ਤਰਨਤਾਰਨ: ਹਰ ਮਾਂ ਬਾਪ ਦੀ ਇਹੀ ਉਮੀਦ ਹੁੰਦੀ ਹੈ ਕਿ ਉਨ੍ਹਾਂ ਦੇ ਬੁਢਾਪੇ ਵਿੱਚ ਬੱਚੇ ਉਨ੍ਹਾਂ ਦਾ ਸਹਾਰਾ ਹੋਣਗੇ। ਪਰ ਤਰਨਤਾਰਨ ਦੇ ਪਿੰਡ ਤਲਵੰਡੀ ਮੋਹਰ ਸਿੰਘ ਵਾਲਾ ਵਿਖੇ ਇੱਕ ਗਰੀਬ ਅਤੇ ਬਜ਼ੁਰਗ ਗ੍ਰੰਥੀ ਸਿੰਘ ਬੱਚਿਆ ਤੋਂ ਬਾਅਦ ਆਪਣੇ ਪੋਤੇ ਅਤੇ ਪੋਤਰੇ ਨੂੰ ਪਾਲ ਰਿਹਾ ਹੈ। ਘਰ ਵਿੱਚ ਕੋਈ ਕਮਾਈ ਦਾ ਸਾਧਨ ਨਾ ਹੋਣ ਕਾਰਨ ਘਰ ਦੀ ਹਾਲਤ ਬਹੁਤ ਮਾੜੀ ਹੋਈ ਪਈ ਹੈ।
ਦੱਸ ਦਈਏ ਕਿ ਗ੍ਰੰਥੀ ਤਰਸੇਮ ਸਿੰਘ ਰੋਜ਼ ਗਜਾ ਛੇ ਪੋਤਰੇ ਪੋਤਰੀਆਂ ਦਾ ਪੇਟ ਪਾਲ ਰਿਹਾ ਹੈ। ਉਸਦੇ ਵੱਡੇ ਬੇਟੇ ਦੀ ਮੌਤ ਹੋਣ ਤੋਂ ਬਾਅਦ ਨੂੰਹ ਬੱਚਿਆ ਨੂੰ ਛੱਡ ਕੇ ਚੱਲੀ ਗਈ ਇਨ੍ਹਾਂ ਹੀ ਨਹੀਂ ਦੂਜਾ ਮੁੰਡਾ ਨਸ਼ੇ ਦਾ ਆਦੀ ਹੋਣ ਕਰਕੇ ਉਸਦੀ ਵੀ ਪਤਨੀ ਬੱਚਿਆ ਨੂੰ ਛੱਡ ਕੇ ਘਰੋ ਚੱਲੀ ਗਈ। ਜਿਸ ਕਾਰਨ ਸਾਰਾ ਭਾਰ ਉਨ੍ਹਾਂ ਦੇ ਮੋਢਿਆਂ ਉੱਤੇ ਆ ਗਿਆ ਹੈ।
ਇਸ ਸਬੰਧ ਵਿੱਚ ਗ੍ਰੰਥੀ ਸਿੰਘ ਤਰਸੇਮ ਸਿੰਘ ਨੇ ਦੱਸਿਆ ਕਿ ਵੱਡੇ ਮੁੰਡੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਿਸ ਤੋਂ ਬਾਅਦ ਉਸਦੀ ਪਤਨੀ ਆਪਣੇ ਬੱਚਿਆ ਨੂੰ ਛੱਡ ਕੇ ਚਲੀ ਗਈ ਅਤੇ ਉਨ੍ਹਾਂ ਦਾ ਦੂਜਾ ਮੁੰਡਾ ਨਸ਼ਿਆਂ ਦਾ ਆਦੀ ਸੀ ਜਿਸ ਕਾਰਨ ਉਸਦੀ ਪਤਨੀ ਵੀ ਆਪਣੇ ਬੱਚਿਆ ਨੂੰ ਛੱਡ ਕੇ ਚਲੀ ਗਈ। ਉਨ੍ਹਾਂ ਕਿਹਾ ਕਿ ਜਿਆਦਾ ਉਮਰ ਹੋਣ ਕਾਰਨ ਉਹ ਆਪਣੇ ਘਰ ਦਾ ਗੁਜ਼ਾਰਾ ਕਰਨ ਵਿੱਚ ਅਸਮਰਥ ਹੈ।
ਉਨ੍ਹਾਂ ਦੱਸਿਆ ਕਿ ਘਰ ਦੀ ਹਾਲਤ ਵੀ ਕਾਫੀ ਖਰਾਬ ਹੋਈ ਪਈ ਹੈ। ਮੀਂਹ ਪੈਣ ਕਾਰਨ ਉਨ੍ਹਾਂ ਦੇ ਕਮਰੇ ਦੀ ਛੱਤ ਵੀ ਡਿੱਗ ਗਈ ਜਿਸ ਕਾਰਨ ਉਨ੍ਹਾਂ ਦੇ ਸਿਰ ਤੇ ਛੱਤ ਵੀ ਨਹੀਂ ਹੈ। ਉਨ੍ਹਾਂ ਨੇ ਦਾਨੀ ਸੱਜਣਾ ਅਤੇ ਐਨਆਰਆਈ ਭਰਾਵਾਂ ਅਤੇ ਸਮਾਜ ਸੇਵਾ ਸੰਸਥਾਵਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ ਲਈ ਇੱਕ ਕਮਰਾ ਪਵਾ ਦਿੱਤਾ ਜਾਵੇ। ਜੇ ਕਿਸੇ ਸਮਾਜ ਸੇਵੀ ਨੇ ਉਨ੍ਹਾਂ ਦੀ ਮਦਦ ਕਰਨੀ ਹੋਵੇ ਤਾਂ 62846 67142 ’ਤੇ ਸੰਪਰਕ ਕਰ ਸਕਦੇ ਹੋ।
ਇਹ ਵੀ ਪੜੋ: ਬਠਿੰਡਾ ਪੁਲਿਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