ETV Bharat / city

ਭੁੱਖਮਰੀ ਦੀ ਹਾਲਤ ਵਿੱਚ ਰਹਿਣ ਨੂੰ ਮਜ਼ਬੂਰ ਇੰਟਨੈਸ਼ਨਲ ਕਬੱਡੀ ਖਿਡਾਰੀ ਦਾ ਪਰਿਵਾਰ - ਇੰਟਨੈਸ਼ਨਲ ਕਬੱਡੀ ਖਿਡਾਰੀ

ਪੂਰੀ ਦੁਨੀਆਂ ਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲਾ ਇੰਟਨੈਸ਼ਨਲ ਕਬੱਡੀ ਖਿਡਾਰੀ ਅੱਜ ਦੋ ਵਕਤ ਦੀ ਰੋਟੀ ਤੋਂ ਵੀ ਮੋਹਤਾਜ ਹੋਇਆ ਪਿਆ ਹੈ। ਖਿਡਾਰੀ ਦਾ ਕਹਿਣਾ ਹੈ ਕਿ ਉਸ ਸਮੇਂ ਵੱਲੋਂ ਕਈ ਵਾਰ ਮਦਦ ਦੀ ਗੁਹਾਰ ਲਗਾਈ ਗਈ ਹੈ ਪਰ ਅੱਜ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਉਸਦੀ ਮਦਦ ਨਹੀਂ ਕੀਤੀ ਹੈ।

International Kabaddi player
ਤਰਸਯੋਗ ਹਾਲਤ ਵਿੱਚ ਇੰਟਨੈਸ਼ਨਲ ਕਬੱਡੀ ਖਿਡਾਰੀ ਦਾ ਪਰਿਵਾਰ
author img

By

Published : Aug 29, 2022, 11:26 AM IST

ਤਰਨਤਾਰਨ: ਇੱਕ ਪਾਸੇ ਜਿੱਥੇ ਸਰਕਾਰ ਵੱਲੋਂ ਖਿਡਾਰੀਆਂ ਦੀ ਮਦਦ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਅਜਿਹੇ ਵੀ ਖਿਡਾਰੀ ਹਨ ਜਿਨ੍ਹਾਂ ਨੇ ਪੰਜਾਬ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਪਰ ਅੱਜ ਉਹ ਤਰਸਯੋਗ ਹਾਲਤ ਵਿੱਚ ਰਹਿਣ ਲਈ ਮਜ਼ਬੂਰ ਹਨ। ਅਜਿਹਾ ਹੀ ਖਿਡਾਰੀ ਹੈ ਜੋ ਆਪਣੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਦੇਣ ਤੋਂ ਮੋਹਤਾਜ਼ ਹੋਇਆ ਪਿਆ ਹੈ ਅਤੇ ਸਰਕਾਰ ਨੂੰ ਗੁਹਾਰ ਲਗਾ ਕਹਿ ਰਿਹਾ ਹੈ ਕਿ ਕੁਝ ਤਾਂ ਉਸ ’ਤੇ ਤਰਸ ਕਰੋ ਕਿ ਦੇਸ਼ ਦਾ ਨਾਂ ਰੋਸਨ ਕਰਨ ਵਾਲਿਆਂ ਨੂੰ ਇਹੀ ਸਜ਼ਾ ਮਿਲਦੀ ਹੈ।

ਸੱਟ ਲੱਗਣ ਕਾਰਨ ਹੋਈ ਘਰ ਦੀ ਹਾਲਤ ਖਰਾਬ: ਦੱਸ ਦਈਏ ਕਿ ਤਰਨਤਾਰਨ ਦੇ ਵਿਧਾਨਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਵਰਨਾਲੇ ਤੋਂ ਇੰਟਰਨੈਸ਼ਨਲ ਕਬੱਡੀ ਖਿਡਾਰੀ ਸਰਵਣ ਸਿੰਘ ਉਰਫ ਸੰਮਾ ਵਰ੍ਹਨਾਲੀਆਂ ਪਹਿਲਵਾਨ ਦੀ ਹਾਲਤ ਕਾਫੀ ਤਰਸਯੋਗ ਹੈ। ਉਨ੍ਹਾਂ ਦਾ ਪਰਿਵਾਰ ਦੋ ਸਮੇਂ ਦੀ ਰੋਟੀ ਕਮਾਉਣ ਨੂੰ ਮਜ਼ਬੂਰ ਹੋਇਆ ਪਿਆ। ਕਬੱਡੀ ਦੇ ਖੇਡ ਵਿੱਚ ਉਨ੍ਹਾਂ ਨੇ ਕਈ ਵੱਡੀਆਂ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਹਨ ਪਰ ਕਬੱਡੀ ਖੇਡਦੇ ਸਮੇਂ ਉਨ੍ਹਾਂ ਦੇ ਰੀੜ੍ਹ ਦੀ ਹੱਡੀ ਵਿੱਚ ਸੱਟ ਲੱਗ ਗਈ ਜਿਸ ਕਾਰਨ ਅੱਜ ਤੱਕ ਉਹ ਆਪਣਾ ਇਲਾਜ ਕਰਵਾ ਰਹੇ ਹਨ ਪਰ ਉਨ੍ਹਾਂ ਦੀ ਸਾਰ ਕਿਸੇ ਨੇ ਵੀ ਨਹੀਂ ਲਈ।

