ਤਰਨ ਤਾਰਨ: ਸਮਾਜ ਸੇਵੀ ਲੱਖਾ ਸਿਧਾਣਾ ਦੀਆਂ ਮੁਸ਼ਕਿਲਾ ਵਧਦੀਆਂ ਜਾ ਰਹੀਆਂ ਹਨ, ਹੁਣ ਪੰਜਾਬੀ ਗਾਇਕ ਸੋਨੀ ਮਾਨ ਦੇ ਘਰ ਹੋਈ ਫਾਇਰਿੰਗ (Firing at singer Soni Mann's house) ਮਾਮਲੇ ਵਿੱਚ ਤਰਨ ਤਾਰਨ ਪੁਲਿਸ ਨੇ ਲੱਖਾ ਸਿਧਾਣਾ ਸਮੇਤ ਕਈ ਲੋਕਾਂ ’ਤੇ ਮਾਮਲਾ ਦਰਜ (Case registered against Lakha Sidhana) ਕਰ ਲਿਆ ਹੈ।
ਇਹ ਵੀ ਪੜੋ: ਸੋਨੀ ਮਾਨ ਦੇ ਘਰ 'ਤੇ ਫਾਇਰਿੰਗ, ਲੱਖਾ ਸਿਧਾਣਾ ਨੇ ਦਿੱਤਾ ਇਹ ਜਵਾਬ !
ਦੱਸ ਦਈਏ ਕਿ ਬੀਤੇ ਦਿਨ ਗਾਇਕ ਸੋਨੀ ਮਾਨ ਦੇ ਘਰ ‘ਤੇ ਫਾਇਰਿੰਗ (Firing at singer Soni Mann's house) ਹੋਈ ਸੀ ਜਿਸ ਤੋਂ ਬਾਅਦ ਸੋਨੀ ਮਾਨ ਨੇ ਲੱਖਾ ਸਿਧਾਣਾ ਦੇ ਸਾਥੀਆ ’ਤੇ ਫਾਇਰਿੰਗ ਕਰਨ ਦੇ ਇਲਜ਼ਾਮ ਲਗਾਏ ਸਨ, ਹੁਣ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੱਖਾ ਸਿਧਾਣਾ (Case registered against Lakha Sidhana) ਸਮੇਤ ਪੰਜ ਲੋਕਾਂ ਖਿਲਾਫ ਬਾਈਨੇਮ ਅਤੇ 10 ਤੋਂ ਪੰਦਰਾਂ ਹੋਰ ਅਣਪਛਾਤੇ ਲੋਕਾਂ ਖਿਲਾਫ ਇਰਾਦੇ ਕਤਲ ਸਮੇਤ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹਨਾਂ ਵਿੱਚ ਲੱਖਾ ਸਿਧਾਣਾ, ਜਗਦੀਪ ਰੰਧਾਵਾ, ਕਰਨ ਪਾਠਕ ਵਾਸੀ ਢੋਟੀਆਂ, ਤੇਜ ਪ੍ਰਤਾਪ ਸਿੰਘ ਅਤੇ ਭੋਲਾ ਸਿੰਘ ਵਾਸੀ ਜੋਧਪੁਰ ਅਤੇ 10 ਤੋ 15 ਅਣਪਛਾਤੇ ਵਿਅਕਤੀ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮੌਕੇ ਸੋਨੀ ਮਾਨ ਨੇ ਕਿਹਾ ਕਿ ਲੱਖਾ ਸਿਧਾਣਾ ਵੱਲੋਂ ਸਾਨੂੰ ਲਗਾਤਾਰ ਗਾਣਾ ਡਿਲੀਟ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਲੱਖਾ ਸਿਧਾਣਾ ਦੇ ਕੁਝ ਬੰਦੇ ਸਾਡੇ ਘਰ ਆਏ ਤੇ ਕਹਿਣ ਲੱਗੇ ਨੇ ਗਾਣਾ ਡਿਲੀਟ ਕਰ ਜਦੋਂ ਅਸੀਂ ਗਾਣਾ ਡਿਲੀਟ ਕਰਨ ਤੋਂ ਮਨ੍ਹਾ ਕੀਤਾ ਤਾਂ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ। ਸੋਨੀ ਮਾਨ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਅਸੀਂ ਯੂ-ਟਿਊਬ ਨੂੰ ਲਿਖ ਕੇ ਭੇਜ ਦਿੰਦੇ ਹਾਂ ਕਿ ਉਹ ਇਹਨਾਂ ਦਾ ਸੀਨ ਨੂੰ ਕੱਟ ਦੇਣਗੇ, ਪਰ ਉਹ ਗਾਣਾ ਡਿਲੀਟ ਕਰਨ ਲਈ ਹੀ ਕਹਿ ਰਹੇ ਹਨ ਤੇ ਸਾਨੂੰ ਲਗਾਤਾਰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
ਇਹ ਵੀ ਪੜੋ: KatVick di Wedding de Rasm O Rivaz: ਹੋਟਲ ਪਹੁੰਚੇ ਦੋਵੇਂ Stars, ਅੱਜ ਤੋਂ ਸ਼ੁਰੂ ਹੋਣਗੀਆਂ ਰਸਮਾਂ
ਉਥੇ ਹੀ ਮਿਊਜ਼ਿਕ ਕੰਪਨੀ ਦੇ ਮਾਲਕ ਰਣਬੀਰ ਬਾਠ ਨੇ ਦੱਸਿਆ ਕਿ ਉਸ ਦੇ ਪਿਤਾ ਲਖਬੀਰ ਬਾਠ, ਮਾਤਾ ਮਨਧੀਰ ਬਾਠ ਘਰ 'ਚ ਮੌਜੂਦ ਸਨ ਤਾਂ ਕੁਝ ਦਰਜਨ ਹਥਿਆਰਬੰਦ ਵਿਅਕਤੀ ਗੱਡੀਆਂ 'ਚ ਉਸ ਦੇ ਘਰ ਆਏ ਤੇ ਗਾਣੇ ਨੂੰ ਡਿਲੀਟ ਕਰਨ ਲਈ ਕਿਹਾ ਗਿਆ ਜਦੋਂ ਮੈਂ ਜਵਾਬ ਦਿੱਤਾ ਤਾਂ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਰਣਬੀਰ ਨੇ ਕਿਹਾ ਕਿ ਉਸ ਨੇ ਬੜੀ ਮੁਸ਼ਕਲ ਨਾਲ ਆਪਣੇ ਪਰਿਵਾਰ ਦਾ ਬਚਾਅ ਕੀਤਾ ਹੈ।
ਗਾਣੇ ਨੇ ਸ਼ੁਰੂ ਕੀਤਾ ਵਿਵਾਦ
ਦਰਾਅਸਰ ਪੰਜਾਬੀ ਗਾਇਕ ਸੋਨੀ ਮਾਨ ਵੱਲੋਂ 5 ਦਸੰਬਰ ਨੂੰ ਰਿਲੀਜ਼ ਹੋਏ ਗਾਣੇ ‘ਸੁਣ ਤੱਤਾ ਤੱਤਾ ਗਾਣਾ’ (Sun Tatta Tatta) ਦਾ ਵਿਰੋਧ ਹੋ ਰਿਹਾ ਹੈ। ਦਰਾਅਸਰ ਗਾਣੇ ਵੀ ਸੋਨੀ ਮਾਨ ਨੇ ਸਮਾਜ ਸੇਵੀ ਲੱਖਾ ਸਿਧਾਣਾ ਦੀਆਂ ਤਸਵੀਰਾਂ ਦੀ ਵਰਤੋਂ ਕਰ ਉਸ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ ਜਿਸ ਤੋਂ ਮਗਰੋਂ ਲੱਖਾ ਸਿਧਾਣਾ ਦੇ ਸਮਰਥਕਾ ਵੱਲੋਂ ਇਸ ਗਾਣੇ ਦਾ ਵਿਰੋਧ ਕੀਤੀ ਜਾ ਰਿਹਾ ਹੈ।