ਫ਼ਰੀਦਕੋਟ: ਲੋਕ ਸਭਾ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ ਵਿੱਚ ਮੁੱਖ ਮੰਤਰੀ ਪੰਜਾਬ ਦੇ ਸਾਬਕਾ OSD ਸੰਦੀਪ ਸਿੰਘ ਸਨੀ ਬਰਾੜ ਦੇ ਘਰ ਹਲਕੇ ਦੇ ਕਾਂਗਰਸੀ ਆਗੂਆਂ ਦਾ ਇਕੱਠ ਕੀਤਾ ਗਿਆ।
ਇਸ ਮੌਕੇ ਇਕੱਠ ਵਿੱਚ ਲੋਕ ਤਾਂ ਪਹੁੰਚੇ, ਪਰ ਹਲਕੇ ਦੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਨਹੀਂ ਪਹੁੰਚੇ ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਹਲਕਾ ਵਿਧਾਇਕ ਸੰਦੀਪ ਸਿੰਘ ਸਨੀ ਬਰਾੜ ਨੂੰ ਆਪਣਾ ਰਾਜਨੀਤਕ ਵਿਰੋਧ ਸਮਝਦਾ ਹੈ ਅਤੇ ਧੜੇ ਬੰਦੀ ਦੇ ਚਲਦੇ ਹੀ ਹੋ ਸਕਦਾ। ਉਹ ਕਾਂਗਰਸ ਪਾਰਟੀ ਦੇ ਇਸ ਇਕੱਠ ਵਿਚ ਸ਼ਾਮਲ ਨਾ ਹੋਏ ਹੋਣ ਜਦਕਿ ਹਲਕਾ ਕੋਟਕਪੂਰਾ ਤੋਂ ਭਾਈ ਰਾਹੁਲ ਸਿੱਧੂ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ OSD ਸੰਦੀਪ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਵਲੋਂ ਹਲਕਾ ਫ਼ਰੀਦਕੋਟ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਇਕੱਠ ਆਪਣੇ ਘਰ ਰੱਖਿਆ ਸੀ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ MLA ਸਾਹਿਬ ਮਸ਼ਰੂਫ ਹੋ ਸਕਦੇ ਹਨ ਹੋ ਸਕਦਾ ਤਾਂ ਹੀ ਨਹੀਂ ਆਏ। ਉਨ੍ਹਾਂ ਕਿਹਾ ਕਿ ਮਾੜਾ ਮੋਟਾ ਮਨ ਮੁਟਾਵ ਚਲਦਾ ਰਹਿੰਦਾ।ਇਸ ਮੌਕੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਮੁਹੰਮਦ ਸਦੀਕ ਦੀ ਬੇਟੀ ਜਾਵੇਦ ਅਖਤਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਅਕਾਲੀਆਂ ਵਲੋਂ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਮੁਹੰਮਦ ਸਦੀਕ ਨਹੀਂ ਵਿਖੇ। ਇਸ ਦੇ ਨਾਲ ਹੀ ਉਹਨਾਂ ਆਪਣੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਦਾਮ ਹੁਸੈਨ ਦਾ ਨਾਮ ਦਿੰਦਿਆਂ ਕਿਹਾ ਕਿ ਜਿਸ ਤਰਾਂ ਸਦਾਮ ਹੁਸੈਨ ਦੀ ਤਾਨਾਸ਼ਾਹੀ ਚਲਦੀ ਸੀ ਉਸੇ ਤਰਾਂ ਹੀ RBI, CBI, ਸੁਪਰੀਮ ਕੋਰਟ ਅਤੇ ਮੀਡੀਆ 'ਤੇ ਮੋਦੀ ਦਾ ਦਬਦਬਾ ਹੈ ਅਤੇ ਸਭ ਉਸੇ ਦੀ ਜੁਬਾਨ ਬੋਲਦੇ ਹਨ।