ETV Bharat / city

ਜੁੜਵਾਂ ਭੈਣਾਂ ਹੋਈਆਂ ਸੜਕ ਹਾਦਸੇ ਦਾ ਸ਼ਿਕਾਰ, ਇਕ ਭੈਣ ਨੇ ਮੌਕੇ ਉੱਤੇ ਤੋੜਿਆ ਦਮ - ਜੁੜਵਾਂ ਭੈਣਾਂ

ਸਰਹਾਲੀ ਕਲਾਂ ਦੇ ਅਧੀਨ ਪੈਂਦੇ ਪਿੰਡ ਬਨਵਾਲੀਪੁਰ ਦੀਆਂ ਰਹਿਣ ਵਾਲੀਆਂ ਜੁੜਵਾਂ ਭੈਣਾਂ ਦੀ ਐਕਟਿਵਾ ਦੀ ਟਰਾਲੀ ਨਾਲ ਟੱਕਰ, ਇਕ ਦੀ ਮੌਕੇ ਉੱਤੇ ਮੌਤ ਹੋ ਗਈ।

Twin sisters met with road accident, Tarn Taran
Twin sisters met with road accident
author img

By

Published : Sep 16, 2022, 3:14 PM IST

Updated : Sep 16, 2022, 3:24 PM IST

ਤਰਨਤਾਰਨ: ਸਰਹਾਲੀ ਕਲਾਂ ਦੇ ਅਧੀਨ ਪੈਂਦੇ ਪਿੰਡ ਬਨਵਾਲੀਪੁਰ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ, ਜਦੋਂ ਉੱਥੋ ਦੀਆਂ ਰਹਿਣ ਵਾਲੀਆਂ ਜੁੜਵਾਂ ਭੈਣਾਂ ਦੀ ਐਕਟਿਵਾ ਦੀ ਤਰਨਤਾਰਨ ਜਾਂਦੇ ਪਿੰਡ ਸੇਰੋਂ ਨੇੜੇ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਇਸ ਵਿੱਚ ਇਕ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਦਕਿ, ਦੂਜੀ ਭੈਣ ਜਖ਼ਮੀ ਹੋ ਗਈ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। road accident in Tarn Taran

ਘਟਨਾ ਸਥਾਨ 'ਤੇ ਪਹੁੰਚੇ ਚੌਕੀ ਨੌਸ਼ਹਿਰਾ ਪੰਨੂੰਆਂ ਦੇ ਮੁਖੀ ਏਐਸਆਈ ਜਸਪ੍ਰੀਤ ਨੇ ਘਟਨਾ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ 22 ਸਾਲਾ ਸੁਮਨਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਪੁੱਤਰੀ ਬੁੱਧ ਸਿੰਘ ਵਾਸੀ ਬਨਵਾਲਪੁਰ ਐਕਟਿਵਾ 'ਤੇ ਕਿਸੇ ਕੰਮ ਕਾਰਨ ਤਰਨਤਾਰਨ ਜਾ ਰਹੀਆਂ ਸਨ। ਜਦੋਂ ਉਹ ਪਿੰਡ ਸੇਰੋ ਨੇੜੇ ਪਹੁੰਚੀਆਂ, ਤਾਂ ਸਾਹਮਣੇ ਤੋਂ ਆ ਰਹੀ ਟਰੈਕਟਰ ਟਰਾਲੀ ਨਾਲ ਉਨ੍ਹਾਂ ਦੀ ਟੱਕਰ ਹੋ ਗਈ।

ਇਸ ਦੌਰਾਨ ਸੁਮਨਪ੍ਰੀਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਮਨਪ੍ਰੀਤ ਕੌਰ ਗੰਭੀਰ ਜ਼ਖ਼ਮੀ ਹੋ ਗਈ। ਜ਼ਖ਼ਮੀ ਹੋਈ ਲੜਕੀ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚਲ ਰਿਹਾ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸਿਹਤ ਹੋਈ ਖਰਾਬ, ਹਸਪਤਾਲ ਭਰਤੀ

etv play button
Last Updated : Sep 16, 2022, 3:24 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.