ਤਰਨ ਤਾਰਨ : ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਬੇੇਗੇਪੁਰ ਵਿਖੇ ਇੱਕ ਕਾਂਗਰਸੀ ਸਰਪੰਚ 'ਤੇ ਦਿਵਿਆਂਗ ਅਤੇ ਬਜ਼ੁਰਗ ਦਾ ਘਰ ਢਾਹੁਣ ਦੇ ਦੋਸ਼ ਲੱਗੇ ਹਨ। ਪੀੜਤ ਬਜ਼ੁਰਗ ਵਿਅਕਤੀ ਨੇ ਸਰਪੰਚ ਉੱਤੇ ਉਸ ਦੇ ਘਰ ਦੀ ਜ਼ਮੀਨ 'ਤੇ ਜਬਰਨ ਕਬਜ਼ਾ ਕਰਨ ਦੇ ਦੋਸ਼ ਲਾਏ ਹਨ।
ਤਰਨਤਾਰਨ ਦੇ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਬੇਗੇਪੁਰ ਵਿਖੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇਕ ਕਾਂਗਰਸੀ ਮੌਜੂਦਾ ਸਰਪੰਚ ਵੱਲੋਂ ਇੱਕ ਗ਼ਰੀਬ ਬਜ਼ੁਰਗ ਜੋ ਕਿ ਲੱਤਾਂ ਤੋਂ ਅਪਾਹਿਜ ਹੈ ਉਸ ਦੇ ਘਰ ਦੀਆਂ ਕੰਧਾਂ ਢਾਹ ਕੇ ਉਸ ਤੇ ਧੱਕੇ ਨਾਲ ਕਬਜ਼ਾ ਕਰ ਕੇ ਕਾਂਗਰਸੀ ਸਰਪੰਚ ਵੱਲੋਂ ਉਸ ਨੂੰ ਘਰ ਵਿੱਚੋਂ ਜ਼ਬਰਦਸਤੀ ਬਾਹਰ ਕੱਢਿਆ ਜਾ ਰਿਹਾ ਹੈ
ਪੀੜਤ ਨੇ ਐਸਐਸਪੀ ਤਰਨ ਤਾਰਨ ਕੋਲੋਂ ਉਕਤ ਸਰਪੰਚ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਖ਼ੁਦਕੁਸ਼ੀ ਕਰ ਲਵੇਗਾ ਅਤੇ ਇਸ ਦੇ ਜ਼ਿੰਮੇਵਾਰ ਮੌਜੂਦਾ ਸਰਪੰਚ ਸਣੇ ਗੁਆਂਢ ਦੇ ਕੁੱਝ ਲੋਕ ਹੋਣਗੇ। ਜੋ ਕਿ ਸਰਪੰਚ ਨਾਲ ਮਿਲ ਕੇ ਉਸ ਨਾਲ ਧੱਕੇਸ਼ਾਹੀ ਕਰ ਰਹੇ ਹਨ। ਇਸ ਸਬੰਧੀ ਉਸ ਨੇ ਪੁਲਿਸ ਵਿੱਚ ਲਿਖਤੀ ਤੌਰ 'ਤੇ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਇਸ ਸਬੰਧੀ ਜਦੋਂ ਸਰਪੰਚ ਤੇ ਗੁਆਂਢ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਸ 'ਚ ਸੱਤਾ ਦਾ ਨਸ਼ਾ ਸਾਫ ਤੌਰ 'ਤੇ ਵਿਖਾਈ ਦਿੱਤਾ। ਸਰਪੰਚ ਰਣਜੀਤ ਸਿੰਘ ਨੇ ਕਿਹਾ ਕਿ ਗੁਆਂਢ ਦੇ ਕੁੱਝ ਲੋਕਾਂ ਨੂੰ ਉਕਤ ਬਜ਼ੁਰਗ ਦੇ ਇਥੇ ਰਹਿਣ 'ਤੇ ਇਤਰਾਜ਼ ਹੈ। ਮੋਹਨ ਸਿੰਘ ਨੂੰ ਇਹ ਥਾਂ ਪੰਚਾਇਤ ਵੱਲੋਂ ਦਿੱਤੀ ਗਈ ਸੀ ਤੇ ਹੁਣ ਪੰਚਾਇਤ ਇਸ ਨੂੰ ਮਤਾ ਪਾ ਕੇ ਵਾਪਸ ਲੈ ਲਵੇਗੀ। ਇਸ ਦੌਰਾਨ ਉਨ੍ਹਾਂ ਮੋਹਨ ਸਿੰਘ ਦੇ ਘਰ ਦੀਆਂ ਕੰਥਾਂ ਢਾਹੁਣ ਤੋਂ ਇਨਕਾਰ ਕਰ ਦਿੱਤਾ ਪੀੜਤ ਦੇ ਗੁਆਂਢੀ ਸਰਮੇਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੰਧ ਨਹੀਂ ਢਾਹੀ ਗਈ ਮੋਹਨ ਸਿੰਘ ਇਥੇ ਗਲਤ ਮਲਤ ਕੰਮ ਕਰਦਾ ਹੈ ਜਿਸ ਕਰਕੇ ਇਸ ਨੂੰ ਪੰਚਾਇਤ ਦੀ ਸਹਿਮਤੀ ਨਾਲ ਇੱਥੋਂ ਕੱਢਿਆ ਜਾ ਰਿਹਾ ਹੈ ।
ਇਸ ਘਟਨਾ ਸਬੰਧੀ ਥਾਣਾ ਕੱਚਾ ਪੱਕਾ ਦੇ ਇੰਚਾਰਜ ਬਚਿੱਤਰ ਸਿੰਘ ਨੇ ਕਿਹਾ ਕਿ ਮੋਹਨ ਸਿੰਘ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਦੋਹਾਂ ਧਿਰਾਂ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਪੂਰੀ ਪੜ੍ਹਤਾਲ ਹੋਣ ਮਗਰੋਂ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : video-viral:ਸਹੁਰੇ ਨਾਲ ਨੂੰਹ ਹੋਈ ਜੁਤਮ-ਜੁੱਤੀ....