ETV Bharat / city

ਬ੍ਰਹਮਪੁਰਾ ਦੀ ਵਾਪਸੀ ਨਾਲ ਰੋਚਕ ਹੋ ਗਿਆ ਖਡੂਰ ਸਾਹਿਬ ਦਾ ਚੋਣ ਅਖਾੜਾ

Punjab Assembly Election 2022: ਕੀ ਖਡੂਰ ਸਾਹਿਬ ਸੀਟ 'ਤੇ 10 ਸਾਲ ਬਾਅਦ ਬ੍ਰਹਮਪੁਰਾ ਮੁੜ ਕਾਇਮ ਕਰ ਸਕਣਗੇ ਸਰਦਾਰੀ ਜਾਂ ਫੇਰ ਕਾਂਗਰਸ ਸਿੱਕੀ ਨੂੰ ਉਮੀਦਵਾਰ ਬਣਾ ਕੇ ਮੁਕਾਬਲਾ ਸਖ਼ਤ ਬਣਾਉਂਦੀ ਹੈ ਤੇ ਜਾਂ ਫੇਰ ਆਮ ਆਦਮੀ ਪਾਰਟੀ ਬਣੇਗੀ ਵੱਡਾ ਫੈਕਟਰ, ਜਾਣੋਂ ਇਥੋਂ ਦਾ ਸਿਆਸੀ ਹਾਲ...।Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਖਡੂਰ ਸਾਹਿਬ (Khadoor Assembly Constituency) ’ਤੇ ਕਾਂਗਰਸ ਦੇ ਰਮਨਜੀਤ ਸਿੰਘ ਸਿੱਕੀ ਸਹੋਤਾ (Ramanjit Singh Sikki Sahota) ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਰੋਚਕ ਹੋ ਗਿਆ ਖਡੂਰ ਸਾਹਿਬ ਦਾ ਚੋਣ ਅਖਾੜਾ
ਰੋਚਕ ਹੋ ਗਿਆ ਖਡੂਰ ਸਾਹਿਬ ਦਾ ਚੋਣ ਅਖਾੜਾ
author img

By

Published : Jan 20, 2022, 8:31 PM IST

ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਖਡੂਰ ਸਾਹਿਬ ਸੀਟ (Khadoor Sahib Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਖਡੂਰ ਸਾਹਿਬ (Khadoor Sahaib Assembly Constituency)

ਜੇਕਰ ਖਡੂਰ ਸਾਹਿਬ ਸੀਟ (Khadoor Sahib Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ ਦੇ ਰਮਨਜੀਤ ਸਿੰਘ ਸਿੱਕੀ ਸਹੋਤਾ (Ramanjit Singh Sikki Sahota) ਮੌਜੂਦਾ ਵਿਧਾਇਕ ਹਨ। ਰਮਨਜੀਤ ਸਿੰਘ ਸਿੱਕੀ 2017 ਵਿੱਚ ਦੂਜੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਖਡੂਰ ਸਾਹਿਬ ਤੋਂ ਦੂਜੀ ਵਾਰ ਚੋਣ ਲੜੀ ਸੀ ਤੇ ਅਕਾਲੀ ਦਲ ਦੇ ਮਜਬੂਤ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਮਾਤ ਦੇ ਦਿੱਤੀ ਸੀ।

ਇਸ ਵਾਰ ਕਾਂਗਰਸ ਨੇ ਅਜੇ ਸਿੱਕੀ ਦੀ ਉਮੀਦਵਾਰੀ ਨਹੀਂ ਐਲਾਨੀ ਹੈ ਪਰ ਉਹ ਇਥੋਂ ਪਾਰਟੀ ਦੀ ਟਿਕਟ ਦੇ ਮਜਬੂਤ ਦਾਅਵੇਦਾਰ ਹਨ। ਇਥੋਂ ਫਿਲਹਾਲ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਚੋਣ ਮੈਦਾਨ ਵਿੱਚ ਨਿਤਰ ਪਏ ਹਨ। ਉਨ੍ਹਾਂ ਨੂੰ ਮਾਝੇ ਦਾ ਜਰਨੈਲ ਕਿਹਾ ਜਾਂਦਾ ਹੈ।

ਅਕਾਲੀ ਦਲ ਨੇ ਬੜੇ ਅਦਬ ਤੇ ਸਤਿਕਾਰ ਨਾਲ ਉਨ੍ਹਾਂ ਨੂੰ ਇਥੋਂ ਇੱਕ ਵਾਰ ਫੇਰ ਉਮੀਦਵਾਰ ਬਣਾਇਆ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਅਜੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਖਡੂਰ ਸਾਹਿਬ ਸੀਟ (Khadoor Sahib Constituency) ’ਤੇ 75.36 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ ਦੇ ਰਮਨਜੀਤ ਸਿੰਘ ਸਿੱਕੀ (Ramanjit Singh Sikki) ਵਿਧਾਇਕ ਚੁਣੇ ਗਏ ਸੀ। ਰਮਨਜੀਤ ਸਿੰਘ ਸਿੱਕੀ ਨੇ ਉਸ ਸਮੇਂ ਅਕਾਲੀ ਭਾਜਪਾ ਗਠਜੋੜ (SAD-BJP) ਦੇ ਰਵਿੰਦਰ ਸਿੰਘ ਬ੍ਰਹਮਪੁਰਾ (Ravinder Singh Brahmpura) ਨੂੰ ਮਾਤ ਦਿੱਤੀ ਸੀ। ਜਦੋਂਕਿ ਆਮ ਆਦਮੀ ਪਾਰਟੀ ਦੇ ਭੁਪਿੰਦਰ ਸਿੰਘ (Bhupinder Singh) ਚੰਗੀਆਂ ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੇ ਸੀ।

ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਨੂੰ 64666 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਅਕਾਲੀ-ਭਾਜਪਾ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਰਹੇ ਸੀ, ਉਨ੍ਹਾਂ ਨੂੰ 47611ਵੋਟਾਂ ਪਈਆਂ ਸੀ ਤੇ ਆਮ ਆਦਮੀ ਪਾਰਟੀ ਦੇ ਬਿਕਰਮਜੀਤ ਸਿੰਘ ਨੂੰ 28644 ਵੋਟਾਂ ਹਾਸਲ ਹੋਈਆਂ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ (Congress) ਨੂੰ ਸਭ ਤੋਂ ਵੱਧ 44.43 ਫੀਸਦ ਵੋਟ ਸ਼ੇਅਰ ਰਿਹਾ, ਜਦੋਂਕਿ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 32.71 ਫੀਸਦੀ ਵੋਟ ਸ਼ੇਅਰ ਮਿਲਿਆ ਸੀ ਤੇ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 19.68 ਫੀਸਦੀ ਹੀ ਰਿਹਾ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਖਡੂਰ ਸਾਹਿਬ (Khemkaran Assembly Constituency) ਤੋਂ ਕਾਂਗਰਸ (Congress)ਦੇ ਰਮਨਜੀਤ ਸਿੰਘ ਸਿੱਕੀ ਸਹੋਤਾ ਚੋਣ ਜਿੱਤੇ ਸੀ। ਉਨ੍ਹਾਂ ਨੂੰ 66902 ਵੋਟਾਂ ਪਈਆਂ ਸੀ। ਦੂਜੇ ਨੰਬਰ ’ਤੇ ਅਕਾਲੀ-ਭਾਜਪਾ (SAD-BJP) ਗਠਜੋੜ ਦੇ ਰਣਜੀਤ ਸਿੰਘ ਬ੍ਰਹਮਪੁਰਾ ਰਹੇ ਸੀ। ਉਨ੍ਹਾਂ ਨੂੰ 63848 ਵੋਟਾਂ ਪਈਆਂ ਸੀ, ਜਦੋਂਕਿ ਪੀਪੀਓਪੀ ਦੇ ਉਮੀਦਵਾਰ ਨੂੰ 1741 ਵੋਟਾਂ ਪਈਆਂ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਖਡੂਰ ਸਾਹਿਬ (Khadoor Sahib Assembly Constituency) 'ਤੇ 80.07 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ (Congress) ਨੂੰ 48.82 ਫੀਸਦੀ ਵੋਟਾਂ ਮਿਲੀਆਂ ਸੀ। ਜਦੋਂਕਿ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 48.59 ਫੀਸਦੀ ਵੋਟਾਂ ਮਿਲੀਆਂ ਸੀ ਤੇ ਪੀਪੀਓਪੀ ਦੇ ਉਮੀਦਵਾਰ ਨੂੰ 1.27 ਫੀਸਦੀ ਵੋਟਾਂ ਮਿਲੀਆਂ ਸੀ।

ਖਡੂਰ ਸਾਹਿਬ (Khadoor Sahib Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਅਜੇ ਮੁੱਖ ਤੌਰ ’ਤੇ ਅਕਾਲੀ ਦਲ ਨੇ ਆਪਣੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਨਜਦੀਕੀ ਤੇ ਉਮਰਦਰਾਜ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਮੈਦਾਨ ਵਿੱਚ ਹਨ। ਉਹ ਅਕਾਲੀ ਦਲ ਸੰਯੁਕਤ ਵਿੱਚ ਚਲੇ ਗਏ ਸੀ ਪਰ ਬਾਅਦ ਵਿੱਚ ਹੁਣ ਫੇਰ ਉਨ੍ਹਾਂ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ ਸੀ ਤੇ ਪਾਰਟੀ ਨੇ ਉਨ੍ਹਾਂ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨ ਦਿੱਤਾ। ਇਸ ਸੀਟ ’ਤੇ ਉਹ ਇਕੱਲੇ ਵਿਚ ਰਰਹੇ ਹਨ। ਅਜੇ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਗਠਜੋੜ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ।

ਬ੍ਰਹਮਪੁਰਾ ਦੇ ਆਉਣ ਨਾਲ ਇਸ ਹਲਕੇ ਤੋਂ ਮੁਕਾਬਲਾ ਸਖ਼ਤ ਹੋ ਗਿਆ ਹੈ। ਹਾਲਾਂਕਿ ਰਮਨਜੀਤ ਸਿੰਘ ਸਿੱਕੀ ਉਨ੍ਹਾਂ ਨੂੰ ਇੱਕ ਵਾਰ ਚੋਣ ਹਰਾ ਚੁੱਕੇ ਹਨ ਪਰ ਅਕਾਲੀ ਦਲ ਨੇ ਬ੍ਰਹਮਪੁਰਾ ਨੂੰ ਉਮੀਦਵਾਰ ਬਣਾਇਆ ਹੈ। ਫਿਲਹਾਲ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਐਲਨ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਮੁਕਾਬਲਾ ਰੋਚਕ ਹੁੰਦਾ ਹੈ ਜਾਂ ਇੱਕ ਤਰਫਾ।

ਇਹ ਵੀ ਪੜ੍ਹੋ:ਕੇਜਰੀਵਾਲ ਦੀ ਖੰਘ ’ਤੇ ਹਰਸਿਮਰਤ ਬਾਦਲ ਦਾ ਤੰਜ

ETV Bharat Logo

Copyright © 2024 Ushodaya Enterprises Pvt. Ltd., All Rights Reserved.