ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਅਮਰਕੋਟ ਵਿਖੇ ਇਕ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਤਿੰਨ ਜਵਾਨ ਧੀਆਂ ਦੀ ਮਾਂ ਜੋ ਬਿਮਾਰੀ ਦੀ ਹਾਲਤ ਵਿੱਚ ਮੰਜੇ 'ਤੇ ਬੈਠੀ ਹੈ। ਇਸ ਦੌਰਾਨ ਉਸ ਦੀ ਵੱਡੀ ਧੀ ਮਲਕੀਤ ਕੌਰ ਦਾ ਉਸ ਵੱਲੋਂ ਵਿਆਹਾਂ ਤਹਿ ਕੀਤਾ ਹੋਇਆ ਹੈ।ਵਿਆਹ ਦੀ ਤਰੀਕ ਨਜ਼ਦੀਕ ਆਉਂਦੀ ਵੇਖ ਇਹ ਮਾਂ ਮੰਜੇ 'ਤੇ ਬੈਠੀ ਹਉਕੇ ਭਰ ਰਹੀ ਹੈ।
ਸੋਚ ਰਹੀ ਹੈ ਕਿ ਕੋਈ ਰੱਬ ਦਾ ਫਰਿਸ਼ਤਾ ਆਵੇਗਾ ਅਤੇ ਉਸ ਦੀ ਧੀ ਦੇ ਵਿਆਹ ਅਤੇ ਕੋਈ ਸਹਾਇਤਾ ਕਰੇਗਾ ਜਿਸ ਨਾਲ ਉਸ ਦੀ ਧੀ ਆਪਣੇ ਘਰ ਚਲੀ ਜਾਵੇਗੀ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪੀੜਤ ਔਰਤ ਛਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਲੱਤ ਦੀ ਨਾੜ ਬਲਾਕ ਹੋਣ ਕਾਰਨ ਉਹ ਇਕ ਸਾਲ ਤੋਂ ਮੰਜੇ 'ਤੇ ਪਈ ਹੋਈ ਹੈ।
ਉਸ ਦੀਆਂ 3 ਜਵਾਨ ਧੀਆਂ ਭੱਠੇ 'ਤੇ ਇੱਟਾਂ ਪਾ ਕੇ ਪੈਸੇ ਇਕੱਠੇ ਕਰਕੇ ਲੈ ਕੇ ਆਉਂਦੀਆਂ ਹਨ ਅਤੇ ਉਹ ਸਾਰੇ ਪੈਸੇ ਉਨ੍ਹਾਂ ਦੀ ਬਿਮਾਰੀ 'ਤੇ ਲੱਗ ਜਾਂਦੇ ਹਨ। ਜੋ ਪੈਸੇ ਬਚਦੇ ਹਨ ਉਸ ਦਾ ਉਹ ਆਟਾ ਮੁੱਲ ਲਿਆ ਕੇ ਰੋਟੀ ਪਕਾ ਲੈਂਦੀਆਂ ਹਨ। ਗਰੀਬ ਔਰਤ ਛਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਆਪਣੀ ਵੱਡੀ ਧੀ ਮਲਕੀਤ ਕੌਰ ਦਾ ਆਪਣੇ ਸਿਰ ਤੋਂ ਬੋਝ ਲਾਹੁਣ ਲਈ 19/6/2022 ਤਰੀਕ ਵਾਲੇ ਦਿਨ ਦਾ ਵਿਆਹ ਤੈਅ ਕੀਤਾ ਹੋਇਆ ਹੈ।
ਘਰ ਦੇ 'ਚ ਨਾ ਕੋਈ ਆਟਾ ਨਾ ਘਰ ਵਿੱਚ ਕੋਈ ਪੈਸਾ ਹੈ, ਇੱਥੋਂ ਤੱਕ ਕਿ ਘਰ ਵਿੱਚ ਕਿਸੇ ਵਿਅਕਤੀ ਦੇ ਬੈਠਣ ਲਈ ਕੋਈ ਚੱਜ ਦੀ ਥਾਂ ਨਹੀਂ ਹੈ ਜਿਸ ਨੂੰ ਵੇਖ ਕੇ ਉਹ ਰਾਤ ਦਿਨ ਮੰਜੇ 'ਤੇ ਇਹ ਸੋਚ ਰਹੀ ਹੈ ਕਿ ਕੋਈ ਨਾ ਕੋਈ ਤਾਂ ਸਾਡੀ ਸਹਾਇਤਾ ਕਰੇਗਾ ਪਰ ਕੋਈ ਵੀ ਰੱਬ ਦਾ ਫਰਿਸ਼ਤਾ ਅਜੇ ਤੱਕ ਉਨ੍ਹਾਂ ਦੀ ਕੋਈ ਸਹਾਇਤਾ ਕਰਨ ਲਈ ਅੱਗੇ ਨਹੀਂ ਆਇਆ।
