ETV Bharat / city

ਨਵੀਂ ਬਣੀ ਘਟੀਆ ਸੜਕ ਕਾਰਨ ਹੋਇਆ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ - ਚੋਹਲਾ ਸਾਹਿਬ ਤੋਂ ਕਰਮੂੰਵਾਲਾ ਜਾਣ ਲਈ ਬਣਾਈ ਜਾ ਰਹੀ ਸੜਕ

ਕਸਬਾ ਚੋਹਲਾ ਸਾਹਿਬ ਤੋਂ ਕਰਮੂੰਵਾਲਾ ਨੂੰ ਜਾਂਦੀ ਪੱਕੀ ਸੜਕ ਅਜੇ ਕੁਝ ਦਿਨ ਪਹਿਲਾਂ ਹੀ ਬਣ ਕੇ ਤਿਆਰ ਹੋਈ ਸੀ, ਕਿ ਉਸ ਵਿੱਚ ਵਰਤੇ ਗਏ ਕਥਿਤ ਤੌਰ 'ਤੇ ਘਟੀਆ ਸਮੱਗਰੀ ਦੇ ਚੱਲਦਿਆਂ 10-15 ਦਿਨਾਂ ਵਿੱਚ ਹੀ ਇਸ ਸੜਕ ਦੀ ਹਾਲਤ ਖਸਤਾ ਬਣਦੀ ਨਜ਼ਰ ਆ ਰਹੀ ਹੈ। ਜਿਹੜੀ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੀ ਹੈ।

ਨਵੀਂ ਬਣੀ ਘਟੀਆ ਸੜਕ ਕਾਰਨ ਹੋਇਆ ਹਾਦਸਾ
ਨਵੀਂ ਬਣੀ ਘਟੀਆ ਸੜਕ ਕਾਰਨ ਹੋਇਆ ਹਾਦਸਾ
author img

By

Published : Dec 16, 2021, 9:34 AM IST

ਤਰਨਤਾਰਨ: ਕਸਬਾ ਚੋਹਲਾ ਸਾਹਿਬ ਤੋਂ ਕਰਮੂੰਵਾਲਾ ਨੂੰ ਜਾਂਦੀ ਪੱਕੀ ਸੜਕ ਅਜੇ ਕੁਝ ਦਿਨ ਪਹਿਲਾਂ ਹੀ ਬਣ ਕੇ ਤਿਆਰ ਹੋਈ ਸੀ, ਕਿ ਉਸ ਵਿੱਚ ਵਰਤੇ ਗਏ ਕਥਿਤ ਤੌਰ 'ਤੇ ਘਟੀਆ ਸਮੱਗਰੀ ਦੇ ਚੱਲਦਿਆਂ 10-15 ਦਿਨਾਂ ਵਿੱਚ ਹੀ ਇਸ ਸੜਕ ਦੀ ਹਾਲਤ ਖਸਤਾ ਬਣਦੀ ਨਜ਼ਰ ਆ ਰਹੀ ਹੈ।

ਜਿਹੜੀ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਜ਼ਿਕਰਯੋਗ ਹੈ ਕਿ ਚੋਹਲਾ ਸਾਹਿਬ ਤੋਂ ਕਰਮੂੰਵਾਲਾ ਜਾਣ ਲਈ ਬਣਾਈ ਜਾ ਰਹੀ ਸੜਕ ਅਜੇ ਪੂਰੀ ਤਰ੍ਹਾਂ ਬਣ ਕੇ ਤਿਆਰ ਵੀ ਨਹੀਂ ਹੋਈ ਕਿ ਚੋਹਲਾ ਸਾਹਿਬ ਤੋਂ ਸ਼ੁਰੂਆਤ 'ਤੇ ਹੀ ਸੜਕ ਉੱਪਰ ਬਰੀਕ ਬੱਜਰੀ ਨਿਕਲ ਆਈ ਹੈ ਜੋ ਕਿ ਸੜਕ ਦੇ ਦੋਹੀਂ ਪਾਸੀਂ ਖਿੱਲਰੀ ਹੋਈ ਹੈ। ਜਿਸ ਕਾਰਨ ਅਕਸਰ ਹੀ ਵਾਹਨਾਂ ਦੀ ਸੜਕ ਉਪਰੋਂ ਫਿਸਲਣ ਕਾਰਨ ਕਈ ਹਾਦਸੇ ਹੋ ਚੁੱਕੇ ਹਨ।

