ETV Bharat / city

ਬੱਚਿਆ ਦੇ ਕਕਾਰ ਉਤਾਰਨ ਦਾ ਮਾਮਲਾ ਭਖਿਆ, ਦੋਵੇ ਧਿਰਾਂ ਆਪਣੇ ਸਟੈਂਡ 'ਤੇ ਕਾਇਮ

ਸਕੂਲ ਪਹੁੰਚੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਪਿੰਡ ਦੀ ਪੰਚਾਇਤ ਵਲੋਂ ਦੋਵਾਂ ਧਿਰਾਂ ਨਾਲ ਮਾਮਲੇ ਸੰਬਧੀ ਮੀਟਿੰਗ ਕੀਤੀ ਗਈ। ਜਿਸ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਦੋਵੇਂ ਧਿਰਾਂ 'ਚ ਆਪਸੀ ਸਹਿਮਤੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਕਰਯੋਗ ਹੈ ਕਿ ਉਕਤ ਸਾਰੇ ਘਟਨਾ ਕ੍ਰਮ ਦੌਰਾਨ ਵੀਡਿਓ ਵਾਇਰਲ ਕਰਨ ਵਾਲਾ ਗੁਰਮੀਤ ਸਿੰਘ ਖੁਦ ਮੌਕੇ 'ਤੇ ਨਹੀਂ ਪਹੁੰਚਿਆ। ਜਿਸਦੇ ਚੱਲਦੇ ਦੋਵਾਂ ਧਿਰਾਂ 'ਚ ਕੋਈ ਸਹਿਮਤੀ ਨਹੀਂ ਬਣ ਸਕੀ ਅਤੇ ਦੋਨੋ ਧਿਰਾਂ ਆਪਣੇ-ਆਪਣੇ ਸਟੈਂਡ 'ਤੇ ਕਾਇਮ ਦਿਖਾਈ ਦਿੱਤੀਆਂ।

ਬੱਚਿਆ ਦੇ ਕਕਾਰ ਉਤਾਰਨ ਦਾ ਮਾਮਲਾ ਭਖਿਆ, ਦੋਵੇ ਧਿਰਾਂ ਆਪਣੇ ਸਟੈਂਡ 'ਤੇ ਕਾਇਮ
ਬੱਚਿਆ ਦੇ ਕਕਾਰ ਉਤਾਰਨ ਦਾ ਮਾਮਲਾ ਭਖਿਆ, ਦੋਵੇ ਧਿਰਾਂ ਆਪਣੇ ਸਟੈਂਡ 'ਤੇ ਕਾਇਮ
author img

By

Published : Nov 9, 2021, 9:17 PM IST

ਤਰਨਤਾਰਨ: ਕਸਬਾ ਫਤਿਆਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਪ੍ਰਿੰਸਿਪਲ ਵਲੋ ਸਕੂਲ ਵਿੱਚ ਲੜਕੀਆਂ ਦੇ ਧਾਰਮਿਕ ਕਕਾਰ ਉਤਾਰਨ ਦਾ ਮਾਮਲਾ ਉਲਝਦਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਬੀਤੇ ਕੱਲ ਗੁਰਮੀਤ ਸਿੰਘ ਨਾਮਕ ਵਿਅਕਤੀ ਵੱਲੋਂ ਸਕੂਲ ਪ੍ਰਿੰਸਿਪਲ 'ਤੇ ਕਕਾਰ ਉਤਾਰਨ ਦਾ ਇਲਜ਼ਾਮ ਲਾਉਂਦੇ ਹੋਏ ਸੋਸ਼ਲ ਮੀਡੀਆ 'ਤੇ ਫੋਟੋ ਲਗਾ ਕੇ ਵੀਡਿਓ ਵਾਇਰਾਲ ਕਰ ਦਿੱਤੀ ਸੀ।ਇਸ ਤੋਂ ਬਾਅਦ ਸਿੱਖ ਸਮਾਜ ਅਤੇ ਧਾਰਮਿਕ ਜਥਬੰਦੀਆਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਸੀ।

ਅੱਜ ਸਕੂਲ ਪਹੁੰਚੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਪਿੰਡ ਦੀ ਪੰਚਾਇਤ ਵਲੋਂ ਦੋਵਾਂ ਧਿਰਾਂ ਨਾਲ ਮਾਮਲੇ ਸੰਬਧੀ ਮੀਟਿੰਗ ਕੀਤੀ ਗਈ। ਜਿਸ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਦੋਵੇਂ ਧਿਰਾਂ 'ਚ ਆਪਸੀ ਸਹਿਮਤੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਕਰਯੋਗ ਹੈ ਕਿ ਉਕਤ ਸਾਰੇ ਘਟਨਾ ਕ੍ਰਮ ਦੌਰਾਨ ਵੀਡਿਓ ਵਾਇਰਲ ਕਰਨ ਵਾਲਾ ਗੁਰਮੀਤ ਸਿੰਘ ਖੁਦ ਮੌਕੇ 'ਤੇ ਨਹੀਂ ਪਹੁੰਚਿਆ। ਜਿਸਦੇ ਚੱਲਦੇ ਦੋਵਾਂ ਧਿਰਾਂ 'ਚ ਕੋਈ ਸਹਿਮਤੀ ਨਹੀਂ ਬਣ ਸਕੀ ਅਤੇ ਦੋਨੋ ਧਿਰਾਂ ਆਪਣੇ-ਆਪਣੇ ਸਟੈਂਡ 'ਤੇ ਕਾਇਮ ਦਿਖਾਈ ਦਿੱਤੀਆਂ।

