ਨਵੀਂ ਦਿੱਲੀ: ਲੋਕਸਭਾ ਚੋਣਾਂ ਲਈ ਚੱਲ ਰਹੀ ਵੋਟਿੰਗ ਦੀ ਪ੍ਰਕਿਰਿਆ ਵਿਚਾਲੇ ਪੰਜਾਬ ਦੇ ਮਸ਼ਹੂਰ ਸਿੰਗਰ ਦਲੇਰ ਮਹਿੰਦੀ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਇਸ ਤੋਂ ਪਹਿਲਾਂ ਸੂਫੀ ਗਾਇਕ ਹੰਸ ਰਾਜ ਹੰਸ ਨੇ ਭਾਜਪਾ ਦਾ ਪੱਲਾ ਫੜ੍ਹਿਆ ਸੀ। ਉੱਥੇ ਹੀ ਦਲੇਰ ਮਹਿੰਦੀ ਨੇ ਉੱਤਰ ਪੱਛਮੀ ਦਿੱਲੀ ਦੇ ਉਮੀਦਵਾਰ ਹੰਸ ਰਾਜ ਹੰਸ ਤੇ ਕੇਂਦਰੀ ਮੰਤਰੀ ਵਿਜੇ ਗੋਇਲ ਦੀ ਮੌਜੂਦਗੀ 'ਚ ਭਾਜਪਾ ਦੀ ਮੈਂਬਰਸ਼ਿਪ ਲਈ। ਇਸ ਤੋਂ ਬਾਅਦ ਭਾਜਪਾ ਆਗੂ ਮਨੋਜ ਤਿਵਾਰੀ ਨੇ ਦਲੇਰ ਮਹਿੰਦੀ ਦਾ ਪਾਰਟੀ 'ਚ ਸਵਾਗਤ ਕੀਤਾ।
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਦਲੇਰ ਮਹਿੰਦੀ ਪੰਜਾਬ ਦੀ ਹੀ ਕਿਸੇ ਸੀਟ ਤੋਂ ਚੋਣ ਲੜ ਸਕਦੇ ਹਨ। ਦੱਸ ਦਈਏ ਕਿ ਮਸ਼ਹੂਰ ਪੰਜਾਬੀ ਸਿੰਗਰ ਦਲੇਰ ਮਹਿੰਦੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੇ ਅਨੋਖੇ ਅੰਦਾਜ਼ ਲਈ ਜਾਣ ਜਾਂਦੇ ਹਨ ਤੇ ਦਲੇਰ ਮਹਿੰਦੀ ਤੇ ਹੰਸ ਰਾਜ ਹੰਸ ਦਾ ਆਪਸ 'ਚ ਕੁੜਮਾਈ ਦਾ ਰਿਸ਼ਤਾ ਹੈ।