ਤਰਨਤਾਰਨ : ਪਿੰਡ ਠੱਠਾ ਦੇ ਐਸਸੀ ਸਰਪੰਚ ਦੀ ਥਾਂ ਉੱਤੇ ਸਰਪੰਚੀ ਕਰ ਰਹੇ ਹਨ। ਉਹਨਾਂ ਨੇ ਸੁਖਬੀਰ ਸਿੰਘ ਬਾਜਵਾ ਉੱਤੇ ਪਿੰਡ ਵਾਸੀ ਗੁਰਨਾਮ ਸਿੰਘ ਬਾਜਵਾ, ਸੁਖਚੈਨ ਸਿੰਘ ਨੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ, ਪਿੰਡ ਦੇ ਕਾਂਗਰਸੀ ਆਗੂ ਡਾ. ਸੁਖਬੀਰ ਸਿੰਘ ਬਾਜਵਾ ਜੋ ਅਨਸੂਚਿਤ ਜਾਤੀ ਦੇ ਸਰਪੰਚ ਦੀ ਥਾਂ ਉੱਤੇ ਸਰਪੰਚੀ ਕਰ ਰਹੇ ਹਨ। ਉਹਨਾਂ ਵੱਲੋਂ ਪਿੰਡ ਦੀ ਸੱਤ ਕਿੱਲੇ ਪੰਚਾਇਤੀ ਜ਼ਮੀਨ ਵਿੱਚੋਂ ਤਕਰੀਬਨ ਪੰਜ ਫੁੱਟ ਦੇ ਕਰੀਬ ਮਿੱਟੀ ਪੁੱਟ ਕੇ ਵੇਚ ਦਿੱਤੀ ਗਈ ਹੈ।
ਜਿਸ ਕਾਰਨ ਵਾਹੀਯੋਗ ਇਸ ਪੰਚਾਇਤੀ ਜ਼ਮੀਨ ਵਿੱਚ ਹੁਣ ਜੇ ਕੋਈ ਵੀ ਫਸਲ ਬੀਜੀ ਜਾਵੇਗੀ ਉਹ ਬੁਰੀ ਤਰ੍ਹਾਂ ਨਾਲ ਖ਼ਰਾਬ ਹੋ ਜਾਵੇਗੀ। ਕਿਉਂਕਿ ਇਹ ਪੰਚਾਇਤੀ ਜ਼ਮੀਨ ਪੰਜ ਫੁੱਟ ਦੇ ਕਰੀਬ ਡੂੰਘੀ ਹੋ ਚੁੱਕੀ ਹੈ ਅਤੇ ਬੁਰੀ ਤਰ੍ਹਾਂ ਨਾਲ ਬਰਬਾਦ ਹੋ ਚੁੱਕੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਬਾਰਸ਼ ਦੇ ਦਿਨਾਂ ਵਿੱਚ ਇਸ ਵਿੱਚ ਜ਼ਮੀਨ ਵਿੱਚ ਪਾਣੀ ਖਲੋਣ ਕਾਰਨ ਫਸਲ ਖ਼ਰਾਬ ਹੋ ਜਾਵੇਗੀ। ਜਿਸ ਕਰਕੇ ਪਿੰਡ ਦਾ ਕੋਈ ਵੀ ਵਿਅਕਤੀ ਇਸ ਪੰਚਾਇਤੀ ਜ਼ਮੀਨ ਦੀ ਬੋਲੀ ਦੇਣ ਲਈ ਤਿਆਰ ਨਹੀਂ ਹੈ।
ਇਸ ਦੌਰਾਨ ਮੌਕੇ ਤੇ ਪਹੁੰਚੇ ਬਲਾਕ ਵਲਟੋਹਾ ਦੇ ਬੀਡੀਓ ਸੰਤੋਖ ਸਿੰਘ ਨੇ ਮਿੱਟੀ ਪੁੱਟੀ ਹੋਈ ਪੰਚਾਇਤੀ ਜ਼ਮੀਨ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸੰਬੰਧੀ ਮਹਿਕਮੇ ਨੂੰ ਲਿਖ ਕੇ ਦਿੱਤਾ ਜਾਵੇਗਾ। ਕਾਂਗਰਸੀ ਆਗੂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉੱਥੇ ਜਦ ਇਸ ਮਾਮਲੇ ਸਬੰਧੀ ਕਾਂਗਰਸੀ ਆਗੂ ਡਾ. ਸੁਖਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਪੰਚਾਇਤੀ ਜ਼ਮੀਨ ਦੀ ਕੋਈ ਵੀ ਮਿੱਟੀ ਨਹੀਂ ਪੁੱਟੀ ਗਈ ਅਤੇ ਨਾ ਹੀ ਵੇਚੀ ਗਈ ਹੈ। ਇਹ "ਆਮ ਆਦਮੀ ਪਾਰਟੀ" ਦੇ ਕੁਝ ਵਰਕਰ ਉਨ੍ਹਾਂ ਨਾਲ ਲਾਗਡਾਟ ਰੱਖਦੇ ਹਨ। ਜਿਸ ਕਰਕੇ ਉਹ ਮੇਰੇ ਤੇ ਗ਼ਲਤ ਇਲਜ਼ਾਮ ਲਾ ਰਹੇ ਹਨ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਖ਼ਾਸ ਅਪੀਲ