ETV Bharat / city

ਕਬਰਿਸਤਾਨ 'ਚ ਨਾਜਾਇਜ਼ ਕਬਜ਼ੇ, ਮੁਸਲਿਮ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ

author img

By

Published : Feb 16, 2021, 1:50 PM IST

Updated : Feb 16, 2021, 6:27 PM IST

ਹਰ ਧਰਮ 'ਚ ਮ੍ਰਿਤਕ ਦੇਹ ਨੂੰ ਵਿਦਾ ਕਰਨ ਦੀ ਵੱਖ-ਵੱਖ ਰਸਮਾਂ ਹੁੰਦੀਆਂ ਹਨ। ਜਿੱਥੇ ਹਿੰਦੂ ਧਰਮ ਮ੍ਰਿਤਕ ਦੇਹ ਦਾ ਸਸਕਾਰ ਕਰਦੇ ਹਨ ਉਂਝ ਹੀ ਮੁਸਲਮਾਨ ਭਾਈਚਾਰਾ ਫੌਤ ਹੋਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਦਫ਼ਨਾਉਂਦੇ ਹਨ। ਪੰਜਾਬ ਦੇ ਮਲੇਰਕੋਟਲਾ 'ਚ ਮੁਸਲਿਮ ਭਾਈਚਾਰੇ ਨੂੰ ਕਬਰਿਸਤਾਨ ਦੀ ਘਾਟ ਹੋਣ ਕਰਕੇ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਵੇਖੋ ਇਸ ਖ਼ਾਸ ਰਿਪੋਰਟ 'ਚ...

ਕਬਰਿਸਤਾਨ 'ਚ ਨਾਜਾਇਜ਼ ਕਬਜ਼ੇ, ਮੁਸਲਿਮ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ
ਕਬਰਿਸਤਾਨ 'ਚ ਨਾਜਾਇਜ਼ ਕਬਜ਼ੇ, ਮੁਸਲਿਮ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ

ਸੰਗਰੂਰ: ਹਰ ਧਰਮ 'ਚ ਮ੍ਰਿਤਕ ਦੇਹ ਨੂੰ ਵਿਦਾ ਕਰਨ ਦੀ ਵੱਖ ਵੱਖ ਰਸਮਾਂ ਹੁੰਦੀਆਂ ਹਨ। ਜਿੱਥੇ ਹਿੰਦੂ ਧਰਮ ਮ੍ਰਿਤਕ ਦੇਹ ਦਾ ਸਸਕਾਰ ਕਰਦੇ ਹਨ ਉਂਝ ਹੀ ਮੁਸਲਮਾਨ ਭਾਈਚਾਰਾ ਫੌਤ ਹੋਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਦਫ਼ਨਾਉਂਦੇ ਹਨ। ਪੰਜਾਬ ਦੇ ਮਲੇਰਕੋਟਲਾ 'ਚ ਮੁਸਲਿਮ ਭਾਈਚਾਰੇ ਨੂੰ ਕਬਰੀਸਤਾਨ ਦੀ ਘਾਟ ਹੋਣ ਕਰਕੇ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।

100 ਸਾਲ ਪੁਰਾਣੀਆਂ ਨੇ ਇਹ ਕਬਰਾਂ

ਸਥਾਨਕ ਲੋੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਯਦ ਸਮੇਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਕਬਰ ਤੱਕ ਜਾਣ ਲਈ 4 ਕਬਰਾਂ ਤੋਂ ਨਿਕਲ ਕੇ ਜਾਣਾ ਪੈਂਦਾ ਹੈ ਜੋ ਕਿ ਧਰਮ 'ਚ ਇੱਕ ਗੁਨਾਹ ਹੈ। ਮੁਸਲਮਾਨ ਭਾਈਚਾਰੇ ਦੀ ਇਹ ਹੀ ਮੰਗ ਹੈ ਕਿ ਸਰਕਾਰ ਉਨ੍ਹਾਂ ਨੂੰ ਜ਼ਮੀਨ ਮੁੱਹਇਆ ਕਰਵਾਉਣ ਤਾਂ ਜੋ ਇਸ ਤਰ੍ਹਾਂ ਦੀ ਬੇਕਦਰੀ ਤੋਂ ਬਚਿਆ ਜਾ ਸਕੇ।

ਕਬਰਿਸਤਾਨ 'ਚ ਕੀਤੇ ਗਏ ਹਨ ਨਾਜਾਇਜ਼ ਕਬਜ਼ੇ

ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਲੋਕਾਂ ਨੇ ਕਬਰੀਸਤਾਨ ਦੀ ਥਾਂਵਾਂ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਇਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਕਬਜ਼ਿਆਂ ਨੂੰ ਛੜਵਾਇਆ ਜਾ ਸਕੇ ਤਾਂ ਜੋ ਕਬਰੀਸਤਾਨ ਦੇ ਘੇਰੇ ਨੂੰ ਵੱਡਾ ਕੀਤਾ ਜਾ ਸਕੇ ਤੇ ਮਯੱਦ ਵੇਲੇ ਔਕੜਾਂ ਦਾ ਸਾਹਮਣਾ ਨਾ ਕਰਨਾ ਪਵੇ।

ਪੰਜਾਬ ਵਕਫ ਬੋਰਡ ਕਰ ਰਿਹਾ ਇਸ ਨੂੰ ਅਣਗੌਲਿਆਂ

ਇਸ ਬਾਰੇ ਗੱਲ ਕਰਦੇ ਉਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਉਨ੍ਹਾਂ ਨੂੰ ਦੂਜੇ ਪਿੰਡ ਜਾ ਕੇ ਦਫ਼ਨਾਉਣਾ ਪੈਂਦਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਕਫ ਬੋਰਡ ਮੁਸਮਿਲ ਲੋਕਾਂ ਦੇ ਲਈ ਬਣਾਇਆ ਗਿਆ ਹੈ ਪਰ ਵਕਫ਼ ਬੋਰਡ ਵੀ ਇਨ੍ਹਾਂ ਮੁਸ਼ਕਲਾਂ ਤੋਂ ਅਨਜਾਨ ਹੈ। ਉਨ੍ਹਾਂ ਨੂੰ ਭਾਈਚਾਰੇ ਦੀ ਮੁਸ਼ਕਲਾਂ ਸਮਝ ਬਣਦੇ ਕਦਮ ਚੁੱਕਣੇ ਚਾਹੀਦੇ ਹਨ।

Last Updated : Feb 16, 2021, 6:27 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.