ETV Bharat / city

ਭਾਰਤੀ ਸੰਵਿਧਾਨ ਦੇ ਹਾਲਾਤ ਬਹੁਤੇ ਚੰਗੇ ਨਹੀਂ, ਕੇਂਦਰ ਸਰਕਾਰ ਉਡਾ ਰਹੀ ਧੱਜੀਆਂ: ਹਲਪਾਲ ਚੀਮਾ

ਸੰਵਿਧਾਨ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਇੱਕ ਵਿਸ਼ੇਸ਼ ਇਜਲਾਸ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕੇਂਦਰ ਨੂੰ ਘੇਰਿਆ। ਚੀਮਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਹਾਲਾਤ ਬਹੁਤੇ ਚੰਗੇ ਨਹੀਂ, ਕੇਂਦਰ ਸਰਕਾਰ ਇਸ ਦੀ ਧੱਜੀਆਂ ਉਡਾ ਰਹੀ ਹੈ।

ਫ਼ੋਟੋ।
author img

By

Published : Nov 23, 2019, 7:30 PM IST

ਸੰਗਰੂਰ: ਸੰਵਿਧਾਨ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਨੂੰ ਇੱਕ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਇਸ ਦਿਨ ਸਿਰਫ਼ ਸੰਵਿਧਾਨ ਦੀਆਂ ਹੀ ਗੱਲਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨ 'ਤੇ ਚਰਚਾ ਲਈ ਸਭ ਨੂੰ ਖੁੱਲ੍ਹਾ ਸਮਾਂ ਚਾਹੀਦਾ ਹੈ। ਚੀਮਾ ਨੇ ਕਿਹਾ ਕਿ ਇਸ ਇੱਕ ਦਿਨ ਦੇ ਸੈਸ਼ਨ ਨੂੰ ਲੈ ਕੇ ਵੀ ਹੰਗਾਮਾ ਹੋਣਾ ਲਾਜ਼ਮੀ ਹੈ, ਕਿਉਂਕਿ ਸੰਵਿਧਾਨ 'ਤੇ ਬੋਲਣ ਦਾ ਹੱਕ ਸਭ ਨੂੰ ਹੈ। ਇਸ ਲਈ ਸੈਸ਼ਨ ਜ਼ਿਆਦਾ ਦਿਨਾਂ ਦਾ ਹੋਣਾ ਚਾਹੀਦਾ ਹੈ, ਕਿਉਂਕਿ ਪੰਜਾਬ ਦੇ ਵਿੱਚ ਸੰਵਿਧਾਨ ਨੂੰ ਲੈ ਕੇ ਹਾਲਾਤ ਬਹੁਤੇ ਚੰਗੇ ਨਹੀਂ ਹੈ।

ਵੀਡੀਓ

ਇਸ ਦੌਰਾਨ ਚੀਮਾ ਨੇ ਪੰਜਾਬ ਦੇ ਵਿੱਤੀ ਹਲਾਤਾਂ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਘੇਰਿਆ। ਪੰਜਾਬ ਦੇ ਹਾਲਾਤਾਂ ਵੇਖਦੇ ਹੋਏ ਚੀਮਾ ਨੇ ਕਿਹਾ ਕਿ ਪੰਜਾਬ ਦਾ ਵਿੱਤ ਮੰਤਰੀ ਨੂੰ ਇੱਕ ਨਾਲਾਇਕ ਮੰਤਰੀ ਹੈ। ਪੰਜਾਬ ਦੇ ਖਜ਼ਾਨੇ ਦੇ ਹਲਾਤ ਵੀ ਜਿਸ ਤਰ੍ਹਾਂ ਦੇ ਨਾਲ ਮਾੜੇ ਹੋ ਚੁੱਕੇ ਹਨ ਕਿ ਮਨਪ੍ਰੀਤ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਬਾਰੇ ਖ਼ਤ ਲਿਖ ਕੇ ਜਾਣਕਾਰੀ ਦਿੱਤੀ ਹੈ।

