ETV Bharat / city

'ਸੁਖਬੀਰ ਬਾਦਲ ਦੇ ਬੇਤੁੁੁੁਕੇ ਬਿਆਨ ਉਨ੍ਹਾਂ ਦੀ ਸੋਚ ਤੇ ਮਾਨਸਿਕਤਾ ਨੂੰ ਦਰਸਾਉਂਦੇ ਹਨ'

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਹਲਕਾ ਲਹਿਰਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਪਾਰਟੀ ਚੋਂ ਬਰਖਾਸਤ ਕੀਤੇ ਜਾਣ ਬਾਰੇ ਆਪਣੇ ਪ੍ਰਤੀਕੀਰਿਆ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇਣ ਬਾਰੇ ਗੱਲ ਕਰਦੇ ਹੋਏ ਆਪਣਾ ਪੱਖ ਰੱਖਿਆ। ਉਨ੍ਹਾਂ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਦੇ ਬੇਤੁਕੇ ਬਿਆਨ ਉਨ੍ਹਾਂ ਮਾਨਸਿਕਤਾ ਤੇ ਸੋਚ ਨੂੰ ਦਰਸਾਉਂਦੇ ਹਨ।

author img

By

Published : Feb 9, 2020, 9:48 AM IST

ਸੁਖਬੀਰ ਬਾਦਲ ਦੇ ਬਿਆਨਾਂ 'ਤੇ ਬੋਲੇ ਢੀਂਡਸਾ
ਸੁਖਬੀਰ ਬਾਦਲ ਦੇ ਬਿਆਨਾਂ 'ਤੇ ਬੋਲੇ ਢੀਂਡਸਾ

ਲਹਿਰਾਗਾਗਾ: ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਹਲਕਾ ਲਹਿਰਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਲਹਿਰਾਗਾਗਾ 'ਚ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਵਿਧਾਇਕੀ ਛੱਡਣ ਨੂੰ ਲੈ ਕੇ ਆਪਣਾ ਪੱਖ ਰੱਖਿਆ।

ਸੁਖਬੀਰ ਬਾਦਲ ਦੇ ਬਿਆਨਾਂ 'ਤੇ ਬੋਲੇ ਢੀਂਡਸਾ

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਪਾਰਟੀ ਨਹੀਂ ਛੱਡੀ, ਸਗੋਂ ਸਾਨੂੰ ਧੱਕੇ ਨਾਲ ਪਾਰਟੀ ਚੋਂ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਅਕਾਲੀ ਸੀ ਤੇ ਹੁਣ ਵੀ ਅਕਾਲੀ ਹਾਂ। ਵਿਧਾਇਕੀ ਛੱਡਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਮੈਂ ਹਲਕੇ ਦੇ ਲੋਕਾਂ ਸਦਕਾ ਵਿਧਾਇਕ ਦਾ ਅਹੁਦਾ ਹਾਸਲ ਕੀਤਾ ਹੈ, ਜੇਕਰ ਮੈਂ ਪਾਰਟੀ ਦੇ ਸਿਰ 'ਤੇ ਜਿੱਤ ਹਾਸਲ ਕਰਦਾ ਤਾਂ 117 ਸੀਟਾਂ ਚੋਂ ਪਾਰਟੀ ਨੂੰ 100 ਸੀਟਾਂ ਹਾਸਲ ਹੁੰਦੀਆਂ।

ਸੰਗਰੂਰ 'ਚ ਢੀਂਡਸਾ ਪਰਿਵਾਰ ਦੇ ਵਿਰੋਧ 'ਚ ਸੁਖਬੀਰ ਬਾਦਲ ਵੱਲੋਂ ਕੀਤੀ ਗਈ ਰੈਲੀ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਢੀਂਡਸਾ ਨੇ ਕਿਹਾ, "ਸੁਖਬੀਰ ਬਾਦਲ ਦੇ ਬੇਤੁਕੇ ਬਿਆਨ ਉਨ੍ਹਾਂ ਦੀ ਮਾਨਸਿਕਤਾ ਤੇ ਸੋਚ ਨੂੰ ਦਰਸਾਉਂਦੇ ਹਨ। ਇਸ ਦਾ ਸਾਡੇ 'ਤੇ ਕੋਈ ਅਸਰ ਨਹੀਂ ਹੈ, ਅਸੀਂ ਆਪਣੇ ਮਿਸ਼ਨ 'ਤੇ ਡਟੇ ਰਹਾਂਗੇ। ਉਨ੍ਹਾਂ ਕਿਹਾ ਕਿ ਲੋਕ ਪਾਰਟੀ ਦੇ ਸਿਧਾਤਾਂ ਤੇ ਸੋਚ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਪਾਰਟੀ 'ਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਪਾਰਟੀ ਦਾ ਹਿੱਤ ਰੱਖਣ ਵਾਲੇ ਲੋਕਾਂ ਨਾਲ ਰਾਬਤਾ ਰੱਖਿਆ ਹੈ। ਉਨ੍ਹਾਂ ਕਿਹਾ ਮੈਂਨੂੰ ਉਮੀਦ ਹੈ ਆਉਣ ਵਾਲੇ ਸਮੇਂ 'ਚ ਸਾਡੀ ਕੋਸ਼ਿਸ਼ ਜ਼ਰੂਰ ਸਫਲ ਹੋਵੇਗੀ।

