ਜਲੰਧਰ: ਡਾ. ਭੀਮ ਰਾਓ ਅੰਬੇਦਕਰ ਦੀ ਜਯੰਤੀ ਮੌਕੇ ਜਲੰਧਰ ਵਿਖੇ ਅਕਾਲੀ-ਬੀਜੇਪੀ ਵੱਲੋਂ ਸਾਂਝਾ ਰੈਲੀ ਕੀਤੀ ਗਈ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲੀ ਦਲ, ਮਹਿਲਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਹਿੱਸਾ ਲਿਆ।
ਰੈਲੀ ਵਿੱਚ ਇਨ੍ਹਾਂ ਤੋਂ ਇਲਾਵਾ ਕਈ ਹੋਰ ਨੇਤਾਵਾਂ ਨੇ ਵੀ ਹਿੱਸਾ ਲਿਆ, ਜਿਨ੍ਹਾਂ ਨੇ ਨਾ ਸਿਰਫ਼ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੂੰ ਘੇਰਿਆ ਬਲਕਿ ਕਾਂਗਰਸ ਨੂੰ ਵੀ ਦਲਿਤਾਂ ਦਾ ਦੁਸ਼ਮਣ ਦੱਸਿਆ।
ਸੁਖਪਾਲ ਖਹਿਰਾ ਦਾ ਚੋਣਾਂ ਵਿੱਚ ਕੋਈ ਵਜੂਦ ਨਹੀਂ ਹੈ: ਸੁਖਬੀਰ ਬਾਦਲ - ਪੰਜਾਬ
ਜਲੰਧਰ ਵਿੱਚ ਅਕਾਲੀ ਦਲ ਅਤੇ ਭਾਜਪਾ ਨੇ ਭੀਮ ਰਾਓ ਅੰਬੇਦਕਰ ਜਯੰਤੀ ਦੇ ਮੌਕੇ 'ਤੇ ਸਾਂਝਾ ਕੀਤੀ ਰੈਲੀ। ਹਿੱਸਾ ਲੈਣ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮਹਿਲਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ। ਸੁਖਪਾਲ ਖਹਿਰਾ 'ਤੇ ਵਿਨ੍ਹਿਆਂ ਨਿਸ਼ਾਨਾ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ
ਜਲੰਧਰ: ਡਾ. ਭੀਮ ਰਾਓ ਅੰਬੇਦਕਰ ਦੀ ਜਯੰਤੀ ਮੌਕੇ ਜਲੰਧਰ ਵਿਖੇ ਅਕਾਲੀ-ਬੀਜੇਪੀ ਵੱਲੋਂ ਸਾਂਝਾ ਰੈਲੀ ਕੀਤੀ ਗਈ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲੀ ਦਲ, ਮਹਿਲਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਹਿੱਸਾ ਲਿਆ।
ਰੈਲੀ ਵਿੱਚ ਇਨ੍ਹਾਂ ਤੋਂ ਇਲਾਵਾ ਕਈ ਹੋਰ ਨੇਤਾਵਾਂ ਨੇ ਵੀ ਹਿੱਸਾ ਲਿਆ, ਜਿਨ੍ਹਾਂ ਨੇ ਨਾ ਸਿਰਫ਼ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੂੰ ਘੇਰਿਆ ਬਲਕਿ ਕਾਂਗਰਸ ਨੂੰ ਵੀ ਦਲਿਤਾਂ ਦਾ ਦੁਸ਼ਮਣ ਦੱਸਿਆ।