ਪੀੜਤ ਨੇ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਉਸ ਦੇ ਰਿਸ਼ਤੇਦਾਰ ਭੈਣ ਭਰਾ ਵੀ ਸਾਥ ਛੱਡ ਗਏ ਹਨ। ਮਾਂ ਨੂੰ ਵਿਆਹ ਦੀ ਚਿੰਤਾ ਵਿੱਚ ਮੰਜੇ ਤੇ ਤੜਫਦੀ ਵੇਖ ਕੇ ਛੋਟੀ ਲੜਕੀ ਸਿਮਰਨ ਕੌਰ ਵੀ ਧਾਹਾਂ ਮਾਰ ਮਾਰ ਕੈਮਰੇ ਦੇ ਸਾਹਮਣੇ ਰੋਣ ਲੱਗ ਪਈ। ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹਨ ਉੱਤੋਂ ਵਿਆਹ ਨਜ਼ਦੀਕ ਆ ਗਿਆ ਹੈ ਜਿਸ ਨੂੰ ਵੇਖ ਕੇ ਉਨ੍ਹਾਂ ਦੀ ਬਿਮਾਰ ਮਾਂ ਹਰ ਰੋਜ਼ ਮੰਜੇ ਤੇ ਚਿੰਤਾ ਨਾਲ ਤੜਫ ਰਹੀ ਹੈ।
ਪੀੜਤ ਲੜਕੀ ਸਿਮਰਨਜੀਤ ਕੌਰ ਨੇ ਕਿਹਾ ਕਿ ਸਾਡੀ ਕੋਈ ਨਾ ਕੋਈ ਸਹਾਇਤਾ ਹੋ ਜਾਵੇ ਜਿਸ ਨਾਲ ਉਸ ਦੀ ਭੈਣ ਮਲਕੀਤ ਕੌਰ ਦਾ ਵਿਆਹ ਹੋ ਜਾਵੇ ਅਤੇ ਉਹ ਆਪਣੇ ਘਰ ਚਲੀ ਜਾਵੇ ਪਰ ਘਰ ਦੇ ਹਾਲਾਤ ਉਸ ਨੂੰ ਵੀ ਮਜਬੂਰੀਆਂ ਵਿੱਚ ਪਾ ਕੇ ਘਰ ਬਿਠਾ ਰਹੇ ਹਨ ਪੀੜਤ ਲੜਕੀਆਂ ਦੀ ਮਾਂ ਸ਼ਿੰਦਰ ਕੌਰ ਨੇ ਭਰੇ ਮਨ ਨਾਲ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਸ ਦੀ ਕੋਈ ਸਹਾਇਤਾ ਕੀਤੀ ਜਾਵੇ ਤਾਂ ਜੋ ਉਸ ਦੀਆਂ ਜਵਾਨ ਧੀਆਂ ਦਾ ਬੋਝ ਉਹ ਹੌਲੀ ਹੌਲੀ ਆਪਣੇ ਸਿਰ ਤੋਂ ਲਾਹ ਸਕਣ। ਜੇ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਕੋਈ ਨਾ ਕੋਈ ਸਹਾਇਤਾ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਦਾ ਮੋਬਾਇਲ ਨੰਬਰ ਅਤੇ ਅਕਾਉਂਟ ਨੰਬਰ ਥੱਲੇ ਦਿੱਤਾ ਹੋਇਆ ਹੈ।
ਮੋਬਾਇਲ ਨੰਬਰ +918427053416
ਬੈਂਕ ਅਕਾਉਂਟ: Punjab Gramin Bank Amarkot name, Chinder kaur,Accunt no__84400100086009 ,Ifsc code__ PUNB0PGB003
ਇਹ ਵੀ ਪੜ੍ਹੋ:- ਮੌਕਾ ਦੇਖਦੇ ਹੀ ਮੀਟਰ ਰੀਡਰ ਨੇ ਰੁਪਏ ਮੂੰਹ ’ਚ ਪਾਏ, ਲੋਕਾਂ ਨੇ ਧੱਕੇ ਨਾਲ ਕਢਵਾਏ ਬਾਹਰ, ਵੀਡੀਓ ਹੋਈ ਵਾਇਰਲ