ਤਰਨ ਤਾਰਨ: ਖੇਮਕਰਨ ਹਲਕੇ ਦੇ ਪਿੰਡ ਬੈੰਕਾਂ 'ਚ ਸਰਪੰਚ ਸੰਤ ਸਿੰਘ ਦੇ ਭਰਾ ਤੇ ਭਤੀਜੇ ਨੇ ਨੌਜਵਾਨ ਗੁਰਜੰਟ ਸਿੰਘ 'ਤੇ ਟਰੈਕਟਰ ਦੀ ਬੈਟਰੀ ਚੋਰੀ ਕਰਨ ਦੇ ਸ਼ੱਕ ਦੇ ਚਲਦੇ ਘਰ 'ਚ ਬੰਨ੍ਹ ਕੇ ਕੁੱਟਮਾਰ ਕੀਤੀ। ਗੁਰਜੰਟ ਸਿੰਘ ਦੇ ਪਰਿਵਾਰ ਵਲੋਂ ਮਨਜੀਤ ਸਿੰਘ ਤੇ ਉਸਦੇ ਮੁੰਡੇ ਸੇਵਕ ਸਿੰਘ ਉੱਪਰ ਇਹ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਹਨ। ਫਿਲਹਾਲ ਗੁਰਜੰਟ ਸਿੰਘ ਇਲਾਜ ਲਈ ਹਸਪਤਾਲ 'ਚ ਦਾਖ਼ਲ ਹੈ ਤੇ ਉਸਦੇ ਪਿੰਡੇ ਦੇ ਪਏ ਕੁੱਟਮਾਰ ਦੇ ਨਿਸ਼ਾਨ ਦੱਸਦੇ ਹਨ ਕਿ ਉਸਨੂੰ ਕਿੰਨੀ ਬੇਰਹਿਮੀ ਨਾਲ ਕੁੱਟਿਆ ਗਿਆ ਹੋਵੇਗਾ ਹੈ।
ਇਸ ਮੌਕੇ ਪਿੰਡ ਵਾਸੀ ਹਰਨਾਮ ਸਿੰਘ ਨੇ ਦੱਸਿਆ ਕਿ ਅੱਜ ਤੋਂ 20 ਦਿਨ ਪਹਿਲਾਂ ਮਨਜੀਤ ਸਿੰਘ ਦੇ ਘਰ ਉਗਰਾਹੀ ਕਰਨ ਗਏ ਸੀ ਤੇ ਉਸ ਸਮੇਂ ਗੁਰਜੰਟ ਸਿੰਘ ਵੀ ਸਾਡੇ ਨਾਲ ਸੀ, ਜਿਸ ਕਰਕੇ ਇਹ ਇਸ ਨੋਜਵਾਨ ਤੇ ਸ਼ੱਕ ਕਰਦੇ ਸਨ ਕਿ ਇਸਨੇ ਇਨ੍ਹਾਂ ਦੀ ਬੈਟਰੀ ਚੋਰੀ ਕੀਤੀ ਹੈ। ਹਰਨਾਮ ਸਿੰਘ ਨੇ ਕਿਹਾ ਕਿ ਕਾਂਗਰਸੀ ਸਰਪੰਚ ਦੋਵੇ ਦੋਸ਼ੀਆ ਦੀ ਮਦਦ ਕਰ ਰਹੇ ਹਨ, ਇਸ ਲਈ ਪੁਲਿਸ ਸਿਆਸੀ ਦਬਾਅ ਕਰਕੇ ਕੋਈ ਕਾਰਵਾਈ ਨਹੀਂ ਕਰ ਰਹੀ।
ਇਸ ਸੰਬੰਧੀ 'ਚ ਜਦ ਈਟੀਵੀ ਭਾਰਤ ਨੇ ਉਕਤ ਦੋਸ਼ੀਆ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੈਮਰਾ ਵੇਖ ਕੇ ਆਪਣੀ ਗੱਡੀ ਭੱਜਾ ਲਈ ਤੇ ਅਪਣਾ ਕੋਈ ਪੱਖ ਨਹੀਂ ਰੱਖਿਆ।