ਤਰਨਤਾਰਨ: ਸਿੱਖਿਆ ਸਾਡੇ ਜੀਵਨ ਅਤੇ ਸਮਾਜ ਦਾ ਜ਼ਰੂਰੀ ਅੰਗ ਹੈ। ਸਾਡੀ ਸਰਕਾਰ ਦਾ ਚੰਗੀ ਸਿੱਖਿਆ ਵੱਲ ਧਿਆਨ ਦੇਣਾ ਪਹਿਲਾਂ ਕਰੱਤਵ ਹੋਣਾ ਚਾਹੀਦਾ ਹੈ। ਪਰ ਤਰਨਤਾਰਨ ਦੇ ਅਧੀਨ ਆਉਂਦੇ ਹਲਕਾ ਪੱਟੀ ਦੀ ਵਾਰਡ ਨੰਬਰ 1 ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੀ ਹਾਲਤ(Condition of Government Primary School) ਦੇਖ ਕੇ ਇਹ ਹੀ ਕਹਿ ਸਕਦੇ ਹਾਂ ਕਿ ਸਰਕਾਰ ਦਾ ਸਕੂਲਾਂ ਵੱਲ ਕੋਈ ਧਿਆਨ ਨਹੀਂ ਹੈ। ਤਰਨਤਾਰਨ ਦੇ ਸਕੂਲ ਨੇ ਛੱਪੜ ਦਾ ਰੂਪ ਧਾਰ ਕੀਤਾ ਹੋਇਆ ਹੈ।
ਸਕੂਲ ਦੇ ਬੱਚਿਆਂ ਨੂੰ ਗੰਦੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਮਾੜੀ ਹਾਲਤ ਵਿੱਚ ਮੌਜੂਦ ਇਹ ਸਕੂਲ ਨਾ ਸਿਰਫ਼ ਬੱਚਿਆਂ ਦੀ ਸਿਹਤ ਲਈ ਬਲਕਿ ਉਨ੍ਹਾਂ ਦੀ ਜ਼ਿੰਦਗੀ ਲਈ ਵੀ ਖ਼ਤਰਨਾਕ ਹੋ ਸਕਦੇ ਹਨ। ਜਿਥੇ ਕਰੀਬ 2 ਸਾਲਾਂ ਤੋਂ ਕਰੋਨਾ ਤੇ ਹੁਣ ਡੇਂਗੂ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਅਜਿਹੇ ਸਕੂਲ ਦੇਖ ਕੇ ਕੀ ਕਹਿ ਸਕਦੇ ਹਾਂ।
ਜ਼ਿਕਰਯੋਗ ਹੈ ਕਿ ਮੌਕੇ ਦੀਆਂ ਸਰਕਾਰ ਕੁੰਭਕਰਨੀ ਨੀਂਦ ਸੁੱਤੀਆਂ ਨਜ਼ਰ ਆ ਰਹੀਆਂ ਹਨ। ਲੋਕਾਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ 'ਤੇ ਇਲਜ਼ਾਮ ਲਗਾਏ ਹਨ ਕਿ ਉਹ ਇਲਾਕੇ ਦੇ ਸਕੂਲ ਵੱਲ ਧਿਆਨ ਨਹੀਂ ਦੇ ਰਹੇ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਪ ਵਿਧਾਇਕ ਲਾਲ ਜੀਤ ਭੁੱਲਰ(AAP MLA Lal Jeet Bhullar) ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਸਕੂਲਾਂ ਵੱਲ ਧਿਆਨ ਨਹੀਂ ਦੇ ਰਹੀਆਂ। ਉਹਨਾਂ ਕਿਹਾ ਕਿ ਹਰਮਿੰਦਰ ਸਿੰਘ ਗਿੱਲ(Harminder Singh Gill) ਆਏ ਦਿਨ ਸ਼ੋਸਲ ਮੀਡੀਆ ਉਤੇ ਪੋਸਟਾਂ ਪਾਉਣ ਦੇ ਰਹਿੰਦੇ ਹਨ, ਕਿ ਮੇਰੇ ਇਲਾਕੇ ਵਿੱਚ ਸਾਰੇ ਸਮਾਰਟ ਸਕੂਲ(Smart school) ਹਨ। ਪਰ ਤੁਸੀਂ ਆਪ ਹੀ ਦੇਖ ਲਓ ਸਮਾਰਟ ਸਕੂਲਾਂ ਦੀ ਹਾਲਤ।
ਉਹਨਾਂ ਕਿਹਾ ਕਿ ਪਿਛਲੇ ਦਸ ਦਿਨਾਂ ਤੋਂ ਸੀਵਰੇਜ਼ ਦਾ ਪਾਣੀ ਸਕੂਲ ਵਿੱਚ ਆ ਰਿਹਾ ਹੈ। ਉਹਨਾਂ ਸਾਰੀਆਂ ਪਾਰਟੀਆਂ 'ਤੇ ਦੋਸ਼ ਲਾਉਂਦੇ ਕਿਹਾ ਕਿ ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਨੂੰ ਇਹਨਾਂ ਨੂੰ ਐਮ.ਐਲ.ਏ ਬਣਾਉਂਦੇ ਹਾਂ, ਪਿੰਡਾਂ ਦਾ, ਸਕੂਲਾਂ ਦਾ ਵਿਕਾਸ ਕਰਨ ਲਈ, ਨਾ ਕਿ ਲੋਕਾਂ ਨੂੰ ਲੁੱਟਣ ਲਈ।
ਇਹ ਵੀ ਪੜ੍ਹੋ:ਕਾਂਸਟੇਬਲ ਦੀ ਪ੍ਰੀਖਿਆ ਦੇ ਨਤੀਜਿਆ ਦੇ ਵਿਰੋਧ 'ਚ ਕੀਤਾ ਰੋਡ ਜਾਮ