ਬੀਤੇ ਦਿਨ ਹਲਕਾ ਲਹਿਰਾ ਦੀ ਫੇਰੀ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਕੱਤਰ ਰਹੇ ਜੀ.ਐਸ. ਚੀਮਾ ਵੱਲੋਂ ਢੀਂਡਸਾ ਪਰਿਵਾਰ ਵਿਰੁੱਧ ਕੀਤੀ ਬਿਆਨਬਾਜ਼ੀ ਬਾਰੇ ਉਨ੍ਹਾਂ ਕਿਹਾ ਕਿ ਕੇ.ਜੀ.ਐਸ.ਚੀਮਾ ਨੇ ਕਦੇ ਵੀ ਸਾਡੀ ਮੱਦਦ ਨਹੀਂ ਕੀਤੀ । ਸਾਲ 2017 ਦੀ ਚੋਣਾਂ ਮੌਕੇ ਸੁਖਵੰਤ ਸਰਾਓ ਅਤੇ ਉਨ੍ਹਾਂ ਮੇਰਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਕੇ.ਜੀ.ਐਸ.ਚੀਮਾ ਨੇ ਪਹਿਲਾਂ ਵੀ ਕਾਂਗਰਸ ਦੀ ਮਦਦ ਕੀਤੀ ਸੀ ਅਤੇ ਹੁਣ ਵੀ ਕਰੇਗਾ । 23 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਸਬੰਧੀ ਉਨ੍ਹਾਂ ਕਿਹਾ ਕਿ ਰੈਲੀ 'ਚ ਪਾਰਟੀ ਦੇ ਸਿਧਾਂਤਾਂ ਬਾਰੇ ਚਰਚਾ ਹੋਵੇਗੀ।

Intro:ਸੁਖਬੀਰ ਸਿੰਘ ਬਾਦਲ ਦੇ ਬੇਤੁੁੁੁਕੇ ਬਿਆਨ ਉਸ ਦੀ ਸੋਚ ਅਤੇ ਮਾਨਸਿਕਤਾ ਨੂੰ ਦਰਸਾਉਂਦੇ ਹਨ 
Body:

ਸੁਖਬੀਰ ਸਿੰਘ ਬਾਦਲ ਦੇ ਬੇਤੁੁੁੁਕੇ ਬਿਆਨ ਉਸ ਦੀ ਸੋਚ ਅਤੇ ਮਾਨਸਿਕਤਾ ਨੂੰ ਦਰਸਾਉਂਦੇ ਹਨ 

ਅਸੀਂ ਅਕਾਲੀ ਸੀ, ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗੇ 

ਪੰਜਾਬ ਦੇ ਲੋਕ ਤੱਕੜੀ ਨਾਲ ਨਹੀਂ ਸਗੋਂ ਸੋਚ ਅਤੇ ਸਿਧਾਂਤਾਂ  ਨਾਲ ਜੁੜੇ ਹੋਏ ਨੇ

ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਕੱਤਰ ਰਹੇ ਕੇ ਜੀ ਐਸ ਚੀਮਾ ਨੇ ਪਹਿਲਾਂ ਵੀ ਕਾਂਗਰਸ ਦੀ ਮੱਦਦ ਕੀਤੀ ਅਤੇ ਹੁਣ ਵੀ ਕਰੇਗਾ 

