ਤਰਨ ਤਾਰਨ: ਬੀਤੀ ਰਾਤ ਚੋਰਾਂ ਵੱਲੋਂ ਭਿੱਖੀਵਿੰਡ ਦੇ ਬਲੇਰ ਰੋਡ 'ਤੇ ਜੱਗਾ ਮੋਬਾਈਲ ਵਰਲਡ ਦੀ ਦੁਕਾਨ ਅੰਦਰ ਦਾਖਲ ਹੋ ਕੇ ਇੱਕ ਲੈਪਟਾਪ, 3 ਮੋਬਾਈਲ, ਆਈਫੋਨ ਮੋਬਾਈਲ ਚਾਰਜਰ, ਕੁੱਝ ਨਕਦੀ ਤੇ ਜ਼ਰੂਰੀ ਸਮਾਨ ਲੈ ਫਰਾਰ ਹੋ ਗਏ। ਇਸ ਮੌਕੇ ਦੁਕਾਨ ਮਾਲਕ ਨਿਰਮਲ ਸਿੰਘ ਪੁੱਤਰ ਗੁਰਬਚਨ ਸਿੰਘ ਨਿਵਾਸੀ ਭਿੱਖੀਵਿੰਡ ਨੇ ਦੱਸਿਆ ਕਿ ਮੈਂ ਆਮ ਵਾਂਗ ਆਪਣੀ ਦੁਕਾਨ ਬੰਦ ਕਰਨ ਤੋਂ ਬਾਅਦ ਰਾਤ ਨੂੰ ਘਰ ਗਿਆ ਤਾਂ ਜਦੋਂ ਮੈਂ ਸਵੇਰੇ 6 ਵਜੇ ਆਪਣੀ ਦੁਕਾਨ 'ਤੇ ਆਇਆ ਤਾਂ ਮੈਂ ਦੇਖਿਆ ਕਿ ਦੁਕਾਨ ਦੇ ਸ਼ਟਰ ਦੇ ਉੱਪਰ ਦਾ ਰੋਸ਼ਨਦਾਨ ਟੁੱਟਿਆ ਹੋਇਆ ਸੀ।
ਇਹ ਵੀ ਪੜੋ: ਟਿਊਸ਼ਨ ਪੜਾਉਣ ਬਹਾਨੇ ਬੱਚੇ ਕਿਡਨੈਪ, ਘਟਨਾ ਸੀਸੀਟੀਵੀ ਚ ਹੋਈ ਕੈਦ
ਜਦੋਂ ਮੈਂ ਦੁਕਾਨ ਅੰਦਰ ਜਾ ਕੇ ਦੇਖਿਆ ਤਾਂ ਦੁਕਾਨ ਦਾ ਸਾਮਾਨ ਖਿਲਰਿਆ ਪਿਆ ਸੀ ਅਤੇ ਜਦੋਂ ਦੁਕਾਨ ਦਾ ਸਾਮਾਨ ਚੈੱਕ ਕੀਤਾ ਤਾਂ ਦੁਕਾਨ ਦੇ ਅੰਦਰ ਪਏ 3 ਮੋਬਾਈਲ ਫੋਨ, ਇੱਕ ਲੈਪਟਾਪ, ਇੱਕ ਆਈਫੋਨ ਚਾਰਜਰ, 6000 ਨਕਦ ਅਤੇ ਕੁਝ ਜ਼ਰੂਰੀ ਸਮਾਨ ਗਾਇਬ ਸੀ। ਦੁਕਾਨ ਮਾਲਕ ਨਿਰਮਲ ਸਿੰਘ ਨੇ ਦੱਸਿਆ ਕਿ ਮੇਰਾ ਲਗਭਗ 2 ਲੱਖ ਦਾ ਨੁਕਸਾਨ ਹੋਇਆ ਹੈ।
ਉਥੇ ਹੀ ਮੌਕੇ 'ਤੇ ਪਹੁੰਚੇ ਭਿੱਖੀਵਿੰਡ ਥਾਣੇ ਦੇ ਐੱਸ.ਆਈ ਪੰਨਾਲਾਲ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਭਰੋਸਾ ਦਿੱਤਾ ਕਿ ਚੋਰਾਂ ਨੂੰ ਜਲਦੀ ਫੜ ਲਿਆ ਜਾਵੇਗਾ।
ਇਹ ਵੀ ਪੜੋ: Ferozepur:ਨਸ਼ੇ ਦੀ ਵੱਡੀ ਖੇਪ ਸਮੇਤ ਪਰਿਵਾਰ ਦੇ ਜੀਅ ਕਾਬੂ