ਕਾਂਗਰਸ 'ਚ ਚੱਲ ਰਹੀ ਗੁੱਟਬਾਜ਼ੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਚੱਲ ਰਹੇ ਸੀਟਾਂ ਨੂੰ ਲੈ ਕੇ ਲੜਾਈ ਉਦੋਂ ਖਤਮ ਹੋ ਸਕਦੀ ਹੈ ਜਦੋਂ ਬਾਗੀ ਕਾਂਗਰਸੀ ਨੇਤਾ ਅਤੇ ਟਕਸਾਲੀ ਅਕਾਲੀ ਦਲ ਰਲ ਜਾਣਗੇ ਅਤੇ ਹੋਰ ਪਾਰਟੀ ਬਣਾ ਲੈਣਗੇ।
ਕਾਂਗਰਸ 'ਚ ਚੱਲ ਰਹੀ ਗੁੱਟਬਾਜ਼ੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਚੱਲ ਰਹੇ ਸੀਟਾਂ ਨੂੰ ਲੈ ਕੇ ਲੜਾਈ ਉਦੋਂ ਖਤਮ ਹੋ ਸਕਦੀ ਹੈ ਜਦੋਂ ਬਾਗੀ ਕਾਂਗਰਸੀ ਨੇਤਾ ਅਤੇ ਟਕਸਾਲੀ ਅਕਾਲੀ ਦਲ ਰਲ ਜਾਣਗੇ ਅਤੇ ਹੋਰ ਪਾਰਟੀ ਬਣਾ ਲੈਣਗੇ।
Story....PB_JLD_Devender_sukhbir nasal in jalandhar city
No of files....01
Feed thru.....ftp
ਐਂਕਰ : ਕਿਸੇ ਵੀ ਚੋਣਾਂ ਵਿੱਚ ਦਲਿਤ ਵੋਟਾਂ ਦਾ ਇੱਕ ਖ਼ਾਸ ਮਹੱਤਵ ਰਹਿੰਦਾ ਹੈ । ਖਾਸ ਤੌਰ ਤੇ ਜੇ ਗੱਲ ਕਰੀਏ ਪੰਜਾਬ ਦੇ ਦੋਆਬਾ ਖੇਤਰ ਦੀ । ਇਸ ਖੇਤਰ ਵਿੱਚ ਸਭ ਤੋਂ ਜ਼ਿਆਦਾ ਦਲਿਤ ਵੋਟਾਂ ਹਨ ਇਨ੍ਹਾਂ ਵੋਟਾਂ ਨੂੰ ਆਪਣਾ ਨਿਸ਼ਾਨਾ ਬਣਾਨ ਲਈ ਅੱਜ ਜਲੰਧਰ ਵਿਖੇ ਅਕਾਲੀ ਦਲ ਅਤੇ ਭਾਜਪਾ ਨੇ ਅੰਬੇਦਕਰ ਜੈਅੰਤੀ ਦੇ ਮੌਕੇ ਤੇ ਇੱਕ ਸਾਂਝਾ ਰੈਲੀ ਦਾ ਆਯੋਜਨ ਕੀਤਾ । ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲੀ ਦਲ ,ਮਹਿਲਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਹਿੱਸਾ ਲਿਆ । ਰੈਲੀ ਵਿੱਚ ਇਨ੍ਹਾਂ ਤੋਂ ਇਲਾਵਾ ਕਈ ਹੋਰ ਨੇਤਾਵਾਂ ਨੇ ਵੀ ਹਿੱਸਾ ਲਿਆ ਜਿਨ੍ਹਾਂ ਨੇ ਨਾ ਸਿਰਫ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੂੰ ਘੇਰਿਆ ਬਲਕਿ ਕਾਂਗਰਸ ਨੂੰ ਵੀ ਦਲਿਤਾਂ ਦਾ ਦੁਸ਼ਮਣ ਦੱਸਿਆ ।