23 ਫਰਵਰੀ ਦੀ ਸੰਗਰੂਰ ਰੈਲੀ 'ਚ ਹੋਵੇਗੀ ਸਿਧਾਂਤਾਂ ਦੀ ਗੱਲ 

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਹਲਕਾ ਵਿਧਾਇਕ ਲਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਾਰਟੀ ਚੋਂ ਬਰਖਾਸਤ ਕਰ ਦਿੱਤੇ ਜਾਣ ਤੇ ਵਿਧਾਇਕੀ ਤੋਂ ਅਸਤੀਫਾ ਦੇਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਪਾਰਟੀ ਨਹੀਂ ਛੱਡੀ ਸਾਨੂੰ ਧੱਕੇ ਨਾਲ ਪਾਰਟੀ ਚੋਂ ਕੱਢਿਆ ਗਿਆ ਹੈ ਅਸੀਂ ਪਹਿਲਾਂ ਵੀ ਅਕਾਲੀ ਸੀ, ਅੱਜ ਵੀ ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗੇ । ਹਲਕੇ ਦੇ ਲੋਕਾਂ ਨੇ ਵਿਧਾਇਕੀ ਦਿੱਤੀ ਹੈ ਜੇਕਰ ਮੈਂ ਪਾਰਟੀ ਦੇ ਸਿਰ ਤੇ ਜਿੱਤਿਆ ਹੁੰਦਾ ਤਾਂ 117 ਚੋਂ 100 ਸੀਟਾਂ ਪਾਰਟੀ ਜ਼ਿੱਤਦੀ । ਸ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਲੋਕ ਤੱਕੜੀ ਨਾਲ ਨਹੀਂ ਜੁੜੇ ਹੋਏ ,ਸਗੋਂ ਸੋਚ ਨਾਲ ਜੁੜੇ ਹੋਏ ਹਨ ।ਉਨ੍ਹਾਂ ਕਿਹਾ ਕਿ ਜਦੋਂ ਸਿਮਰਨਜੀਤ ਸਿੰਘ ਮਾਨ ਚੋਣਾਂ ਜਿੱਤੇ ਸੀ ਉਨ੍ਹਾਂ ਕੋਲ ਤੱਕੜੀ ਚੋਣ ਨਿਸ਼ਾਨ ਨਹੀਂ ਸੀ ਤੇ 1977 ਤੋਂ ਪਹਿਲਾਂ ਵੀ ਪਾਰਟੀ ਕੋਲ ਤੱਕੜੀ ਚੋਣ ਨਿਸ਼ਾਨ ਨਹੀਂ ਸੀ। ਲੋਕ ਪਾਰਟੀ ਨਾਲ ,ਸੋਚ ਨਾਲ ਅਤੇ ਸਿਧਾਂਤਾਂ ਨਾਲ ਜੁੜੇ ਹੁੰਦੇ ਹਨ । ਉਨ੍ਹਾਂ ਕਿਹਾ ਕਿ ਅਸੀਂ ਪਾਰਟੀ 'ਚ ਬਦਲਾਅ ਲਿਆਉਣ ਦੇ ਯਤਨ ਕਰ ਰਹੇ ਹਾਂ ਅਤੇ ਪਾਰਟੀ ਪ੍ਰਤੀ ਹਿੱਤ ਰੱਖਣ ਵਾਲੇ ਲੋਕਾਂ ਨਾਲ ਸਾਡਾ ਰਾਬਤਾ ਬਣਿਆ ਹੋਇਆ ਹੈ । ਆਉਣ ਵਾਲੇ ਸਮੇਂ ਚ ਸਾਡੇ ਯਤਨ ਜ਼ਰੂਰ ਸਫਲ ਹੋਣਗੇ ।  ਦਿੱਲੀ ਚੋਣਾਂ ਵਿੱਚ ਸਰਨਾ ਭਰਾਵਾਂ ਵੱਲੀਂ ਆਮ ਆਦਮੀ ਪਾਰਟੀ ਨੂੰ ਹਮਾਇਤ ਦੇਣ ਬਾਰੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਆਪਣਾ ਫੈਸਲਾ ਹੈ, ਅਸੀਂ ਇੱਕ ਸੋਚ ,ਇੱਕ ਸਿਧਾਂਤ ਲੈ ਕੇ ਇਕੱਠੇ ਹੋਏ ਹਾਂ । ਜਿੰਨ੍ਹਾਂ ਚਿਰ ਸਾਰੇ ਇੱਕ ਪਾਰਟੀ, ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਤਦ ਤੱਕ ਸਾਰਿਆਂ ਕੋਲ ਅਧਿਕਾਰ ਹੈ ਆਪੋ ਆਪਣੇ ਫੈਸਲੇ ਲੈਣ ਦਾ ।