ਤਰਨ ਤਾਰਨ: ਖੇਤੀ ਕਾਨੂੰਨਾਂ ਖਿਲਾਫ ਦਿੱਲੀ ਬਾਰਡਰਾਂ 'ਤੇ ਲਗਾਤਾਰ ਕਿਸਾਨ ਅੰਦੋਲਨ ਜਾਰੀ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਸ਼ਹੀਦ ਹੋ ਗਏ ਹਨ। ਕਿਸਾਨੀ ਸੰਘਰਸ਼ ਦੌਰਾਨ ਸਿੰਘੂ ਬਾਰਡਰ 'ਤੇ ਦਿੱਲ ਦਾ ਦੌਰਾਨ ਪੈਣ ਕਾਰਨ ਤਰਨ ਤਾਰਨ ਦੇ ਕਿਸਾਨ ਦੀ ਮੌਤ ਹੋ ਗਈ।
ਮ੍ਰਿਤਕ ਕਿਸਾਨ ਦੀ ਪਛਾਣ ਮੰਗਲ ਸਿੰਘ , ਤਰਨ ਤਾਰਨ ਦੇ ਪਿੰਡ ਨਦੋਹਰ ਦੇ ਵਸਨੀਕ ਵਜੋਂ ਹੋਈ ਹੈ। ਕਿਸਾਨ ਆਗੂਆਂ ਨੇ ਦੱਸਿਆ ਬੀਤੀ ਰਾਤ ਦਿੱਲ ਦਾ ਦੌਰਾ ਪੈਣ ਕਾਰਨ ਮੰਗਲ ਸਿੰਘ ਦੀ ਮੌਤ ਹੋ ਗਈ। ਮੰਗਲ ਸਿੰਘ ਦਾ ਅੰਤਮ ਸਸਕਾਰ ਅੱਜ ਪਿੰਡ ਨਦੋਹਰ ਵਿੱਚ ਕੀਤਾ ਗਿਆ।
ਕਿਸਾਨ ਆਗੂਆਂ ਨੇ ਦੱਸਿਆ ਕਿ ਮੰਗਲ ਸਿੰਘ ਪੁੱਤਰ ਦਲਬੀਰ ਸਿੰਘ ਕੋਟ ਬੁੱਢਾ ਗਰੁੱਪ ਵੱਲੋਂ ਸਿੰਘੂ ਬਾਰਡਰ 'ਤੇ ਧਰਨੇ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ।ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਮ੍ਰਿਤਕ ਦੀ ਨਾਂ ਤੇ ਕੋਈ ਜ਼ਮੀਨ ਹੈ ਤੇ ਨਾਂ ਹੀ ਆਪਣਾ ਘਰ। ਉਹ ਤੇ ਉਸ ਦੀ ਭੈਣ ਬਲਵੀਰ ਕੌਰ ਮਿਹਨਤ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਦੇ ਸਨ। ਉਨ੍ਹਾਂ ਪ੍ਰਸ਼ਾਸਨ ਕੋਲੋ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਕਰੌਲੀ 'ਚ ਅੱਜ ਕਿਸਾਨ ਸਭਾ ਦਾ ਆਯੋਜਨ, ਰਾਕੇਸ਼ ਟਿਕੈਤ ਕਰਨਗੇ ਸ਼ਿਰਕਤ