ਕਾਰਯਕ੍ਰਮ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਜਨਰਲ ਜੇ ਜੇ ਸਿੰਘ ਜੋ ਕਿ ਟਕਸਾਲੀ ਅਕਾਲੀ ਦਲ ਦੇ ਉਮੀਦਵਾਰ ਸਨ ਨੇ ਆਪਣਾ ਨਾਮ ਪਿੱਛੇ ਲੈਣਾ ਇਸ ਲਈ ਜ਼ਰੂਰੀ ਸਮਝਿਆ ਕਿਉਂਕਿ ਉਹ ਉਸ ਇਲਾਕੇ ਵਿੱਚ ਜਾ ਕੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਸਨ ਅਤੇ ਜਿੱਥੇ ਵੀ ਹੋ ਜਾਂਦੇ ਸਨ ਕੋਈ ਉਨ੍ਹਾਂ ਨੂੰ ਪਛਾਣਦੇ ਤੱਕ ਨਹੀਂ ਸੀ । ਉਨ੍ਹਾਂ ਕਿਹਾ ਕਿ ਜਨਰਲ ਜੇ ਜੇ ਸਿੰਘ ਟਕਸਾਲੀ ਅਕਾਲੀ ਦਲ ਉਮੀਦਵਾਰ ਵਜੋਂ ਇਲਾਕੇ ਵਿੱਚ ਵਿਚਰ ਰਹੇ ਸਨ ਲੇਕਿਨ ਉਨ੍ਹਾਂ ਨੂੰ ਉਸੇ ਹੀ ਇਲਾਕੇ ਦੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਬਿਲਕੁਲ ਵੀ ਸਾਥ ਨਹੀਂ ਮਿਲਿਆ ।
ਬਾਈਟ : ਸੁਖਬੀਰ ਸਿੰਘ ਬਾਦਲ ( ਪ੍ਰਧਾਨ ਅਕਾਲੀ ਦਲ )
ਪੰਜਾਬੀ ਏਕਤਾ ਪਾਰਟੀ ਦੇ ਸੰਸਥਾਪਕ ਸੁਖਪਾਲ ਖੈਰਾ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਦਾ ਚੋਣਾਂ ਵਿੱਚ ਕੋਈ ਵਜੂਦ ਨਹੀਂ ਹੈ ਅਤੇ ਉਹ ਦਾ ਸਿਰਫ ਚੋਣਾਂ ਦੇ ਸੀਜ਼ਨ ਵਿੱਚ ਕਰੋੜਾਂ ਰੁਪਈਆ ਇਕੱਠਾ ਕਰਨ ਵਾਸਤੇ ਆਏ ਨੇ ਅਤੇ ਚੋਣਾਂ ਤੋਂ ਬਾਅਦ ਇਹ ਪੈਸਾ ਕੱਠਾ ਕਰਕੇ ਆਰਾਮ ਨਾਲ ਬੈਠ ਜਾਣਗੇ ।
ਬਾਈਟ : ਸੁਖਬੀਰ ਸਿੰਘ ਬਾਦਲ ( ਪ੍ਰਧਾਨ ਅਕਾਲੀ ਦਲ )
ਉਧਰ ਇਕ ਪਾਸੇ ਅਕਾਲੀ ਦਲ ਵੱਲੋਂ ਜਲਦ ਹੀ ਬਾਕੀ ਸੀਟਾਂ ਦਾ ਐਲਾਨ ਕਰਨ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਚੱਲ ਰਹੇ ਸੀਟਾਂ ਨੂੰ ਲੈ ਕੇ ਲੜਾਈ ਉਦੋਂ ਖਤਮ ਹੋ ਸਕਦੀ ਹੈ ਜਦੋਂ ਬਾਗੀ ਕਾਂਗਰਸੀ ਨੇਤਾ ਅਤੇ ਟਕਸਾਲੀ ਅਕਾਲੀ ਦਲ ਰਲ ਜਾਣਗੇ ਅਤੇ ਹੋਰ ਪਾਰਟੀ ਬਣਾ ਲੈਣਗੇ ।
ਬਾਈਟ : ਸੁਖਬੀਰ ਸਿੰਘ ਬਾਦਲ (ਪ੍ਰਧਾਨ ਅਕਾਲੀ ਦਲ)
ਜਲੰਧਰ