ਗੁਰਦਾਸਪੁਰ: ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਪੈਂਦੇ ਪਿੰਡ ਫੁੱਲੜਾ ਵਿੱਚ ਜ਼ਮੀਨੀ ਵਿਵਾਦ (land dispute in Gurdaspur) ਨੂੰ ਲੈਕੇ 2 ਧੜਿਆਂ 'ਚ ਫਾਇਰਿੰਗ ਹੋ ਗਈ ਜਿਸ ਵਿੱਚ ਪਿੰਡ ਦੀ ਮਹਿਲਾ ਸਰਪੰਚ ਲਵਲੀ ਦੇਵੀ ਦੇ ਪਤੀ ਸਮੇਤ 4 ਵਿਅਕਤੀ ਮਾਰੇ ਗਏ ਹਨ। ਇਨ੍ਹਾਂ ਮਾਰੇ ਗਏ 4 ਵਿਅਕਤੀਆਂ ਦੀ ਮੌਤ ਆਪਸੀ ਗੋਲੀਬਾਰੀ ਕਰਕੇ ਹੋਈ ਸੀ, ਜਿਸ ਦਾ ਵੀਡੀਓ ਅਚਾਨਕ ਵਾਇਰਲ ਹੋ ਚੁੱਕਿਆ ਹੈ।
ਗ਼ੌਰਤਲਬ ਹੈ ਕਿ ਚਸ਼ਮਦੀਦ ਗਵਾਹਾਂ ਨੇ ਇਨ੍ਹਾਂ ਹਮਲਾਵਰਾਂ ਨਾਲ ਪੁਲਿਸ ਦੀ ਵੱਡੀ ਗਾਰਦ ਆਉਣ ਦਾ ਖੁਲਾਸਾ ਕੀਤਾ ਸੀ। ਇਸ ਤੋਂ ਇਲਾਵਾ ਉਹ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੇ ਵੀ ਪਿੰਡ ਫੁਲੜਾ ਵਿੱਚ ਹਮਲਾਵਰ ਧਿਰਾਂ ਨਾਲ ਪੁਲਿਸ ਦੀ ਮੌਜੂਦਗੀ ਦਾ ਖੁਲਾਸਾ ਕੀਤਾ ਸੀ।
ਵੀਡੀਓ ਵਾਇਰਲ: ਇਸ ਵੀਡੀਓ ਵਿੱਚ ਕੁਝ ਲੋਕ ਗੱਲਬਾਤ ਕਰਦੇ ਵੀ ਸੁਣੇ ਜਾ ਸਕਦੇ ਹਨ ਅਤੇ ਉਹ ਕਹਿ ਰਹੇ ਹਨ ਕਿ ਕਿਸੇ ਖ਼ਾਸ ਗੱਡੀ ਵਾਲੇ ਵਿਅਕਤੀ ਦੇ ਗੋਲੀਆਂ ਵੀ ਲੱਗੀਆਂ ਹਨ। ਇਸ ਹਮਲਾਵਰ ਧੜੇ ਧੜੇ ਨਾਲ ਇਸ ਵੀਡੀਓ ਵਿੱਚ ਪੁਲਿਸ ਦੀ ਸ਼ਮੂਲੀਅਤ ਵੀ ਸਾਹਮਣੇ ਆਉਣ ਨਾਲ ਇਲਾਕੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ ਅਤੇ ਮਰਹੂਮ ਵਿਅਕਤੀਆਂ ਦੇ ਪਰਿਵਾਰਾਂ ਨੇ ਵੀ ਪੁਲਿਸ ਪ੍ਰਸ਼ਾਸਨ ਉੱਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਮੂਕ ਦਰਸ਼ਕ ਬਣੀ ਰਹੀ ਪੁਲਿਸ: ਇਸ ਵਾਇਰਲ ਹੋਈ ਵੀਡੀਓ ਵਿੱਚ ਇਸ ਮੁਕੱਦਮੇ ਨਾਲ ਹੋਰ ਕਈ ਜੁੜੇ ਹੋਏ ਤੱਥ ਉਜਾਗਰ ਹੋਣ ਦੀ ਉਮੀਦ ਬਣ ਗਈ ਹੈ। ਇਸ ਵਾਇਰਲ ਵੀਡੀਓ ਵਿੱਚ ਸਪਸ਼ਟ ਰੂਪ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਾਫ਼ਲੇ ਵਿੱਚ ਪਿੰਡ ਫੁਲੜਾ ਦੇ ਮੇਦੇ ਦਰਿਆ ਬਿਆਸ ਕੰਢੇ ਖੇਤਾਂ ਵਿੱਚ ਪਹੁੰਚਿਆ ਹੋਇਆ ਹੈ। ਇਸ ਵੀਡੀਓ ਦੇ ਵਿੱਚ ਇਸ ਹਜੂਮ ਦੇ ਵਿੱਚ ਪੁਲਿਸ ਦੀ ਮੌਜੂਦਗੀ ਵੀ ਦੇਖੀ ਜਾ ਰਹੀ ਹੈ। ਇੱਥੋਂ ਤੱਕ ਕਿ ਇੱਕ ਪੁਲਿਸ ਮੁਲਾਜ਼ਮ ਵੀ ਸਾਹਮਣੇ ਹੋ ਰਹੀ ਗੋਲੀਬਾਰੀ ਦੀ ਵੀਡੀਓ ਬਣਾਉਂਦਾ ਨਜ਼ਰ ਆ ਰਿਹਾ ਹੈ। ਦਸ ਦਈਏ ਕਿ ਇਸ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਨੇ 14 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਪਰ ਅਜੇ ਤਕ ਕੋਈ ਗਿਰਫਤਾਰੀ ਨਹੀਂ ਹੋਈ।
ਇਹ ਵੀ ਪੜ੍ਹੋ: ਫੌਜੀ ਜਵਾਨਾਂ ਦੇ ਫਰਜ਼ੀ ਦਸਤਾਵੇਜ਼ ਤਿਆਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