ਵਿਦੇਸ਼ ਵਿੱਚ ਕਈ ਪੰਜਾਬ ਅਤੇ ਦੇਸ਼ ਦਾ ਨਾਂ ਕੀਤਾ ਰੌਸ਼ਨ: ਇਸ ਸਬੰਧੀ ਖਿਡਾਰੀ ਸਰਵਣ ਸਿੰਘ ਨੇ ਦੱਸਿਆ ਕਿ ਉਹ ਖੇਡ ਕਬੱਡੀ ਜਗਤ ਵਿੱਚ ਆਪਣੇ ਸਮੇਂ ਦੌਰਾਨ ਇੰਗਲੈਂਡ, ਅਮਰੀਕਾ, ਦੁਬਈ ਅਤੇ ਹੋਰ ਵੀ ਕਈ ਦੇਸ਼ਾਂ ਵਿੱਚ ਕਬੱਡੀ ਖੇਡ ਕੇ ਵੱਡੀਆਂ ਵੱਡੀਆਂ ਜਿੱਤਾਂ ਪ੍ਰਾਪਤ ਕਰਕੇ ਬਾਹਰਲੇ ਦੇਸ਼ਾਂ ਵਿੱਚ ਆਪਣੇ ਭਾਰਤ ਦੇਸ਼ ਦਾ ਨਾਮ ਰੌਸ਼ਨ ਕਰ ਚੁੱਕਿਆ ਹੈ। ਪੂਰੇ ਪੰਜਾਬ ਵਿੱਚ ਉਸ ਦਾ ਨਾਮ ਚੱਲਦਾ ਸੀ। ਪਹਿਲਵਾਨ ਨੇ ਦੱਸਿਆ ਕਿ ਉਹ ਪਿੰਡ ਮਹਿੰਦੀਪੁਰ ਵਿਖੇ ਕਬੱਡੀ ਖੇਡ ਰਹੇ ਸੀ ਕਿ ਅਚਾਨਕ ਉਸ ਦੀ ਰੀੜ੍ਹ ਦੀ ਹੱਡੀ ਵਿਚ ਸੱਟ ਲੱਗ ਗਈ ਜਿਸ ਕਾਰਨ ਉਹ ਦੁਬਾਰਾ ਤੋਂ ਕਬੱਡੀ ਨਹੀਂ ਖੇਡ ਸਕੇ।

ਘਰ ਦੀ ਹਾਲਤ ਤਰਸਯੋਗ: ਖਿਡਾਰੀ ਸਰਵਣ ਸਿੰਘ ਨੇ ਦੱਸਿਆ ਕਿ ਇਸ ਇਲਾਜ ਦੌਰਾਨ ਉਨ੍ਹਾਂ ਦੇ ਕੋਲ ਜੋ ਕੁਝ ਉਹ ਸਭ ਕੁਝ ਵਿਕ ਗਿਆ ਅਤੇ ਮਸਾਂ ਹੀ ਉਹ ਮੰਜੇ ਤੋਂ ਉੱਠ ਸਕੇ ਹਨ। ਉਹ ਡੰਡਾ ਲੈ ਕੇ ਹੀ ਤੁਰ ਸਕਦੇ ਹਨ ਅਤੇ ਨਾ ਹੀ ਉਹ ਹੁਣ ਕੋਈ ਵਜ਼ਨ ਚੁੱਕ ਸਕਦੇ ਹਨ ਅਤੇ ਨਾ ਹੀ ਜ਼ਿਆਦਾ ਇੱਕ ਥਾਂ ’ਤੇ ਬੈਠ ਸਕਦੇ ਹਨ। ਪਹਿਲਵਾਨ ਨੇ ਦੱਸਿਆ ਕਿ ਉਸ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਬੁਰੇ ਹੋ ਚੁੱਕੇ ਹਨ ਕਿ ਉਹ ਦੋ ਵਕਤ ਦੀ ਰੋਟੀ ਤੱਕ ਆਪਣੇ ਪਰਿਵਾਰ ਨੂੰ ਨਹੀਂ ਦੇ ਪਾ ਰਿਹਾ ਅਤੇ ਇਸੇ ਚੀਜ਼ ਨੂੰ ਲੈ ਕੇ ਉਸ ਦਾ ਪਰਿਵਾਰ ਭੁੱਖਮਰੀ ਦੇ ਕੰਢੇ ’ਤੇ ਬੈਠਾ ਹੋਇਆ ਹੈ।

