ETV Bharat / city

ਵਿਧਾਇਕ ਰਮਨਜੀਤ ਸਿੰਘ ਸਿੱਕੀ ’ਤੇ ਲੱਗੇ ਗੁੰਡਾ ਟੈਕਸ ਇਕੱਠਾ ਕਰਨ ਦੇ ਇਲਜ਼ਾਮ - Truck Association

ਤਰਨਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰ ਦਾਸ ਟਰੱਕ ਐਸੋਸੀਏਸ਼ਨ(Truck Association ) ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ਵਿੱਚ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਉਤੇ ਗੁੰਡਾ ਟੈਕਸ ਵਸੂਲਣ ਦੇ ਦੋਸ਼ ਲਗਾਏ।

ਵਿਧਾਇਕ ਰਮਨਜੀਤ ਸਿੰਘ ਸਿੱਕੀ ’ਤੇ ਲੱਗੇ ਗੁੰਡਾ ਟੈਕਸ ਇਕੱਠਾ ਕਰਨ ਦੇ ਇਲਜ਼ਾਮ

author img

By

Published : Jan 2, 2022, 12:16 PM IST

ਤਰਨ ਤਾਰਨ: ਕਸਬਾ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰ ਦਾਸ ਟਰੱਕ ਐਸੋਸੀਏਸ਼ਨ(Truck Association ) ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ਵਿੱਚ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਉਤੇ ਗੁੰਡਾ ਟੈਕਸ ਵਸੂਲਣ ਦੇ ਦੋਸ਼ ਲਗਾਏ।

ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਜਦੋਂ ਐਸੋਸੀਏਸ਼ਨ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਹਨਾਂ ਸਮੇਤ ਐਸੋਸੀਏਸ਼ਨ ਦੇ ਕਈ ਅਹੁਦੇਦਾਰ ਦੀ ਮਾਰਕੁੱਟ ਅਤੇ ਟਰੱਕ ਚੋਰੀ ਦਾ ਝੂਠਾ ਪਰਚਾ ਦਰਜ ਕਰਵਾ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਜਿਸ ਟਰੱਕ ਚੋਰੀ ਦਾ ਦੋਸ਼ ਉਹਦੇ ਉਤੇ ਲਗਾਇਆ ਗਿਆ ਸੀ ਉਹ ਟਰੱਕ ਹਜੇ ਵੀ ਇੱਥੋਂ ਦੀ ਇੱਕ ਨਿੱਜੀ ਕੰਪਨੀ ਤੋਂ ਸਮਾਨ ਲੋਡ ਕਰਦਾ ਕਈ ਵਾਰ ਦੇਖਿਆ ਗਿਆ ਹੈ ਅਤੇ ਜਦ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੁਝ ਲੋਕਾਂ ਨੇ ਉਹਨਾਂ ਦੇ ਨਾਲ ਕੁੱਟਮਾਰ ਵੀ ਕੀਤੀ।

ਦੂਜੇ ਪਾਸੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਟਰੱਕ ਐਸੋਸੀਏਸ਼ਨ ਦੇ ਦੋ ਧਿਰ ਬਣੇ ਹੋਏ ਹਨ ਅਤੇ ਦੋਨਾਂ ਵਿੱਚ ਝਗੜਾ ਚਲਦਾ ਹੈ ਅਤੇ ਉਹ ਚਾਹੁੰਦੇ ਸਨ ਕਿ ਦੋਵੇਂ ਧਿਰਾਂ ਦਾ ਝਗੜਾ ਖ਼ਤਮ ਹੋ ਜਾਵੇ।

ਟਰੱਕ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਟਰੱਕ ਮਾਲਿਕਾਂ ਅਤੇ ਡਰਾਇਵਰਾਂ ਦੀ ਮੁਸ਼ਕਲਾਂ ਨੂੰ ਹੱਲ ਕਰਨ ਅਤੇ ਸਰਕਾਰ ਤੋਂ ਆਪਣੀਆਂ ਮੰਗਾਂ ਪਹੁੰਚਾਉਣ ਵਾਸਤੇ ਐਸੋਸੀਏਸ਼ਨ ਬਣਾਈ ਗਈ ਸੀ।

ਵਿਧਾਇਕ ਰਮਨਜੀਤ ਸਿੰਘ ਸਿੱਕੀ ’ਤੇ ਲੱਗੇ ਗੁੰਡਾ ਟੈਕਸ ਇਕੱਠਾ ਕਰਨ ਦੇ ਇਲਜ਼ਾਮ

ਉਨ੍ਹਾਂ ਆਰੋਪ ਲਗਾਇਆ ਕਿ ਐਸੋਸੀਏਸ਼ਨ ਵੱਲੋਂ ਵੈਲਫੇਅਰ ਵਾਸਤੇ ਇੱਕਠੇ ਕੀਤੇ ਗਏ ਫ਼ੰਡਾਂ ਵਿੱਚੋਂ ਹਰ ਮਹੀਨੇ ਹਲਕਾ ਵਿਧਾਇਕ ਵੱਲੋਂ ਇੱਕ ਬੰਦਾ ਭੇਜ ਕੇ ਉਨ੍ਹਾਂ ਦੀ ਐਸੋਸੀਏਸ਼ਨ ਕੋਲੋਂ ਗੁੰਡਾ ਟੈਕਸ ਲੈ ਕੇ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਉਹਨਾਂ ਦੀ ਐਸੋਸੀਏਸ਼ਨ ਦੇ ਕਈ ਉਹਦੇਦਾਰਾਂ ਉੱਤੇ ਝੂਠੇ ਪਰਚੇ ਦਰਜ ਕਰ ਦਿੱਤੇ ਗਏ। ਸੁਖਦੇਵ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਮਾਮਲੇ ਦੀ ਜਾਂਚ ਕਰਾਉਣ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਮਾਮਲੇ 'ਤੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਆਪਣੇ ਉਪਰ ਲੱਗੇ ਸਾਰੇ ਇਲਜਾਮਾਂ ਨੂੰ ਝੂਠਾ ਦੱਸਿਆ।

ਇਹ ਵੀ ਪੜ੍ਹੋ: BIKRAM MAJITHIA DRUG CASE: ਫਰਾਰ ਚੱਲ ਰਹੇ ਮਜੀਠੀਆ ਦੀਆਂ ਤਸਵੀਰਾਂ ਵਾਇਰਲ !

ETV Bharat Logo

Copyright © 2024 Ushodaya Enterprises Pvt. Ltd., All Rights Reserved.