ਤਰਨ ਤਾਰਨ: ਵਿਧਾਨ ਸਭਾ ਹਲਕਾ ਪੱਟੀ (Assembly Constituency Patti) ਦੇ ਅਧੀਨ ਪੈਂਦੇ ਪਿੰਡ ਜਿਉਣਕੇ ਪਿੰਡ ਵਿੱਚ ਬਜ਼ੁਰਗ ਕਰਨੈਲ ਸਿੰਘ ਅਤੇ ਬਜ਼ੁਰਗ ਮਾਤਾ ਪਿਆਰ ਕੌਰ ਦੇ ਪਰਿਵਾਰ ਨੇ ਸਮਾਜ ਸੇਵੀਆਂ ਨੂੰ ਮਦਦ ਦੀ ਗੁਹਾਰ (poor family appeal to social workers) ਲਗਾਈ ਹੈ। ਉਨ੍ਹਾ ਦੇ ਪੁਤੱਰ ਤਾਂ ਹਨ ਪਰ ਉਹ ਕੀਸੀ ਵੀ ਤਰ੍ਹਾਂ ਦੀ ਸਹਾਇਤਾ ਨਹੀਂ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦੋ ਵਕਤ ਦੀ ਰੋਟੀ ਵੀ ਚੈਣ ਨਾਲ ਨਸੀਬ ਨਹੀਂ ਹੋ ਰਹੀ।
ਬਜ਼ੁਰਗ ਕਰਨੈਲ ਸਿੰਘ ਨੇ ਦੱਸਿਆ ਕਿ ਉਹ 200 ਜਾਂ ਫੇਰ 300 ਰੁਪਏ ਦਾ ਫਲ ਫਰੂਟ ਲੈ ਕੇ ਸੜਕ ਦੇ ਕੰਢੇ ਲਾ ਕੇ ਵੇਚਦੇ ਹਨ, ਜਿਸ ਤੋਂ ਉਹ ਇੱਕ ਵਕਤ ਦੀ ਰੋਟੀ ਖਾ ਪਾਉਂਦੇ ਹਨ। ਇਸੇ ਤਰ੍ਹਾਂ ਹੀ ਲੋਕਾਂ ਤੋਂ ਮੰਗ-ਤੰਗ ਕੇ ਫਲ ਫਰੂਟ ਲਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ। ਪੀੜਤ ਬਜ਼ੁਰਗ ਨੇ ਕਿਹਾ ਕਿ ਬਾਰਸ਼ ਦੇ ਦਿਨਾਂ ਵਿੱਚ ਘਰ ਦਾ ਇੰਨਾ ਜ਼ਿਆਦਾ ਮਾੜਾ ਹਾਲ ਸੀ ਕਮਰਾ ਡੁੰਗਾ ਹੋਣ ਕਾਰਨ ਪਾਣੀ ਨਾਲ ਭਰ ਜਾਂਦਾ ਸੀ ਅਤੇ ਉਹ ਰਾਤ ਰਾਤ ਨੂੰ ਭਿੱਜੇ ਕੱਪੜਿਆਂ ਵਿੱਚ ਹੀ ਬੈਠੇ ਰਹਿੰਦੇ ਸਨ। ਬਜ਼ੁਰਗ ਮਾਤਾ ਪਿਆਰ ਕੌਰ ਨੇ ਦੱਸਿਆ ਕਿ ਸਿਲੰਡਰ ਬਹੁਤ ਮਹਿੰਗਾ ਹੈ ਅਤੇ ਉਨ੍ਹਾਂ ਕੋਲ ਭਰੂਣ ਜੋਗੀ ਸਮਰੱਥਾ ਨਹੀਂ ਹੈ। ਉਨ੍ਹਾਂ ਨੂੰ ਧੁੱਪੇ ਬਣੇ ਹੀ ਰੋਟੀ ਪਾਣੀ ਕਰਨਾ ਪੈਂਦਾ ਹੈ।
ਬਜ਼ੁਰਗ ਜੋੜੇ ਨਾਲ ਰਹਿੰਦੀ ਉਸ ਦੀ ਪੋਤਰੀ ਸੁਖਬੀਰ ਕੌਰ ਨੇ ਕਿਹਾ ਕਿ ਘਰ ਵਿੱਚ 2 ਵਕਤ ਦੀ ਰੋਟੀ ਤੋਂ ਵੀ ਉਹ ਬੈਠੇ ਹੋਏ ਹਨ। ਨਾ ਹੀ ਉਹ ਸਕੂਲ ਜਾ ਪਾ ਰਹੀ ਹੈ, ਜਿਸ ਨਾਲ ਉਸ ਦਾ ਸਾਰਾ ਭਵਿੱਖ ਵੀ ਖਤਰੇ ਵਿਚ ਪਿਆ ਹੋਇਆ ਹੈ। ਸੁਖਬੀਰ ਕੌਰ ਨੇ ਕਿਹਾ ਕਿ ਦਾਦਾ ਦਾਦੀ ਮਸਾਂ ਹੀ 2 ਵਕਤ ਦੀ ਰੋਟੀ ਲਿਆ ਕੇ ਸਾਨੂੰ ਦੇ ਰਹੇ ਹਨ। ਹਾਲਾਤ ਸਾਡੇ ਬਹੁਤ ਹੀ ਜ਼ਿਆਦਾ ਮਾੜੇ ਹੋ ਚੁੱਕੇ ਹਨ।
ਬਜ਼ੁਰਗ ਜੋੜੇ ਦੀ ਨਹੁੰ ਰਮਨਦੀਪ ਕੌਰ ਨੇ ਵੀ ਆਪਣੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ ਉਸ ਦਾ ਪਤੀ ਬੀਮਾਰ ਰਹਿੰਦਾ ਹੈ ਅਤੇ ਘਰੋਂ ਬਾਹਰ ਰਹਿੰਦਾ ਹੈ। ਉਹ ਵੀ ਘਰ ਵਿੱਚ ਕੁਝ ਵੀ ਕਮਾ ਕੇ ਨਹੀਂ ਲਿਆਉਂਦਾ, ਜਿਸ ਕਰਕੇ ਸਾਡੇ ਸਾਰੇ ਪਰਿਵਾਰ ਦਾ ਬੋਝ ਵੀ ਬਜ਼ੁਰਗ ਸੱਸ ਸਹੁਰੇ ਉੱਤੇ ਪਿਆ ਹੋਇਆ ਹੈ। ਪੀਡ਼ਤ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਸਿਰਫ਼ ਉਨ੍ਹਾਂ ਦੀ ਦੋ ਵਕਤ ਦੀ ਰੋਟੀ ਦਾ ਹੀ ਇੰਤਜ਼ਾਮ ਕਰਕੇ ਦੇ ਦਿੱਤਾ ਜਾਵੇ। ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਦਾ ਮੋਬਾਇਲ ਨੰਬਰ 76961-45961 ਹੈ ।
ਇਹ ਵੀ ਪੜ੍ਹੋ: ਪੰਜਾਬ ਭਰ ਵਿੱਚ ਮੁਹੱਲਾ ਕਲੀਨਿਕ ਦੀ ਹੋਈ ਸ਼ੁਰੂਆਤ