ਨਹੀਂ ਲਈ ਕਿਸੇ ਨੇ ਵੀ ਸਾਰ: ਪਹਿਲਵਾਨ ਸਮੇਂ ਨੇ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਇਹ ਤਾਂ ਕਹਿੰਦੀਆਂ ਰਹਿੰਦੀਆਂ ਹਨ ਕਿ ਉਹ ਖੇਡ ਜਗਤ ਵੱਲ ਆਪਣਾ ਧਿਆਨ ਕਰਨ ਅਤੇ ਆਪਣੇ ਦੇਸ਼ ਦਾ ਅਤੇ ਪਰਿਵਾਰ ਦਾ ਨਾਮ ਰੌਸ਼ਨ ਕਰਨ ਪਰ ਅਜਿਹਾ ਨਾਂ ਰੌਸ਼ਨ ਕਰਨ ਦਾ ਕੀ ਫ਼ਾਇਦਾ ਜੋ ਉਨ੍ਹਾਂ ਦੇ ਘਰਾਂ ਵਿੱਚ ਦੋ ਵਕਤ ਦੀ ਰੋਟੀ ਵੀ ਦੇ ਨਾ ਸਕੇ। ਉਨ੍ਹਾਂ ਦੱਸਿਆ ਕਿ ਉਸ ਨੇ ਆਪਣੇ ਇਨ੍ਹਾਂ ਹਾਲਾਤਾਂ ਬਾਰੇ ਕਈ ਵਾਰ ਸਰਕਾਰੇ ਦਰਬਾਰੇ ਅਤੇ ਮੌਕੇ ਦੇ ਡੀ ਸੀ ਸਾਹਿਬਾਂ ਨੂੰ ਜਾਣੂ ਕਰਵਾਇਆ ਪਰ ਕਿਸੇ ਸਰਕਾਰ ਨੇ ਅਤੇ ਕਿਸੇ ਸਰਕਾਰੀ ਅਧਿਕਾਰੀ ਨੇ ਅਜੇ ਤੱਕ ਉਸ ਦੀ ਕੋਈ ਸਾਰ ਨਹੀਂ ਲਈ।

'ਕੱਬਡੀ ਨੇ ਉਸਦਾ ਸਾਰਾ ਘਰ ਕੀਤਾ ਬਰਬਾਦ': ਪਹਿਲਵਾਨ ਨੇ ਆਪਣਾ ਪਾਸਪੋਰਟ ਅਤੇ ਜਿੱਤੀਆਂ ਹੋਈਆਂ ਟਰਾਫੀਆਂ ਜੋ ਬਾਹਰ ਦੇ ਮੁਲਕ ਚੋਂ ਜਿੱਤੀਆਂ ਹਨ ਵਿਖਾਉਂਦੇ ਹੋਏ ਕਿਹਾ ਕਿ ਜਦ ਉਹ ਇਹਨਾਂ ਟਰਾਫੀਆਂ ਵੱਲ ਅਤੇ ਇਸ ਪਾਸਪੋਰਟ ਵੱਲ ਵੇਖਦਾ ਹੈ ਤਾਂ ਉਸ ਦਾ ਮਨ ਭਰ ਆਉਂਦਾ ਹੈ ਅਤੇ ਦਿਲ ਵਿੱਚ ਸੋਚਦਾ ਹੈ ਕਿ ਇਸ ਕਬੱਡੀ ਜਗਤ ਨੇ ਉਸ ਦਾ ਸਾਰਾ ਹੀ ਘਰ ਬਰਬਾਦ ਕਰ ਦਿੱਤਾ ਪਰ ਕੋਈ ਵੀ ਸਰਕਾਰ ਜਾਂ ਸਰਕਾਰੀ ਅਧਿਕਾਰੀ ਬਾਅਦ ਵਿਚ ਪਹਿਲਵਾਨਾਂ ਦੀ ਸਾਰ ਤੱਕ ਨਹੀਂ ਲੈਂਦੀ।

ਖਿਡਾਰੀ ਨੇ ਲਾਈ ਮਦਦ ਦੀ ਗੁਹਾਰ: ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਸ ਦੀ ਕੋਈ ਸਰਕਾਰ ਜਾਂ ਸਮਾਜ ਸੇਵੀ ਕੋਈ ਨਾ ਕੋਈ ਉਨ੍ਹਾਂ ਦੀ ਸਹਾਇਤਾ ਕਰ ਦੇਣ ਜਿਸ ਨਾਲ ਉਹ ਆਪਣੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਦੇ ਸਕਣ। ਉਨ੍ਹਾਂ ਦਾ 9592377827, 9779505605 ਨੰਬਰ ਹੈ।

ਇਹ ਵੀ ਪੜੋ: ਪੰਜਾਬ ਕਾਂਗਰਸ ਵਿੱਚ ਹੰਗਾਮਾ, ਇੰਚਾਰਜ ਹਰੀਸ਼ ਚੌਧਰੀ ਨੇ ਵਿਧਾਇਕ ਸੁਖਪਾਲ ਖਹਿਰਾ ਨੂੰ ਭੇਜਿਆ ਨੋਟਿਸ

ETV Bharat Logo

Copyright © 2025 Ushodaya Enterprises Pvt. Ltd., All Rights Reserved.