ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਬਲੇਰ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਅਧਿਆਪਕ ਸਰਬਜੀਤ ਕੌਰ ਵੱਲੋਂ ਬੱਚਿਆਂ ਨੂੰ ਥੱਪੜ ਮਾਰੇ ਜਾ ਰਹੇ ਹਨ ਜਿਸ ਦੀ ਵੀਡੀਓ ਬਣਾ ਕੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕੀਤੀ ਗਈ।
ਇਸ ਸਬੰਧੀ ਬੱਚਿਆਂ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਇਹ ਵੀਡੀਓ ਡੀਪੀ ਸਰ ਨੇ ਹੀ ਬਣਾਈ ਹੈ, ਦੂਜੇ ਪਾਸੇ ਇਸ ਵੀਡੀਓ ਨੂੰ ਵੇਖ ਕੇ ਬੱਚਿਆਂ ਦੇ ਮਾਪੇ ਮੀਡੀਆ ਸਾਹਮਣੇ ਆਏ ਅਤੇ ਵੀਡੀਓ ਬਣਾਉਣ ਵਾਲੇ ਵਿਅਕਤੀ ’ਤੇ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਵੀਡੀਓ ਨੂੰ ਵੇਖ ਕੇ ਬੱਚਿਆਂ ਦੇ ਮਾਪੇ ਮੀਡੀਆ ਸਾਹਮਣੇ ਆਏ ਅਤੇ ਵੀਡੀਓ ਬਣਾਉਣ ਵਾਲੇ ਵਿਅਕਤੀ ’ਤੇ ਕਾਰਵਾਈ ਦੀ ਮੰਗ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਧਿਆਪਕ ਸਰਬਜੀਤ ਕੌਰ ਵੱਲੋਂ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਬਣਾਇਆ ਗਿਆ ਹੈ ਸਕੂਲ ਦਾ ਵੀ ਸੁਧਾਰ ਅਧਿਆਪਕ ਸਰਬਜੀਤ ਕੌਰ ਵਜੋਂ ਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਸਰਬਜੀਤ ਕੌਰ ਦਾ ਅਕਸ ਅਤੇ ਸਕੂਲ ਦਾ ਅਕਸ਼ ਖ਼ਰਾਬ ਕਰਨ ਲਈ ਇਹ ਵੀਡੀਓ ਬਣਾਈ ਗਈ ਹੈ।
ਦੂਜੇ ਪਾਸੇ ਵੀਡੀਓ ਵਿਚ ਮੌਜੂਦ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਬੱਚਿਆਂ ਨੇ ਕਿਹਾ ਕਿ ਇਹ ਵੀਡੀਓ ਚਾਰ ਪੰਜ ਮਹੀਨੇ ਪਹਿਲਾਂ ਦੀ ਹੈ। ਉਹ ਸਕੂਲ ਸਮੇਂ ’ਤੇ ਬਾਹਰ ਖੇਡ ਰਹੇ ਸੀ ਜਿਸ ਨੂੰ ਲੈ ਕੇ ਡੀਪੀ ਪਵਨ ਕੁਮਾਰ ਨੇ ਮੈਡਮ ਸਰਬਜੀਤ ਕੋਲ ਗਏ ਅਤੇ ਸਾਨੂੰ ਝਿੜਕਣ ਲਈ ਕਿਹਾ ਜਿਸ ਤੋਂ ਬਾਅਦ ਮੈਡਲ ਵੱਲੋਂ ਸਾਨੂੰ ਝਿੜਕਿਆ ਗਿਆ ਸੀ ਪਰ ਕਿਸੇ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਹੈ ਜਿਸ ਕਾਰਨ ਸਾਡੀ ਬਹੁਤ ਬਦਨਾਮੀ ਹੋਈ ਹੈ। ਬੱਚਿਆਂ ਨੇ ਮੰਗ ਕੀਤੀ ਹੈ ਕਿ ਵੀਡੀਓ ਬਣਾਉਣ ਵਾਲੇ ਵਿਅਕਤੀਆਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਤੋਂ ਇਲਾਵਾ ਮਾਪਿਆਂ ਅਤੇ ਸਕੂਲ ਦੇ ਬੱਚਿਆਂ ਨੇ ਅਪੀਲ ਕੀਤੀ ਹੈ ਕਿ ਇਸ ਸਕੂਲ ਦੇ ਅਕਸ ਨੂੰ ਢਾਹ ਲਾਉਣ ਵਾਲੇ ਵਿਅਕਤੀਆਂ ’ਤੇ ਕਾਰਵਾਈ ਹੋਣੀ ਚਾਹੀਦੀ ਅਤੇ ਮੈਡਮ ਸਰਬਜੀਤ ਕੌਰ ਸਾਡੇ ਸਕੂਲ ਦਾ ਭਵਿੱਖ ਹੈ ਇਸ ’ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ।
ਦੂਜੇ ਪਾਸੇ ਇਸ ਸਾਰੇ ਮਸਲੇ ਸਬੰਧੀ ਡੀਪੀ ਪਵਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਚਿਆਂ ਵੱਲੋਂ ਉਨ੍ਹਾਂ ਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ, ਉਨ੍ਹਾਂ ਵੱਲੋਂ ਕੋਈ ਵੀ ਵੀਡੀਓ ਨਹੀਂ ਬਣਾਈ ਗਈ ਅਤੇ ਨਾ ਹੀ ਉਹ ਉਸ ਸਮੇਂ ’ਤੇ ਮੌਜੂਦ ਸੀ ਉਨ੍ਹਾਂ ’ਤੇ ਗ਼ਲਤ ਇਲਜ਼ਾਮ ਲਾਏ ਜਾ ਰਹੇ ਹਨ।
ਇਹ ਵੀ ਪੜੋ: ਪੇਰੋਂ ਪਿੰਡ ਦੇ ਕਿਸਾਨਾਂ ਨੇ ਨਸ਼ਟ ਕੀਤੀ 15 ਏਕੜ ਨਰਮੇ ਦੀ ਫ਼ਸਲ, ਜਾਣੋ ਕਿਉਂ...