ਵਿਰੋਧੀ ਧਿਰ ਦੇ ਆਗੂ ਦਾ ਕਹਿਣਾ ਹੈ ਕਿ ਪੰਜਾਬ ਦਾ ਵਿੱਤ ਮੰਤਰੀ ਇੱਕ ਨਾਲਾਇਕ ਮੰਤਰੀ ਹੈ ਕਿਉਂਕਿ ਪੰਜਾਬ ਦੇ ਖਜ਼ਾਨੇ ਦੇ ਹਾਲਾਤ ਚੰਗੇ ਹੋ ਸਕਦੇ ਹਨ ਜੇਕਰ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ। ਇਸ ਤੋਂ ਬਾਅਦ ਜਗਮੇਲ ਸਿੰਘ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਇਸ ਮਸਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਜੇ ਉਸ ਸਮੇਂ ਪ੍ਰਸ਼ਾਸਨ ਦਾ ਦਖ਼ਲ ਲਾਪਰਵਾਹੀ ਭਰਿਆ ਜਾਂ ਫਿਰ ਢਿੱਲਾ ਰਿਹਾ ਹੈ ਤਾਂ ਇਸ ਢਿੱਲੀ ਕਾਰਵਾਈ ਲਈ ਜ਼ਿੰਮੇਵਾਰ ਲੋਕਾਂ 'ਤੇ ਸਖ਼ਤ ਕਾਰਵਾਈ ਹੋ ਸਕੇ।

