ਤਰਨਤਾਰਨ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਵਿਕਾਸ ਅਤੇ ਲੋਕਾਂ ਨੂੰ ਵਧੀਆਂ ਸਹੂਲਤਾਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਤਰਨਤਾਰਨ ਦੇ ਚੋਹਲਾ ਸਾਹਿਬ ’ਚ ਲੋਕ ਗੰਦੇ ਪਾਣੀ ਚ ਆਪਣੀ ਜਿੰਦਗੀ ਬਤੀਤ ਕਰ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਦੱਸ ਦਈਏ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੋਹਲਾ ਸਾਹਿਬ ਵਿਚ ਸੀਵਰੇਜ ਬੰਦ ਹੋਣ ਕਰਕੇ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਰਿਹਾ ਹੈ। ਇਨ੍ਹਾਂ ਹੀ ਨਹੀਂ ਗਲੀਆਂ ਵਿੱਚ ਦੋ ਫੁੱਟ ਪਾਣੀ ਰੁਕ ਗਿਆ ਹੈ ਜਿਸ ਕਾਰਨ ਲੋਕਾਂ ਦਾ ਆਉਣਾ ਜਾਣਾ ਮੁਸ਼ਕਿਲ ਹੋਇਆ ਪਿਆ ਹੈ। ਨਾਲ ਹੀ ਲੋਕਾਂ ਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਲੱਗਣ ਦਾ ਵੀ ਖਤਰਾ ਬਣਿਆ ਹੋਇਆ ਹੈ।
ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਇਹ ਗਲੀ ਚੋਹਲਾ ਸਾਹਿਬ ਦੀ ਮੇਨ ਗਲੀ ਹੈ। ਇਸ ਗਲੀ ਤੋਂ ਹੀ ਬੱਚਿਆਂ ਨੂੰ ਸਕੂਲ ਜਾਣਾ ਹੁੰਦਾ ਹੈ। ਨਾਲ ਹੀ ਇਸ ਗਲੀ ਵਿੱਚ ਗੁਰਦੁਆਰਾ ਸਾਹਿਬ ਨੂੰ ਵੀ ਜਾਂਦੀ ਹੈ ਹੁਣ ਨਾ ਤਾ ਸਾਡੀ ਸੁਣਵਾਈ ਪੰਚਾਇਤ ਕਰਦੀ ਹੈ ਨਾ ਹੀ ਨਵੀ ਬਣੀ ਸਰਕਾਰ ਦੇ ਮੋਹਤਬਰ ਕਰਦੇ ਹਨ। ਵੋਟਾਂ ਤੋਂ ਪਹਿਲਾਂ ਵੱਡੇ-ਵੱਡੇ ਵਾਧੇ ਕਰਦੇ ਸੀ ਕੀ ਪਹਿਲ ਦੇ ਆਧਾਰ ’ਤੇ ਤੁਹਾਡੇ ਛੱਪੜਾਂ ਦੀ ਸਫਾਈ ਕੀਤੀ ਜਾਵੇਗੀ ਪਰ ਸਰਕਾਰ ਬਣਨ ਤੋਂ ਬਾਅਦ ਕੋਈ ਵੀ ਸੱਜਣ ਇਸ ਗਲੀ ਵੱਲ ਵੇਖਣ ਨਹੀਂ ਆਇਆ।
ਪਿੰਡਵਾਸੀਆਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਛੋਟੋ ਬੱਚਿਆ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ! ਗਲੀ ਵਿੱਚ ਲੱਗੀਆ ਟਾਇਲਾਂ ਨੂੰ ਕੀ ਕਰਨਾ ਜੇਕਰ ਘਰਾਂ ਅੱਗੇ ਪਾਣੀ ਹੀ ਖੜਾ ਰਹਿਣਾ ਹੈ। ਉਹ ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਹਾਂ, ਉਨ੍ਹਾਂ ਦੀ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਕੋਈ ਹੱਲ ਕੀਤਾ ਜਾਵੇ!
ਇਹ ਵੀ ਪੜੋ: ਯੂਕਰੇਨ ਯੁੱਧ ਦਾ ਅਸਰ: ਪ੍ਰਾਈਵੇਟ ਤੇਲ ਕੰਪਨੀਆਂ ਨੇ ਘੱਟ ਕੀਤੀ ਤੇਲ ਦੀ ਸਪਲਾਈ