ETV Bharat / city

ਦੁਧਾਰੂ ਪਸ਼ੂਆਂ ‘ਚ ਤੇਜ਼ੀ ਨਾਲ ਫੈਲ ਰਹੀ ਲੰਪੀ ਸਕਿਨ ਬੀਮਾਰੀ, ਕਿਸਾਨ ਹੋਏ ਪਰੇਸ਼ਾਨ

ਤਰਨਤਾਰਨ ਦੇ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਦੁਧਾਰੂ ਪਸ਼ੂਆਂ ਵਿੱਚ ਲੰਪੀ ਸਕਿਨ ਬੀਮਾਰੀ ਫੈਲ ਰਹੀ ਹੈ ਜਿਸ ਕਾਰਨ ਪਸ਼ੂਆਂ ਦੀ ਮੌਤ ਹੋ ਰਹੀ ਹੈ। ਪੀੜਤ ਕਿਸਾਨਾਂ ਨੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ।

ਪਸ਼ੂਆਂ ਚ ਤੇਜ਼ੀ ਨਾਲ ਫੈਲ ਰਹੀ ਲੰਪੀ ਸਕਿਨ ਬੀਮਾਰੀ

author img

By

Published : Aug 4, 2022, 11:43 AM IST

ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਵਿੱਚ ਤੇਜ਼ੀ ਨਾਲ ਪਸ਼ੂਆਂ ਵਿਚ ਲੰਪੀ ਸਕਿਨ ਬੀਮਾਰੀ ਫੈਲ ਰਹੀ ਹੈ। ਪਸ਼ੂਆਂ ਨੂੰ ਮਰਦੇ ਹੋਏ ਦੇਖ ਕਿਸਾਨ ਪਰੇਸ਼ਾਨ ਹੋਏ ਪਏ ਹਨ। ਪੀੜਤ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਗਾਵਾਂ ਜੋ ਕਿ ਡੇਢ ਪੌਣੇ ਦੋ ਲੱਖ ਰੁਪਏ ਤੋਂ ਉੱਪਰ ਦੀਆਂ ਹਨ ਅਤੇ ਉਨ੍ਹਾਂ ਨੂੰ ਅੱਠ ਦਿਨ ਤੋਂ ਲੰਪੀ ਸਕਿਨ ਬਿਮਾਰੀ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ।

ਕਿਸਾਨਾਂ ਨੇ ਅੱਗੇ ਦੱਸਿਆ ਕਿ ਇਸ ਬੀਮਾਰੀ ਦੇ ਸ਼ੁਰੂਆਤੀ ਲੱਛਣਾਂ ਵਿਚ ਪਸ਼ੂ ਨੂੰ ਪਹਿਲਾਂ ਤੇਜ਼ ਬੁਖਾਰ ਹੋਇਆ ਅਤੇ ਪਸ਼ੂ ਦੇ ਸਰੀਰ ’ਤੇ ਥੱਫੜ ਪੈਣੇ ਸ਼ੁਰੂ ਹੋ ਗਏ ਇਸ ਤੋਂ ਬਾਅਦ ਪਸ਼ੂਆਂ ਦੀਆਂ ਲੱਤਾਂ ਕੰਮ ਕਰਨਾ ਬੰਦ ਹੋ ਗਈਆਂ। ਇਸ ਬਿਮਾਰੀ ਨਾਲ ਦੋਧਾ ਧਾਰੀ ਪਸ਼ੂਆਂ ਦਾ ਦੁੱਧ ਵੀ ਸੁੱਕ ਗਿਆ ਹੈ।

ਪਸ਼ੂਆਂ ਚ ਤੇਜ਼ੀ ਨਾਲ ਫੈਲ ਰਹੀ ਲੰਪੀ ਸਕਿਨ ਬੀਮਾਰੀ

ਉਨ੍ਹਾਂ ਦੱਸਿਆ ਕਿ ਨੇੜੇ ਦੇ ਇਲਾਕੇ ਵਿੱਚ ਰੋਜ਼ਾਨਾ ਇਸ ਬੀਮਾਰੀ ਨਾਲ ਪਸ਼ੂਆਂ ਦੀਆਂ ਮੌਤਾਂ ਹੋ ਰਹੀਆਂ ਹਨ। ਪੀੜਤ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਤਾਂ ਮੀਂਹ ਕਾਰਨ ਸਾਰੀ ਝੋਨੇ ਦੀ ਬੀਜੀ ਹੋਈ ਫਸਲ ਖਰਾਬ ਹੋ ਗਈ ਅਤੇ ਹੁਣ ਉਨ੍ਹਾਂ ਦੇ ਦੁਧਾਰੂ ਪਸ਼ੂ ਵੀ ਮੌਤ ਦੇ ਕਿਨਾਰੇ ’ਤੇ ਪਏ ਹਨ।

ਪੀੜਤ ਕਿਸਾਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਵਿਚ ਟੀਮਾਂ ਭੇਜ ਕੇ ਇਸ ਬੀਮਾਰੀ ਦਾ ਬਰੀਕੀ ਨਾਲ ਨਰੀਖਣ ਕਰਵਾਇਆ ਜਾਵੇ ਅਤੇ ਬੀਮਾਰੀ ਦੀ ਰੋਕਥਾਮ ਲਈ ਠੋਸ ਕਦਮ ਚੁੱਕੇ ਜਾਣ ਅਤੇ ਜਿਨ੍ਹਾਂ ਕਿਸਾਨਾਂ ਦੇ ਪਸ਼ੂ ਮਰ ਚੁੱਕੇ ਹਨ ਉਨ੍ਹਾਂ ਨੂੰ ਯੋਗ ਮੁਆਵਜਾ ਦਿੱਤਾ ਜਾਵੇ।

ਇਹ ਵੀ ਪੜੋ: ਹੈਰਾਨੀਜਨਕ ! ਜੇਲ੍ਹ ਵਿੱਚ ਨਸ਼ਾ ਸਪਲਾਈ ਕਰਨ ਵਾਲਾ ASI ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.