Intro:Harpal cheema reactions
Body:https://we.tl/t-at0qfmLgyV
Al ਪੰਜਾਬ ਵਿਧਾਨ ਸਭਾ ਦੇ ਇੱਕ ਦਿਨ ਦੇ ਬੁਲਾਏ ਵਿਸ਼ੇਸ਼ ਸੈਸ਼ਨ ਤੇ ਪੰਜਾਬ ਦੀਆਂ ਵਿਰੋਧੀ ਧਿਰਾਂ ਸਰਕਾਰ ਤੇ ਰਹਿਣਗੀਆਂ ਹਮਲਾਵਰ ,ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਦਿਨ ਜ਼ਿਆਦਾ ਹੋਣੇ ਚਾਹੀਦੇ ਨੇ ਸੈਸ਼ਨ ਦੇ ਕਿਉਂਕਿ ਸੰਵਿਧਾਨ ਤੇ ਚਰਚਾ ਲਈ ਸਭ ਨੂੰ ਖੁੱਲ੍ਹਾ ਸਮਾਂ ਚਾਹੀਦਾ ਹੈ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਨੇ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਲੈ ਕੇ ਮਨਪ੍ਰੀਤ ਬਾਦਲ ਨੂੰ ਘੇਰਿਆ ਅਤੇ ਪੰਜਾਬ ਦੇ ਹਾਲਾਤਾਂ ਤੇ ਵਿੱਤ ਮੰਤਰੀ ਨੂੰ ਕਿਹਾ ਨਾਲਾਇਕ ਮੰਤਰੀ .
vo ਛੱਬੀ ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦਾ ਸੰਵਿਧਾਨ ਦਿਵਸ ਦੇ ਮੌਕੇ ਤੇ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈਗਾ ਜਿਹਦੇ ਉੱਪਰ ਬੋਲਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਇੱਕ ਦਿਨ ਦੇ ਸੈਸ਼ਨ ਨੂੰ ਲੈ ਕੇ ਵੀ ਹੰਗਾਮਾ ਹੋਣਾ ਲਾਜ਼ਮੀ ਹੈ ਕਿਉਂਕਿ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਇਹ ਸੈਸ਼ਨ ਇੱਕ ਦਿਨ ਦਾ ਨਹੀਂ ਬਲਕਿ ਸੰਵਿਧਾਨ ਤੇ ਬੋਲਣ ਦਾ ਹੱਕ ਸਭ ਨੂੰ ਹੈ ਇਸ ਲਈ ਸੈਸ਼ਨ ਜ਼ਿਆਦਾ ਦਿਨਾਂ ਦਾ ਹੋਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਸੰਵਿਧਾਨ ਨੂੰ ਲੈ ਕੇ ਹਾਲਾਤ ਬਹੁਤੇ ਚੰਗੇ ਨਹੀਂ ਹੈ .
byte ਹਰਪਾਲ ਚੀਮਾ ਵਿਰੋਧੀ ਧਿਰ ਦੇ ਨੇਤਾ
vo ਪੰਜਾਬ ਦੇ ਹਾਲਾਤਾਂ ਦੇ ਵਿੱਚ ਹੁਣ ਪੰਜਾਬ ਦੇ ਖਜ਼ਾਨੇ ਦੇ ਹਾਲਾਤ ਵੀ ਜਿਸ ਤਰ੍ਹਾਂ ਦੇ ਨਾਲ ਮਾੜੇ ਹੋ ਚੁੱਕੇ ਹਨ ਤਾਂਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖ਼ਤ ਲਿਖ ਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੀ ਵਿੱਤੀ ਹਾਲਤ ਬੇਹੱਦ ਮਾੜੀ ਹੋ ਚੁੱਕੀ ਹੈ ਅਤੇ ਉਹ ਜਲਦ ਪੰਜਾਬ ਵਾਪਿਸ ਆਉਣ ਤਾਂ ਜੋ ਵਿਚਾਰ ਚਰਚਾ ਕਰਕੇ ਇਨ੍ਹਾਂ ਹਾਲਾਤਾਂ ਦੇ ਨਾਲ ਨਿਪਟਿਆ ਜਾ ਸਕੇ ਕਿਉਂਕਿ ਮੁੱਖ ਮੰਤਰੀ ਇੰਨੇ ਦਿਨਾਂ ਵਿਦੇਸ਼ਗਏ ਹੋਏ ਹਨ ਤਾਂ ਇਸ ਤੇ ਵਿਰੋਧੀ ਧਿਰਾਂ ਨੇ ਵੀ ਹਮਲਾ ਤੇਜ਼ ਕਰ ਦਿੱਤਾ ਹੈ ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਦਾ ਕਹਿਣਾ ਹੈ ਕਿ ਪੰਜਾਬ ਦਾ ਵਿੱਤ ਮੰਤਰੀ ਇੱਕ ਨਾਲਾਇਕ ਮੰਤਰੀ ਹੈ ਕਿਉਂਕਿ ਪੰਜਾਬ ਦੇ ਖਜ਼ਾਨੇ ਦੇ ਹਾਲਾਤ ਚੰਗੇ ਹੋ ਸਕਦੇ ਹਨ ਜੇਕਰ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ ਅਤੇ ਜਿਸ ਤਰ੍ਹਾਂ ਦੇ ਨਾਲ ਵਿੱਤ ਮੰਤਰੀ ਦੀ ਕਾਰਜਕਾਲ ਦੀ ਰਹਿੰਦੀ ਹੈ ਉਸ ਨਾਲ ਕੋਈ ਬਹੁਤਾ ਚੰਗੇ ਸੰਕੇਤ ਨਜ਼ਰ ਨਹੀਂ ਆਉਂਦੇ .
byte ਹਰਪਾਲ ਚੀਮਾ ਵਿਰੋਧੀ ਧਿਰ ਦੇ ਨੇਤਾ
vo ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਇੱਕ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਦਾ ਮਸਲਾ ਜਿੱਥੇ ਰਾਜਨੀਤਕ ਬਣਿਆ ਤਾਂ ਪ੍ਰਸ਼ਾਸਨ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜਗਮੇਲ ਦਾ ਕਤਲ ਕੀਤਾ ਗਿਆ ਉਸ ਨੂੰ ਲੈ ਕੇ ਜਗਮੇਲ ਦੇ ਇਲਾਜ ਤੋਂ ਲੈ ਕੇ ਪਰਚਾ ਦਰਜ ਕਰਨ ਤੱਕ ਇਹ ਸਵਾਲ ਖੜ੍ਹੇ ਹੋਏ ਕਿ ਪ੍ਰਸ਼ਾਸਨ ਦੀ ਕਾਰਜਗਾਰੀ ਢਿੱਲੀ ਰਹੀ ਹੈ ਜਿਸ ਨੂੰ ਵੇਖਦਿਆਂ ਹੋਇਆ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸੰਗਰੂਰ ਪਹੁੰਚੇ ਤਾਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਇਸ ਮਸਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਜੇਕਰ ਉਸ ਸਮੇਂ ਪ੍ਰਸ਼ਾਸਨ ਦਾ ਦਖ਼ਲ ਲਾਪਰਵਾਹੀ ਭਰਿਆ ਜਾਂ ਫਿਰ ਢਿੱਲਾ ਰਿਹਾ ਹੈ ਤਾਂ ਇਸ ਢਿੱਲੀ ਕਾਰਵਾਈ ਲਈ ਜ਼ਿੰਮੇਵਾਰ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ .
byte ਹਰਪਾਲ ਚੀਮਾ ਵਿਰੋਧੀ ਧਿਰ ਦੇ ਨੇਤਾConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.