਘੁੰਮ ਰਹੇ ਹਨ, ਭਾਵੇਂ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਪਹਿਲਾਂ ਹੀ ਲੋਕਾਂ ਦੇ ਸਾਹਮਣੇ ਆ ਕੇ ਇਸ ਕਤਲ ਦੀ ਜ਼ਿੰਮੇਵਾਰੀ (Film On Murder Of Sidhu Moosewala) ਲੈ ਚੁੱਕੇ ਹਨ ਪਰ ਫਿਰ ਵੀ ਹਰ ਕਿਸੇ ਦੇ ਦਿਲ-ਦਿਮਾਗ ਵਿੱਚ ਕਈ ਸਵਾਲ ਹਨ। ਗਾਇਕ ਦੀ ਫੈਨ ਫਾਲੋਇੰਗ ਇੰਨੀ ਜ਼ਿਆਦਾ ਹੈ ਕਿ ਕਤਲ ਦੇ ਡੇਢ ਸਾਲ ਬਾਅਦ ਵੀ ਉਸ ਦਾ ਨਾਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ। ਅਜਿਹੇ 'ਚ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਕਹਾਣੀ ਨੂੰ ਵਿਸਥਾਰ ਨਾਲ ਦਿਖਾਉਣ ਦੀ ਤਿਆਰੀ ਕਰ ਲਈ ਹੈ।

ਜੀ ਹਾਂ, ਤੁਸੀ ਸਹੀਂ ਪੜ੍ਹਿਆ ਹੈ...'ਅੰਧਾਧੁਨ', 'ਮੋਨਿਕਾ ਓ ਮਾਈ ਡਾਰਲਿੰਗ' ਵਰਗੀਆਂ ਫਿਲਮਾਂ ਲਈ ਮਸ਼ਹੂਰ ਪ੍ਰੋਡਕਸ਼ਨ ਹਾਊਸ ਮੈਚਬਾਕਸ ਸ਼ਾਟਸ ਨੇ ਗਾਇਕ ਉਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ। ਪੱਤਰਕਾਰ ਜੁਪਿੰਦਰਜੀਤ ਸਿੰਘ ਦੁਆਰਾ ਲਿਖੀ ਕਿਤਾਬ 'Who Killed Moosewala' ਪੰਜਾਬੀ ਸੰਗੀਤ ਉਦਯੋਗ (Film On Murder Of Sidhu Moosewala) ਦੀਆਂ ਕਈ ਪਰਤਾਂ ਨੂੰ ਉਜਾਗਰ ਕਰਦੀ ਹੈ। ਪੁਸਤਕ ਮੁੱਖ ਤੌਰ 'ਤੇ ਸਿੱਧੂ ਮੂਸੇਵਾਲਾ ਵਜੋਂ ਜਾਣੇ ਜਾਂਦੇ ਸ਼ੁੱਭਦੀਪ ਸਿੰਘ ਸਿੱਧੂ ਦੇ ਜੀਵਨ ਵਿੱਚ ਅਪਰਾਧ, ਪ੍ਰਸਿੱਧੀ ਅਤੇ ਦੁਖ ਨੂੰ ਬਿਆਨ ਕਰਦੀ ਹੈ।

ਫਿਲਮ ਦਾ ਐਲਾਨ (Film On Murder Of Sidhu Moosewala) ਕਰਦੇ ਹੋਏ ਪ੍ਰੋਡਕਸ਼ਨ ਹਾਊਸ ਮੈਚਬਾਕਸ ਸ਼ਾਟਸ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ, 'ਦਿਲਚਸਪ ਖਬਰ!...ਅਸੀਂ ਇਹ ਸਾਂਝਾ ਕਰਦੇ ਹੋਏ ਬਹੁਤ ਖੁਸ਼ ਹਾਂ ਕਿ @matchboxshots, 'ਅੰਧਾਧੁਨ' ਤੋਂ ਬਾਅਦ ਹੁਸ਼ਿਆਰ ਦਿਮਾਗਾਂ ਨੇ ਸਿੱਧੂ ਮੂਸੇ ਵਾਲਾ ਦੀ ਦਿਲਚਸਪ ਕਹਾਣੀ ਨੂੰ ਵੱਡੇ ਪਰਦੇ 'ਤੇ ਲਿਆਉਣ ਦੇ ਅਧਿਕਾਰ ਹਾਸਲ ਕਰ ਲਏ ਹਨ, ਜੁਪਿੰਦਰਜੀਤ ਸਿੰਘ ਦੀ 2023 ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ 'ਹੂ ਕਿਲਡ ਮੂਸੇਵਾਲਾ' 'ਤੇ ਆਧਾਰਿਤ? ਪੰਜਾਬ 'ਚ ਹਿੰਸਾ ਦੀ ਸਪਿਰਲਿੰਗ ਸਟੋਰੀ', ਇਹ ਇੱਕ ਅਜਿਹੀ ਕਹਾਣੀ ਹੈ, ਜਿਸ ਨੂੰ ਦੱਸਣ ਦੀ ਲੋੜ ਹੈ। ਜੁੜੇ ਰਹੋ ਜਦੋਂ ਅਸੀਂ ਪੰਜਾਬ ਦੇ ਦਿਲ ਵਿੱਚ ਡੁਬਕੀ ਮਾਰਦੇ ਹਾਂ ਅਤੇ ਇੱਕ ਮਨਮੋਹਕ ਬਿਰਤਾਂਤ ਨੂੰ ਖੋਲ੍ਹਦੇ ਹਾਂ ਜੋ ਤੁਹਾਨੂੰ ਤੁਹਾਡੀ ਸੀਟ ਦੇ ਕਿਨਾਰੇ 'ਤੇ ਜੰਮੇ ਰਹਿਣ ਵਾਅਦਾ ਕਰਦੀ ਹੈ।'

ਉਲੇਖਯੋਗ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Film On Murder Of Sidhu Moosewala) ਦਾ ਪਿਛਲੇ ਸਾਲ ਮਈ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਇਸ ਘਟਨਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਹੀ ਨਹੀਂ ਬਾਲੀਵੁੱਡ ਨੂੰ ਵੀ ਹਿਲਾ ਕੇ ਰੱਖ ਦਿੱਤਾ ਸੀ। 28 ਸਾਲ ਦੀ ਉਮਰ 'ਚ ਸਿੱਧੂ ਮੂਸੇ ਵਾਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਾਫੀ ਨਾਂ ਕਮਾਇਆ ਸੀ। ਉਸ ਦੇ ਕਤਲ ਸੰਬੰਧੀ ਹੁਣ ਤੱਕ ਕਈ ਖੁਲਾਸੇ ਹੋ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.