ਸੰਗਰੂਰ: ਸੁਨਾਮ ਉਧਮ ਸਿੰਘ ਵਾਲਾ ਸਥਾਨਕ ਬੱਸ ਸਟੈਂਡ ਨੇੜੇ ਇੱਕ ਦੁਕਾਨ 'ਚ ਵੀਰਵਾਰ ਨੂੰ ਲੱਗੀ ਅੱਗ ਦੇ ਸਬੰਧ ਵਿੱਚ ਪੁਲਿਸ ਨੇ 3 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪਰ, ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਬੱਸ ਸਟੈਂਡ ਰੋਡ 'ਤੇ ਚੱਕਾ ਜਾਮ ਕੀਤਾ ਗਿਆ।
ਦੁਕਾਨਦਾਰ ਨੀਲਮ ਰਾਣੀ ਦੇ ਦੱਸੇ ਮੁਤਾਬਕ, ਇਹ ਦੁਕਾਨ ਉਨ੍ਹਾਂ ਕੋਲੋਂ 22 ਸਾਲਾ ਤੋ ਕਿਰਾਏ 'ਤੇ ਸੀ ਅਤੇ ਦੁਕਾਨ ਮਾਲਕ ਵੱਲੋਂ ਇਸ ਦੁਕਾਨ ਨੂੰ ਅੱਗ ਲਗਾਈ ਗਈ ਹੈ, ਜਿਸ 'ਚ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਇਸਦੇ ਚਲਦੇ ਪੁਲਿਸ ਨੇ 3 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਇਸ ਮੌਕੇ ਡੀਐੱਸਪੀ ਰਾਜੇਸ਼ ਸਨੇਹੀ ਅਤੇ ਥਾਣਾ ਮੁਖੀ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਦੁਕਾਨ ਦੇ ਪਿਛੋਂ ਪਾੜ ਲਗਾ ਕੇ ਇਹ ਅੱਗ ਲਗਾਈ ਹੈ ਜਿਸ ਨੂੰ ਲੈ ਕੇ ਧਾਰਾ 'ਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਫੜਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਅਤੇ ਉਹ ਭਰੋਸਾ ਦਿਵਾਉਂਦੇ ਹਨ ਕਿ ਉਨ੍ਹਾਂ ਨੂੰ ਜਲਦ ਫੜ੍ਹ ਲਿਆ ਜਾਵੇਗਾ।
ਇਸ ਮੌਕੇ ਧਰਨੇ 'ਚ ਸ਼ਹਿਰ ਦੀ ਵੱਖ-ਵੱਖ ਸ਼ਖ਼ਸੀਅਤਾਂ ਪੁੱਜੀਆਂ। ਵਪਾਰੀ ਆਗੂ ਰਾਜੇਸ਼ ਅਗਰਵਾਲ ਨੇ ਕਿਹਾ ਕਿ ਪੀੜਤਾਂ ਨੂੰ ਇਨਸਾਫ਼ ਲਈ ਉਹ ਹਰ ਸਮੇਂ ਉਨ੍ਹਾਂ ਦੇ ਨਾਲ ਹਨ ਅਤੇ ਉਨ੍ਹਾਂ ਦੀ ਹਰ ਮਦਦ ਕੀਤੀ ਜਾਵੇਗੀ।
ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ ਸੋਨੀ ਨੇ ਫੋਨ ਤੇ ਹਰਮਨ ਬਾਜਵਾ ਨਾਲ ਗੱਲ ਕਰਵਾਈ ਤਾਂ ਉਨ੍ਹਾਂ ਹਰਮਨ ਬਾਜਵਾ ਨੇ ਕਿਹਾ ਕਿ ਕਿਸੇ ਵੀ ਗੁੰਡਾ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਹਰ ਇਨਸਾਫ਼ ਦਵਾਇਆ ਜਾਵੇਗਾ, ਉਹ ਉਨ੍ਹਾਂ ਨਾਲ ਖੜ੍ਹੇ ਹਨ ਅਤੇ ਹਰ ਸੰਭਵ ਮਦਦ ਕੀਤੀ ਜਾਵੇਗੀ।
ਆਪ ਪਾਰਟੀ ਵੱਲੋਂ ਮੌਕੇ 'ਤੇ ਪਹੁੰਚੇ ਐਡਵੋਕੇਟ ਹਰਪ੍ਰੀਤ ਹੰਝਰਾ ਨੇ ਕਿਹਾ ਕਿ ਇਸ ਮੌਕੇ ਉਹ ਪੀੜਤਾਂ ਦੇ ਪਰਿਵਾਰ ਨਾਲ ਡਟ ਕੇ ਖੜ੍ਹੇ ਹਨ ਅਤੇ ਕਾਨੂੰਨੀ ਤੌਰ 'ਤੇ ਵੀ ਉਹ ਪੀੜਤ ਪਰਿਵਾਰ ਦੀ ਮਦਦ ਕਰਨਗੇ ਅਤੇ ਉਨ੍ਹਾਂ ਨੂੰ ਇਨਸਾਫ਼ ਦਵਾਉਣਗੇ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਅਤੇ ਲੋਕਾਂ ਨੇ ਪੀੜਤਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਆਰਥਿਕ ਮਦਦ ਕੀਤੀ।