ਚੰਡੀਗੜ੍ਹ:ਟਿਕ-ਟੌਕ ਸਟਾਰ ਸੋਨਾਲੀ ਫੋਗਾਟ ਨੂੰ ਭਾਜਪਾ ਨੇ ਟਿੱਕਟ ਦੇ ਕੇ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਨੇ ਸੋਨਾਲੀ ਫੋਗਾਟ ਨੂੰ ਕੁਲਦੀਪ ਭਿਸ਼ਨੋਈ ਦੇ ਸਾਹਮਣੇ ਟਿੱਕਟ ਦੇ ਦਿੱਤੀ ਹੈ।
ਕੌਣ ਹੈ ਸੋਨਾਲੀ ਫੋਗਾਟ?
ਫ਼ਤਿਹਾਬਾਦ ਦੇ ਪਿੰਡ ਭੂਥਨ ਦੀ ਰਹਿਣ ਵਾਲੀ ਸੋਨਾਲੀ ਫੋਗਾਟ ਨੇ ਕਈ ਨਾਟਕਾਂ 'ਚ ਕੰਮ ਕੀਤਾ ਹੋਇਆ ਹੈ। ਉਨ੍ਹਾਂ ਨੂੰ ਟਿਕ-ਟੌਕ ਬਣਾਉਣ ਦਾ ਸ਼ੌਕ ਹੈ ਅਤੇ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਹੈ। ਸੋਨਾਲੀ ਫ਼ੋਗਾਟ ਭਾਜਪਾ ਮਹਿਲਾ ਦੀ ਉਪ ਪ੍ਰਧਾਨ ਹੈ ਅਤੇ ਹਿਸਾਰ ਕਲਾ ਪ੍ਰੀਸ਼ਦ ਦੀ ਨਿਰਦੇਸ਼ਕ ਵੀ ਹੈ। ਸੋਨਾਲੀ ਫੋਗਾਟ ਦੀ ਇੱਕ ਬੇਟੀ ਹੈ। ਭਾਰਤੀ ਜਨਤਾ ਪਾਰਟੀ 'ਚ ਉਹ ਕਈ ਸਾਲ ਸਰਗਰਮ ਰਹੀ ਹੈ। ਹੁਣ ਉਨ੍ਹਾਂ ਨੂੰ ਆਦਮਪੁਰ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਕੁਲਦੀਪ ਬਿਸ਼ਨੋਈ ਦੇ ਨਾਲ ਹੋਵੇਗਾ।
ਹੋਰ ਪੜ੍ਹੋ: ਸਾਬਕਾ MP ਨੇ ਕਰਤਾਰਪੁਰ ਲਾਂਘੇ 'ਤੇ ਫ਼ੀਸ ਨੂੰ ਦੱਸਿਆ ਜਾਇਜ਼
ਭਜਨਲਾਲ ਪਰਿਵਾਰ ਦਾ ਗੜ੍ਹ ਮਨੀ ਜਾਂਦੀ ਹੈ ਆਦਮਪੁਰ ਵਿਧਾਨ ਸਭਾ
ਹਿਸਾਰੀ ਜ਼ਿਲ੍ਹੇ ਦੀ ਵਿਧਾਨ ਸਭਾ ਆਦਮਪੁਰ ਭਜਨਲਾਲ ਪਰਿਵਾਰ ਦਾ ਗੜ੍ਹ ਮਨੀ ਜਾਂਦੀ ਹੈ ਅਤੇ ਇੱਥੇ ਭਜਨਲਾਲ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਹਾਰ ਦਾ ਸਾਹਮਣਾ ਨਹੀਂ ਕੀਤਾ ਹੈ। ਕੁਲਦੀਪ ਬਿਸ਼ਨੋਈ ਨੇ ਸੋਨਾਲੀ ਫੋਗਾਟ ਦਾ ਮੁਕਾਬਲਾ ਹੈ ਉਹ ਖ਼ੁਦ ਲਗਾਤਾਰ ਦੋ ਵਾਰ ਇਸ ਸੀਟ 'ਤੇ ਜਿੱਤਦੇ ਆ ਰਹੇ ਹਨ। 2014 ਦੀ ਮੋਦੀ ਲਹਿਰ 'ਚ ਵੀ ਕੁਲਦੀਪ ਬਿਸ਼ਨੋਈ ਨੇ ਇਹ ਸੀਟ ਜਿੱਤੀ ਸੀ। 1967 'ਚ ਇਸ ਸੀਟ 'ਤੇ ਪਹਿਲੀ ਵਾਰ ਭਜਨਲਾਲ ਨੇ ਚੋਣਾਂ ਨੇ ਚੋਣ ਲੱੜਿਆ ਅਤੇ ਜਿੱਤਿਆ ਸੀ।
ਹੋਰ ਪੜ੍ਹੋ:ਅਮਿਤ ਸ਼ਾਹ ਨੇ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
2016 'ਚ ਹੋਈ ਸੀ ਸੋਨਾਲੀ ਫ਼ੋਗਾਟ ਦੇ ਪਤੀ ਦੀ ਮੌਤ
ਸੋਨਾਲੀ ਫੋਗਾਟ ਦੇ ਪਤੀ ਸੰਜੇ ਫ਼ੋਗਾਟ ਦੀ 2016 'ਚ ਮੌਤ ਹੋ ਗਈ ਸੀ। ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਫ਼ਾਰਮ ਹਾਊਸ 'ਚ ਮਿਲੀ ਸੀ। ਇਸ ਫ਼ਾਰਮ ਹਾਊਸ ਦਾ ਸੋਨਾਲੀ ਫੋਗਾਟ ਨੇ ਉਦਘਾਟਨ ਕੀਤਾ ਸੀ।