ਇਸ ਸਬੰਧੀ ਸਕੂਲੀ ਵਿਦਿਆਰਥਣਾਂ ਦਾ ਇਲਜ਼ਾਮ ਹੈ ਕਿ ਕਲਾਸ 'ਚ ਆ ਕੇ ਪ੍ਰਿੰਸੀਪਲ ਵਲੋਂ ਉਨ੍ਹਾਂ ਦੇ ਕਕਾਰ ਉਤਾਰੇ ਗਏ। ਉਨ੍ਹਾਂ ਦਾ ਕਹਿਣਾ ਕਿ ਅਕਸਰ ਪ੍ਰਿੰਸੀਪਲ ਵਲੋਂ ਕੁੜੀਆਂ ਦੇ ਹੱਥਾਂ 'ਚ ਪਾਏ ਕੜੇ ਉਤਰਵਾ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹਾ ਕਈ ਵਾਰ ਹੋ ਚੁੱਕਿਆ ਹੈ।

ਬੱਚਿਆ ਦੇ ਕਕਾਰ ਉਤਰਨ ਦਾ ਮਾਮਲਾ ਭਖਿਆ, ਦੋਵੇ ਧਿਰਾਂ ਆਪਣੇ ਸਟੈਂਡ 'ਤੇ ਕਾਇਮ

ਇਸ ਮੌਕੇ ਸਕੂਲ ਪ੍ਰਿੰਸੀਪਲ ਪਰਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਵਲੋ ਕਿਸੇ ਵੀ ਬੱਚੇ ਦੇ ਧਾਰਮਿਕ ਕਕਾਰ ਨਹੀਂ ਉਤਾਰੇ ਜਾਂਦੇ। ਸਿਰਫ ਫੈਸ਼ਨ ਵਾਲੀਆਂ ਵਸਤੂ ਹੀ ਉਤਾਰੀਆਂ ਜਾਂਦੀਆਂ ਹਨ। ਓਹਨਾਂ ਵਲੋ ਕਿਸੇ ਤਰ੍ਹਾਂ ਦੀ ਵੀ ਧਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ ਗਈ। ਜਿਸ ਕਾਰਨ ਉਨ੍ਹਾਂ ਵਲੋਂ ਇਸ ਮਾਮਲੇ ਵਿੱਚ ਕੋਈ ਮੁਆਫ਼ੀ ਨਹੀਂ ਮੰਗੀ ਜਾਵੇਗੀ। ਦੂਜੇ ਪਾਸੇ ਗੁਰਮੀਤ ਸਿੰਘ ਨਾਲ ਸੰਬਧਿਤ ਧਿਰ ਵਲੋਂ ਪ੍ਰਿੰਸਿਪਲ ਪਰਵਿੰਦਰ ਕੌਰ ਕੋਲੋਂ ਮੁਆਫ਼ੀ ਦੀ ਮੰਗ ਕੀਤੀ ਜਾਂਦੀ ਰਹੀ।

ਇਸ ਮੌਕੇ 'ਤੇ ਗੋਇੰਦਵਾਲ ਸਾਹਿਬ ਤੋਂ ਪੁੱਜੇ ਡੀ.ਐਸ.ਪੀ ਭੁਪਿੰਦਰ ਸਿੰਘ ਵੱਲੋ ਦੋਵਾਂ ਧਿਰਾਂ ਨਾਲ ਮਾਮਲੇ ਸਬੰਧੀ ਗੱਲਬਾਤ ਕੀਤੀ ਗਈ ਪਰ ਉਕਤ ਮਾਮਲਾ ਉਲਝਿਆ ਰਿਹਾ। ਇਸ ਦੌਰਾਨ ਸਕੂਲ ਪ੍ਰਿੰਸਿਪਲ ਪਰਵਿੰਦਰ ਕੌਰ ਵਲੋ ਵੀਡਿਓ ਵਾਇਰਲ ਕਰਨ ਵਾਲੇ ਗੁਰਮੀਤ ਸਿੰਘ ਖਿਲਾਫ਼ ਕਾਰਵਾਈ ਲਈ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸਿਕਾਇਤ ਦਿੱਤੀ ਗਈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਡੀ.ਐਸ.ਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਵੱਲੋਂ ਗੁਰਮੀਤ ਸਿੰਘ ਖਿਲਾਫ ਦਰਖਾਸਤ ਦਿੱਤੀ ਗਈ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਮੁਲਜ਼ਮ ਹੋਵੇਗਾ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਆ ਰਹੇ ਹਨ ਬਲਵੀਰ : ਉਮਰ ਦੀਆਂ ਤੋੜ ਕੇ ਹੱਦਾਂ, ਚੁਣੌਤੀਆਂ ਨਾਲ ਕੀਤੇ ਦੋ ਹੱਥ

ETV Bharat Logo

Copyright © 2024 Ushodaya Enterprises Pvt. Ltd., All Rights Reserved.