ਸੁਖਬੀਰ ਬਾਦਲ ਵੱਲੋਂ ਸੰਗਰੂਰ ਰੈਲੀ ਦੇ ਇਕੱਠ ਨੂੰ ਢੀਂਡਸਾ ਪਰਿਵਾਰ ਦੀ ਅੰਤਿਮ ਅਰਦਾਸ ਦਾ ਇਕੱਠ ਕਹੇ ਜਾਣ ਤੇ ਸ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਬੇਤੁੁੁੁਕੇ ਬਿਆਨ ਉਸ ਦੀ ਸੋਚ ਅਤੇ ਮਾਨਸਿਕਤਾ ਨੂੰ ਦਰਸਾਉਂਦੇ ਹਨ, ਇਸ ਦਾ ਸਾਡੇ ਤੇ ਕੋਈ ਅਸਰ ਨਹੀਂ ,ਅਸੀਂ ਆਪਣੀ ਸੋਚ ਅਤੇ ਮਿਸ਼ਨ ਦੇ ਪੂਰੇ ਹੋਣ ਤੱਕ ਜੂਝਦੇ ਰਹਾਂਗੇ, ਸਾਡਾ ਨਿਸ਼ਾਨਾ ਅਕਾਲੀ ਦਲ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਦਾ ਹੈ । ਸ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਸੰਗਰੂਰ ਰੈਲੀ 'ਚ ਇਕੱਠ ਕਾਂਗਰਸ ਵਿਰੋਧੀ ਰੈਲੀ ਕਹਿ ਕੇ ਕੀਤਾ ਗਿਆ ਪਰ ਨਿਸ਼ਾਨੇ ਸਿਰਫ ਢੀਂਡਸਾ ਪਰਿਵਾਰ ਤੇ ਸਾਧੇ ਗਏ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ  ਰੈਲੀ ਤੋਂ ਪਹਿਲਾਂ ਸਪੱਸ਼ਟ ਕਰਨਾ ਚਾਹੁੰਦਾ ਸੀ ਕਿ ਰੈਲੀ ਕਾਂਗਰਸ ਨਹੀਂ ਬਲਕਿ ਢੀਂਡਸਾ ਪਰਿਵਾਰ ਵਿਰੋਧੀ ਹੈ, ਲੁਕਕੇ ਵਾਰ ਕਰਨਾ ਉਨ੍ਹਾਂ ਦੀ ਆਦਤ ਬਣ ਚੁੱਕੀ ਹੈ । ਬੀਤੇ ਦਿਨ ਹਲਕਾ ਲਹਿਰੇ ਦੀ ਫੇਰੀ ਦੌਰਾਨ ਸ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਕੱਤਰ ਰਹੇ ਕੇ ਜੀ ਐਸ ਚੀਮਾ ਵੱਲੋਂ ਢੀਂਡਸਾ ਪਰਿਵਾਰ ਖਿਲਾਫ ਕੀਤੀ ਬਿਆਨਬਾਜ਼ੀ ਬਾਰੇ ਉਨ੍ਹਾਂ ਕਿਹਾ ਕਿ ਕੇ ਜੀ ਐਸ ਚੀਮਾ ਨੇ ਅੱਜ ਤੱਕ ਕਦੇ ਵੀ ਸਾਡੀ ਮੱਦਦ ਨਹੀਂ ਕੀਤੀ 2017 ਦੀ ਚੋਣ ਮੌਕੇ ਸੁਖਵੰਤ ਸਰਾਓ ਅਤੇ 2017 ਚ ਉਸਨੇ ਮੇਰਾ ਆਪਣਾ ਵਿਰੋਧ ਕੀਤਾ ਸੀ, ਉਸ ਨੇ ਪਹਿਲਾਂ ਵੀ ਕਾਂਗਰਸ ਦੀ ਮੱਦਦ ਕੀਤੀ ਸੀ ਅਤੇ ਹੁਣ ਵੀ ਕਰੇਗਾ । 23 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਸਬੰਧੀ ਉਨ੍ਹਾਂ ਕਿਹਾ ਕਿ ਰੈਲੀ ਵਿੱਚ ਸਿਧਾਂਤਾਂ ਦੀ ਗੱਲ ਹੋਵੇਗੀ ।Conclusion:ਸੁਖਬੀਰ ਸਿੰਘ ਬਾਦਲ ਦੇ ਬੇਤੁੁੁੁਕੇ ਬਿਆਨ ਉਸ ਦੀ ਸੋਚ ਅਤੇ ਮਾਨਸਿਕਤਾ ਨੂੰ ਦਰਸਾਉਂਦੇ ਹਨ 
ETV Bharat Logo

Copyright © 2024 Ushodaya Enterprises Pvt. Ltd., All Rights Reserved.