ਅੱਜ ਵੀ ਸੜਕ 'ਤੇ ਵਾਪਰੇ ਇੱਕ ਹਾਦਸੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਪਰਤ ਰਹੇ ਇੱਕ ਜੋੜੇ ਦੀ ਕਾਰ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਸਾਹਿਬ ਸਿੰਘ ਵਾਸੀ ਹਰੀਕੇ ਪੱਤਣ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਸਰਬਜੀਤ ਕੌਰ ਪਿੰਡ ਕਰਮੂੰਵਾਲ ਤੋਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਪਰਤ ਰਹੇ ਸਨ।

ਨਵੀਂ ਬਣੀ ਘਟੀਆ ਸੜਕ ਕਾਰਨ ਹੋਇਆ ਹਾਦਸਾ

ਉਹ ਇਸ ਸੜਕ 'ਤੇ ਚੋਹਲਾ ਸਾਹਿਬ ਦੇ ਨਜ਼ਦੀਕ ਆਏ ਤਾਂ ਸੜਕ ਵਿਚ ਖਿਲਰੀ ਰੇਤ ਬੱਜਰੀ ਦੇ ਕਾਰਨ ਉਨ੍ਹਾਂ ਦੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ, ਜੋ ਇਕਦਮ ਹੀ ਸੜਕ ਤੋਂ ਹੇਠਾਂ ਉੱਤਰ ਗਈ, ਅਤੇ ਰੁੱਖਾ ਵਿੱਚ ਜਾ ਵੱਜੀ। ਜਿਸ ਕਾਰਨ ਉਹਨਾਂ ਦੀ ਕਾਰ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਗਈ, ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਦੁਬਾਰਾ ਸੜਕ ਉਪਰ ਕੱਢਿਆ ਗਿਆ।

ਰੋਜ਼ਾਨਾ ਦੇ ਮੁਸਾਫਿਰਾਂ ਨੇ ਦੱਸਿਆ ਕਿ ਇਹ ਸੜਕ ਜੋ ਤਕਰੀਬਨ 10 ਜਾਂ 15 ਦਿਨ ਪਹਿਲਾਂ ਹੀ ਬਣੀ ਹੈ, ਪਰ ਇਸ ਉਪਰ ਘੱਟ ਲੁੱਕ ਪਾਉਣ ਕਾਰਨ ਇਸ ਦੀ ਬਜਰੀ ਨਿਕਲ ਆਈ ਹੈ, ਜਿਸ ਉਪਰ ਦੀ ਲੰਘਦੇ ਹੋਏ ਵਾਹਨ ਚਾਲਕ ਵੀ ਹਾਦਸਾਗ੍ਰਸਤ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਕੁ ਦਿਨਾਂ ਵਿੱਚ ਕਈ ਮੋਟਰਸਾਈਕਲ ਅਤੇ ਕਈ ਗੱਡੀਆਂ ਹਾਦਸਾਗ੍ਰਸਤ ਹੋ ਚੁੱਕੀਆਂ ਹਨ। ਰਾਹਗੀਰਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਸ ਸੜਕ ਨੂੰ ਚੰਗੀ ਸਮੱਗਰੀ ਪਾ ਕੇ ਮਜ਼ਬੂਤ ਬਣਾਇਆ ਜਾਵੇ। ਤਾਂ ਹਾਦਸੇ ਹੋਣ ਤੋਂ ਬਚਾ ਹੋ ਸਕੇ।

ਇਹ ਵੀ ਪੜ੍ਹੋ: ਟੋਲ ਪਲਾਜ਼ੇ ਖ਼ਤਮ ਕਰਨ ਦੀ ਉੱਠੀ ਮੰਗ

ETV Bharat Logo

Copyright © 2025 Ushodaya Enterprises Pvt. Ltd., All Rights Reserved.