ਮਲੇਰਕੋਟਲਾ: ਸ਼ਹਿਰ ’ਚ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਹੈ ਜਿਥੇ ਵਿਭਾਗ ਨੇ ਬਿਜਲੀ ਦੀਆਂ ਤਾਰਾਂ ਖੁੱਲ੍ਹੀਆਂ ਛੱਡੀਆਂ ਹੋਈਆਂ ਹਨ ਜੋ ਕਿ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ। ਉਥੇ ਹੀ ਇਹ ਤਾਰਾਂ ਜਿਸ ਮਹੱਲੇ ’ਚੋਂ ਗੁਜ਼ਰ ਰਹੀਆਂ ਹਨ ਉਹ ਬਹੁਤ ਨੀਵੀਆਂ ਹਨ ਜੋ ਮੋਟਰਸਾਈਕਲ ਸਵਾਰਾਂ ਦੇ ਸਿਰ ਨੂੰ ਲੱਗਦੀਆਂ ਹਨ ਤੇ ਲੋਕਾਂ ਦਾ ਲੰਘਣਾ ਔਖਾ ਹੋ ਜਾਂਦਾ ਹੈ।
ਇਹ ਵੀ ਪੜੋ: ਇੱਕ ਹੋਰ ਅਖੌਤੀ ਨਿਹੰਗ ਦੀ ਕਰਤੂਤ, ਨਿਹੱਥੇ ਦੁਕਾਨਦਾਰਾਂ ’ਤੇ ਕੀਤਾ ਜਾਨਲੇਵਾ ਹਮਲਾ
ਉਥੇ ਹੀ ਸਥਾਨਕ ਲੋਕਾਂ ਨੇ ਪਾਵਰਕੌਂਮ ਦੇ ਉੱਚ ਅਧਿਕਾਰੀਆਂ ਤੋਂ ਇਹ ਮੰਗ ਕੀਤੀ ਹੈ ਕਿ ਇਹ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਚੁੱਕਿਆ ਜਾਵੇ ਤੇ ਨਾਲ ਇਨ੍ਹਾਂ ਤਾਰਾਂ ਦੇ ਵਿੱਚ ਜੋ ਜੋੜ ਨੇ ਉਹਨਾਂ ਨੂੰ ਢੱਕਿਆ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਹੋ ਸਕੇ।
ਇਹ ਵੀ ਪੜੋ: ਸਿਵਲ ਹਸਪਤਾਲ ਬਾਹਰ ਕਈ ਘੰਟੇ ਤੜਫਦਾ ਰਿਹਾ ਲਵਾਰਿਸ , ਪ੍ਰਸ਼ਾਸਨ ਬੇਖ਼ਬਰ